ਮੁੰਬਈ- ਬਿਪਾਸ਼ਾ ਬਸੁ ਇਨ੍ਹੀਂ ਦਿਨੀਂ ਆਪਣੀ ਪਸੰਦੀਦਾ ਜਗ੍ਹਾਂ ਗੋਆ 'ਚ ਛੁੱਟੀਆਂ ਮਨਾ ਰਹੀ ਹੈ। ਬਿਪਾਸ਼ਾ ਨਾਲ ਉਸ ਦਾ ਬੁਆਏਫ੍ਰੈਂਡ ਕਰਨ ਸਿੰਘ ਗਰਵੋਰ ਵੀ ਹੈ। ਬਿਪਾਸ਼ਾ ਨੇ ਗੋਆ 'ਚ ਛੁੱਟੀਆਂ ਮਨਾਉਂਦੇ ਹੋਏ ਕੁਝ ਫੋਟੋਜ਼ ਇੰਸਟਾਗ੍ਰਾਮ 'ਤੇ ਵੀ ਪੋਸਟ ਕੀਤੀਆਂ ਹਨ।
ਦੱਸ ਦਈਏ ਕਿ ਬੀਤੇ ਦਿਨੀਂ ਕਰਨ ਸਿੰਘ ਗਰੋਵਰ ਦੇ ਜਨਮਦਿਨ ਦੇ ਮੌਕੇ 'ਤੇ ਬਿਪਾਸ਼ਾ ਨੇ ਸਰਪ੍ਰਾਈਜ਼ ਪਾਰਟੀ ਰੱਖੀ ਸੀ। ਉਸੇ ਦਿਨ ਕਰਨ ਨੂੰ ਦੂਜੀ ਪਤਨੀ ਜੇਨੀਫਰ ਤੋਂ ਤਲਾਕ ਵੀ ਮਿਲ ਗਿਆ ਸੀ। ਦੱਸਿਆ ਗਿਆ ਹੈ ਕਿ ਕਰਨ ਨੇ ਬਿਪਾਸ਼ਾ ਨੂੰ ਅੰਗੂਠੀ ਗਿਫਟ ਕੀਤੀ ਹੈ। ਉਨ੍ਹਾਂ ਦੇ ਇਸ ਸਾਲ ਅਪ੍ਰੈਲ 'ਚ ਵਿਆਹ ਕਰਨ ਦੀਆਂ ਖ਼ਬਰਾਂ ਵੀ ਹਨ। ਦੋਹਾਂ ਨੇ ਅਜੇ ਵਿਆਹ ਦੀ ਗੱਲ 'ਤੇ ਕੁਝ ਵੀ ਨਹੀਂ ਕਿਹਾ ਹੈ। ਪਰ ਕਰਨ ਨੇ ਜੋ ਅੰਗੂਠੀ ਬਿਪਾਸ਼ਾ ਨੂੰ ਗਿਫਟ ਕੀਤੀ ਹੈ, ਉਸ ਨਾਲ ਕਾਫੀ ਅੰਦਾਜ਼ਾ ਲਗਾਆਿ ਜਾ ਰਿਹਾ ਹੈ ਕਿ ਕਰਨ ਬਿਪਾਸ਼ਾ ਨੂੰ ਪ੍ਰਪੋਜ਼ ਕਰ ਚੁੱਕੇ ਹਨ। ਇਸ ਬਾਰੇ 'ਚ ਕਰਨ ਨੇ ਸੋਸ਼ਲ ਮੀਡੀਆ 'ਤੇ ਬਿਪਾਸ਼ਾ ਲਈ ਲਿਖਿਆ,''ਤੁਸੀਂ ਹਰ ਚੀਜ਼ ਨੂੰ ਖੂਬਸੂਰਤ ਬਣਾ ਦਿੰਦੇ ਹਾਂ।''
ਗਰਲਫ੍ਰੈਂਡ ਅਨੁਸ਼ਕਾ ਨੂੰ ਮਨਾਉਣ ਲਈ ਭਰਾ ਦੀ ਮਦਦ ਲੈ ਰਹੇ ਨੇ ਵਿਰਾਟ ਕੋਹਲੀ
NEXT STORY