ਮੁੰਬਈ: ਮਸ਼ਹੂਰ ਅਦਾਕਾਰ ਸਤੀਸ਼ ਸ਼ਾਹ ਦੇ ਅਚਾਨਕ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਮੌਤ ਦੇ ਕਾਰਨ ਨੂੰ ਲੈ ਕੇ ਚੱਲ ਰਹੀਆਂ ਗਲਤ ਖ਼ਬਰਾਂ 'ਤੇ ਉਨ੍ਹਾਂ ਦੇ ਸਹਿ-ਅਦਾਕਾਰ ਨੇ ਖੁਲਾਸਾ ਕਰਦਿਆਂ ਸੱਚਾਈ ਸਪੱਸ਼ਟ ਕੀਤੀ ਹੈ। ਕਈ ਨਿਊਜ਼ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਸਤੀਸ਼ ਸ਼ਾਹ ਦਾ ਦਿਹਾਂਤ ਉਨ੍ਹਾਂ ਨੂੰ ਹੋਈ ਕਿਡਨੀ ਦੀ ਸਮੱਸਿਆ ਕਾਰਨ ਹੋਇਆ ਹੈ। ਹਾਲਾਂਕਿ ਹੁਣ ਉਨ੍ਹਾਂ ਦੇ ਨਾਲ ਟੀਵੀ ਸੀਰੀਅਲ 'ਸਾਰਾਭਾਈ ਵਰਸਿਜ਼ ਸਾਰਾਭਾਈ' ਵਿੱਚ ਉਨ੍ਹਾਂ ਦੇ ਬੇਟੇ ਦਾ ਕਿਰਦਾਰ ਨਿਭਾਅ ਚੁੱਕੇ ਅਦਾਕਾਰ ਰਾਜੇਸ਼ ਕੁਮਾਰ ਨੇ ਇਸ ਦਾ ਖੰਡਨ ਕੀਤਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਦੁਸਾਂਝਾਵਾਲੇ ਦੇ ਕੰਸਰਟ 'ਚ ਵੱਡਾ ਵਿਵਾਦ, ਜਾਣੋ ਕੀ ਹੈ ਪੂਰਾ ਮਾਮਲਾ
ਰਾਜੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਤੀਸ਼ ਸ਼ਾਹ ਦੀ ਮੌਤ ਕਿਡਨੀ ਦੀ ਸਮੱਸਿਆ ਕਾਰਨ ਨਹੀਂ ਹੋਈ। ਉਨ੍ਹਾਂ ਦੀ ਜਾਨ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਗਈ।

ਇਹ ਵੀ ਪੜ੍ਹੋ- ਚੰਗੀ ਖ਼ਬਰ! ICU 'ਚੋਂ ਬਾਹਰ ਆਏ ਸ਼੍ਰੇਅਸ ਅਈਅਰ, ਜਾਣੋ ਹੁਣ ਕਿਵੇਂ ਹੈ 'ਸਰਪੰਚ ਸਾਬ੍ਹ' ਦੀ ਸਿਹਤ
ਕੰਟਰੋਲ 'ਚ ਸੀ ਕਿਡਨੀ ਦੀ ਸਥਿਤੀ
ਰਾਜੇਸ਼ ਕੁਮਾਰ ਨੇ ਸਪੱਸ਼ਟ ਕੀਤਾ ਕਿ ਅਦਾਕਾਰ ਨੂੰ ਕਿਡਨੀ ਦੀ ਦਿੱਕਤ ਜ਼ਰੂਰ ਸੀ ਪਰ ਉਨ੍ਹਾਂ ਦਾ ਕਿਡਨੀ ਟ੍ਰਾਂਸਪਲਾਂਟ ਸਫਲ ਰਿਹਾ ਸੀ। ਉਨ੍ਹਾਂ ਮੁਤਾਬਕ ਕਿਡਨੀ ਦੀ ਸਮੱਸਿਆ ਠੀਕ ਹੋ ਗਈ ਸੀ ਅਤੇ ਕੰਟਰੋਲ ਵਿੱਚ ਸੀ। ਉਨ੍ਹਾਂ ਨੇ ਦੱਸਿਆ ਕਿ ਸਤੀਸ਼ ਸ਼ਾਹ ਆਪਣੇ ਘਰ ਵਿੱਚ ਸਨ ਅਤੇ ਦੁਪਹਿਰ ਦਾ ਖਾਣਾ (ਲੰਚ) ਕਰ ਰਹੇ ਸਨ, ਜਦੋਂ ਉਨ੍ਹਾਂ ਦਾ ਦੇਹਾਂਤ ਹੋ ਗਿਆ। ਸਤੀਸ਼ ਸ਼ਾਹ ਦੇ ਦਿਹਾਂਤ ਦੀ ਖ਼ਬਰ 25 ਅਕਤੂਬਰ ਨੂੰ ਆਈ ਸੀ। ਹਾਲਾਂਕਿ ਇਸ ਮਾਮਲੇ 'ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਹੁਣ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਇੱਥੇ ਦੱਸਣਯੋਗ ਹੈ ਕਿ ਸਤੀਸ਼ ਸ਼ਾਹ ਦੇ ਬੱਚੇ ਨਹੀਂ ਹਨ ਅਤੇ ਉਨ੍ਹਾਂ ਦੀ ਪਤਨੀ ਮਧੂ ਨੂੰ ਅਲਜ਼ਾਈਮਰ ਦੀ ਸਮੱਸਿਆ ਹੈ।
ਗਾਇਕ ਜ਼ੂਬੀਨ ਗਰਗ ਮੌਤ ਮਾਮਲਾ ; 14 ਦਿਨਾਂ ਲਈ ਹੋਰ ਵਧਾਈ ਗਈ 5 ਦੋਸ਼ੀਆਂ ਦੀ ਨਿਆਂਇਕ ਹਿਰਾਸਤ
NEXT STORY