ਐਂਟਰਟੇਨਮੈਂਟ ਡੈਸਕ- ਲਾਬੂਬੂ ਡੌਲ ਇਨ੍ਹੀਂ ਦਿਨੀਂ ਦੁਨੀਆ ਭਰ ਦੇ ਸੈਲਿਬ੍ਰਿਟੀਜ਼ ਵਿਚ ਫੈਸ਼ਨ ਟ੍ਰੈਂਡ ਬਣੀ ਹੋਈ ਹੈ। ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਨੇ ਵੀ ਇਹ ਡੌਲ ਖੁਸ਼ੀ-ਖੁਸ਼ੀ ਖਰੀਦੀ ਸੀ, ਪਰ ਹਾਲ ਹੀ ਵਿੱਚ ਆਪਣੇ ਯੂਟਿਊਬ ਵਲੌਗ ਵਿਚ ਉਹ ਇਸ ਡੌਲ ਸਾੜਦੀ ਹੋਈ ਨਜ਼ਰ ਆਈ।
ਇਹ ਵੀ ਪੜ੍ਹੋ: ਸੁਪਰਸਟਾਰ ਅਦਾਕਾਰ ਨੇ ਅਦਾਕਾਰਾ ਦੇ ਜੜ'ਤੇ 14 ਥੱਪੜ ! ਮਾਰ-ਮਾਰ ਮੂੰਹ 'ਤੇ ਪਾ'ਤੇ ਨਿਸ਼ਾਨ
ਕੀ ਸੀ ਲਾਬੂਬੂ ਡੋਲ ਸਾੜਣ ਦੇ ਪਿੱਛੇ ਭਾਰਤੀ ਦੀ ਵਜ੍ਹਾ?
ਭਾਰਤੀ ਸਿੰਘ ਦਾ ਕਹਿਣਾ ਹੈ ਕਿ ਜਦੋਂ ਤੋਂ ਉਨ੍ਹਾਂ ਦੇ ਘਰ ਲਾਬੂਬੂ ਡੌਲ ਆਈ, ਉਨ੍ਹਾਂ ਦੇ ਪੁੱਤਰ ਗੋਲਾ ਦੇ ਵਿਹਾਰ ਵਿੱਚ ਬਦਲਾਅ ਆ ਗਿਆ। ਗੋਲਾ ਬਹੁਤ ਜ਼ਿਆਦਾ ਸ਼ਰਾਰਤੀ ਹੋ ਗਿਆ, ਚੀਜ਼ਾਂ ਤੋੜਣ ਲੱਗ ਪਿਆ, ਇਸ ਵਿਚ ਪੇਸ਼ੈਂਸ ਹੀ ਨਹੀਂ ਰਿਹਾ, ਉੱਚੀ ਆਵਾਜ਼ 'ਚ ਬੋਲਣ ਲੱਗ ਪਿਆ ਹੈ। ਭਾਰਤੀ ਦਾ ਦਾਅਵਾ ਹੈ ਕਿ ਇਹ ਸਾਰੇ ਬਦਲਾਅ ਲਾਬੂਬੂ ਡੋਲ ਦੇ ਆਉਣ ਮਗਰੋਂ ਹੋਏ, ਜਿਸ ਕਾਰਨ ਉਨ੍ਹਾਂ ਨੇ ਇਸ ਡੋਲ ਨੂੰ ਅੱਗ ਲਗਾ ਕੇ ਸਾੜਣ ਦਾ ਫੈਸਲਾ ਕੀਤਾ। ਭਾਰਤੀ ਨੇ ਕਿਹਾ ਕਿ ਜੈਸਮੀਨ, ਮੇਰੀ ਭੈਣ, ਹੋਰ ਸਾਰੇ ਲੋਕ ਕਹਿ ਰਹੇ ਹਨ ਕਿ ਇਹ ਡੌਲ ਸ਼ੈਤਾਨੀ ਹੈ। ਹਾਲਾਂਕਿ ਗੋਲੇ ਨੇ ਕਿਹਾ ਕਿ "ਲਾਬੂਬੂ ਉਸਦਾ ਦੋਸਤ ਹੈ" ਅਤੇ ਪਤੀ ਹਰਸ਼ ਲਿੰਬਾਚੀਆ ਨੇ ਵੀ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਭਾਰਤੀ ਨੇ ਕਿਸੇ ਦੀ ਨਾ ਸੁਣੀ। ਉਨ੍ਹਾਂ ਨੇ ਗੋਲੇ ਦੀ ਨੈਨੀ ਰੂਪਾ ਦੀਦੀ ਦੀ ਮਦਦ ਨਾਲ ਡੌਲ ਨੂੰ ਕਾਗਜ਼ ਵਿੱਚ ਲਪੇਟ ਕੇ ਅੱਗ ਲਗਾ ਦਿੱਤੀ।
ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਸੋਗ ਦੀ ਲਹਿਰ; ਮਸ਼ਹੂਰ ਅਦਾਕਾਰ ਤੇ ਮਿਊਜ਼ਿਕ ਕੰਪੋਜ਼ਰ ਨੇ ਛੱਡੀ ਦੁਨੀਆ
"ਬੁਰਾਈ ਦੀ ਹਾਰ, ਸੱਚਾਈ ਦੀ ਜੀਤ"
ਜਦੋਂ ਲਾਬੂਬੂ ਡੋਲ ਆਖ਼ਿਰਕਾਰ ਸੜ ਗਈ, ਭਾਰਤੀ ਨੇ ਕਿਹਾ, "ਸ਼ੈਤਾਨ ਮਰ ਗਿਆ, ਬੁਰਾਈ ਦੀ ਹਾਰ, ਸੱਚਾਈ ਦੀ ਜੀਤ ਹੋਈ।" ਹਾਲਾਂਕਿ ਨਾਲ ਹੀ ਕਿਹਾ ਕਿ "ਪੈਸੇ ਤਾਂ ਖਰਾਬ ਹੋ ਗਏ, ਪਰ ਜੋ ਵੀ ਹੋਇਆ, ਚੰਗਾ ਹੋਇਆ।" ਹਰਸ਼ ਲਿੰਬਾਚੀਆ ਨੇ ਭਾਰਤੀ ਦੀ ਇਹ ਹਰਕਤ "ਅੰਧਵਿਸ਼ਵਾਸ" ਕਹਿ ਕੇ ਖ਼ਾਰਜ ਕਰ ਦਿੱਤੀ, ਪਰ ਭਾਰਤੀ ਇਸ ਗੱਲ 'ਤੇ ਅੜੀ ਰਹੀ ਕਿ ਡੌਲ ਸਾੜਣ ਤੋਂ ਬਾਅਦ ਗੋਲੇ ਦੀ ਆਦਤਾਂ 'ਚ ਫਰਕ ਆਵੇਗਾ ਜਾਂ ਨਹੀਂ, ਇਹ ਅਗਲੇ ਦਿਨ ਪਤਾ ਲੱਗੇਗਾ।
ਇਹ ਵੀ ਪੜ੍ਹੋ: ਨਵੇਂ ਗਾਣੇ ਨੂੰ ਲੈ ਕੇ ਕਰਨ ਔਜਲਾ ਦਾ ਪੈ ਗਿਆ ਪੰਗਾ ! ਅਸ਼ਲੀਲਤਾ ਫੈਲਾਉਣ ਦੇ ਲੱਗੇ ਇਲਜ਼ਾਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਪਰਸਟਾਰ ਅਦਾਕਾਰ ਨੇ ਅਦਾਕਾਰਾ ਦੇ ਜੜ'ਤੇ 14 ਥੱਪੜ ! ਮਾਰ-ਮਾਰ ਮੂੰਹ 'ਤੇ ਪਾ'ਤੇ ਨਿਸ਼ਾਨ
NEXT STORY