ਜਲੰਧਰ (ਪੁਨੀਤ, ਸੋਢੀ)- ਪੰਜਾਬ ਵਿਚ ਅੱਜ ਰਾਤ 8 ਵਜੇ ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮੌਕ ਡ੍ਰਿੱਲ ਕੀਤੀ ਜਾ ਰਹੀ ਹੈ। ਇਸ ਦੌਰਾਨ ਲੋਕਾਂ ਨੂੰ ਘਰਾਂ ਦੀਆਂ ਲਾਈਟਾਂ ਬੰਦ ਕਰਨ ਲਈ ਕਿਹਾ ਗਿਆ ਹੈ ਪਰ ਉਸ ਤੋਂ ਪਹਿਲਾਂ ਹੀ ਅੱਜ ਦੇਰ ਸ਼ਾਮ ਨੂੰ ਜਲੰਧਰ ਦੇ ਕਈ ਇਲਾਕਿਆਂ ਵਿਚ ਘੁੱਪ ਹਨ੍ਹੇਰਾ ਹੋ ਗਿਆ ਹੈ। ਦਰਅਸਲ ਅੱਜ ਜਲੰਧਰ ਦੇ ਕੈਟਾਗਰੀ ਵਨ ਨੂੰ ਸਾਢੇ 6 ਤੋਂ ਪੌਨੇ 8 ਵਜੇ ਤੱਕ ਕੱਟ ਲਗਾਇਆ। ਜਲੰਧਰ ਦੇ ਪਿੰਡਾਂ ਵਿਚ ਬਲੈਕਆਊਟ ਹੋ ਗਿਆ ਹੈ। ਇਸ ਦੇ ਨਾਲ ਹੀ ਸੁਲਤਾਨਪੁਰ ਲੋਧੀ, ਪਟਿਆਲਾ, ਸੰਗਰੂਰ, ਗੁਰਦਾਸਪੁਰ, ਫਰੀਦਕੋਟ, ਘੁੰਡਰ ਅਕਾਲਗੜ੍ਹ ਸਮਸਪੁਰ ਦੇ ਵੱਖ-ਵੱਖ ਇਲਾਕਿਆਂ 'ਚ ਲੰਬਾ ਪਾਵਰਕੱਟ ਲਗਾਇਆ ਗਿਆ ਹੈ। ਸੁਲਤਾਨਪੁਰ ਲੋਧੀ 'ਚ ਅੱਜ ਸਵੇਰੇ ਵੀ ਕਰੀਬ 5 ਘੰਟੇ ਬਿਜਲੀ ਬੰਦ ਰਹਿਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਸੂਰ ਦੇ ਮਾਸ ਦੀ ਆਨਲਾਈਨ ਡਿਲਿਵਰੀ 'ਤੇ ਹੰਗਾਮਾ! ਇਹ ਸ਼ਹਿਰ ਜਾਮ ਕਰਨ ਦੀ ਚਿਤਾਵਨੀ
ਇਥੇ ਦੱਸਣਯੋਗ ਹੈ ਕਿ ਜਲੰਧਰ ਮਹਾਨਗਰ 'ਚ ਦੋ ਦਿਨਾਂ ਤੋਂ ਲਗਾਤਾਰ ਬਲੈਕਆਊਟ ਹੋਇਆ ਹੈ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਵੀਰਵਾਰ ਨੂੰ ਸ਼ਾਮ 6.50 ਤੋਂ ਰਾਤ 8 ਵਜੇ ਤੱਕ ਪਾਵਰਕੱਟ ਸ਼ਡਿਊਲ ਕੀਤਾ ਗਿਆ ਸੀ। ਇਸ ਦੌਰਾਨ ਲਗਭਗ 1 ਘੰਟਾ 10 ਮਿੰਟ ਤੱਕ ਮਹਾਨਗਰ ਦੇ ਲੋਕ ਹਨ੍ਹੇਰੇ ਵਿਚ ਰਹੇ। ਬਿਜਲੀ ਬੰਦ ਹੋਣ ਤੋਂ ਬਾਅਦ ਲੋਕਾਂ ਦੀਆਂ ਨਜ਼ਰਾਂ ਬਿਜਲੀ ਮੁੜ ਚਾਲੂ ਹੋਣ ਦੇ ਸਮੇਂ ’ਤੇ ਟਿਕੀਆਂ ਰਹੀਆਂ। ਕਈ ਲੋਕ ਇਸ ਸਬੰਧੀ ਪਾਵਰਕਾਮ ਦੇ ਦਫ਼ਤਰਾਂ ਵਿਚ ਫ਼ੋਨ ਕਰਕੇ ਜਾਣਕਾਰੀ ਲੈਂਦੇ ਰਹੇ ਕਿ ਆਖਿਰ ਬਿਜਲੀ ਕਦੋਂ ਤੱਕ ਬਹਾਲ ਹੋਵੇਗੀ। ਲਗਾਤਾਰ ਅੱਜ ਵੀ ਤੀਜੇ ਦਿਨ ਸ਼ਾਮ ਦੇ ਸਮੇਂ ਬਿਜਲੀ ਬੰਦ ਰਹਿਣ ਨਾਲ ਲੋਕਾਂ ਨੂੰ ਆਪਣੇ ਰੋਜ਼ਮਰ੍ਹਾ ਦੇ ਕੰਮਕਾਜ ਵਿਚ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਚਾਰ ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ਭਿਆਨਕ ਹਾਦਸੇ 'ਚ ਗਈ ਜਾਨ
ਸੂਤਰਾਂ ਦਾ ਕਹਿਣਾ ਹੈ ਕਿ ਥਰਮਲ ਪਲਾਂਟਾਂ ਵਿਚ ਚੱਲ ਰਹੇ ਮੇਨਟੀਨੈਂਸ ਕੰਮ ਕਾਰਨ ਉਕਤ ਪਾਵਰਕੱਟ ਲਾਏ ਜਾ ਰਹੇ ਹਨ। ਉੱਥੇ ਹੀ ਲਗਾਤਾਰ 3 ਦਿਨ ਬਿਜਲੀ ਬੰਦ ਰਹਿਣ ਤੋਂ ਬਾਅਦ ਲੋਕਾਂ ਵਿਚ ਇਹ ਚਰਚਾ ਵੀ ਸ਼ੁਰੂ ਹੋ ਗਈ ਹੈ ਕਿ ਕੀ ਆਉਣ ਵਾਲੇ ਦਿਨਾਂ ਵਿਚ ਵੀ ਰੋਜ਼ਾਨਾ ਇਸੇ ਤਰ੍ਹਾਂ ਪਾਵਰਕੱਟ ਦਾ ਸਾਹਮਣਾ ਕਰਨਾ ਪਵੇਗਾ। ਲੋਕਾਂ ਵਿਚਾਲੇ ਬਿਜਲੀ ਕਟੌਤੀ ਨੂੰ ਲੈ ਕੇ ਭੰਬਲਭੂਸਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ: Punjab: ਇਨ੍ਹਾਂ ਡਿਫ਼ਾਲਟਰਾਂ ਖ਼ਿਲਾਫ਼ ਹੋ ਗਈ ਵੱਡੀ ਕਾਰਵਾਈ! ਟੈਕਸ ਵਸੂਲੀ ਨੂੰ ਲੈ ਕੇ ਨਵੇਂ ਹੁਕਮ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਪਵੇਗੀ ਕੜਾਕੇ ਦੀ ਠੰਡ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
NEXT STORY