ਮੁੰਬਈ (ਬਿਊਰੋ) : ਨਿਰਮਾਤਾ ਵਿਨੋਦ ਭਾਨੁਸ਼ਾਲੀ ਨੇ ਆਪਣਾ 50ਵਾਂ ਜਨਮਦਿਨ ਕਰੀਬੀ ਦੋਸਤਾਂ ਤੇ ਪਰਿਵਾਰ ਨਾਲ ਮਨਾਇਆ। ਇਸ ਪਾਰਟੀ ’ਚ ਇੰਡਸਟਰੀ ਦੇ ਉਨ੍ਹਾਂ ਦੇ ਦੋਸਤ ਮਨੋਜ ਬਾਜਪਾਈ, ਨਵਾਜ਼ੁਦੀਨ ਸਿੱਦੀਕੀ, ਆਯੂਸ਼ ਸ਼ਰਮਾ, ਵਿਧੁਤ ਜਮਵਾਲ, ਨੁਸਰਤ ਭਰੂਚਾ, ਮਿਲਾਪ ਜ਼ਵੇਰੀ, ਦਿਨੇਸ਼ ਵਿਜਾਨ, ਸ਼ਰਮਨ ਜੋਸ਼ੀ, ਸੰਨੀ ਸਿੰਘ, ਸੰਦੀਪ ਸਿੰਘ, ਮਨੀਸ਼ ਪਾਲ, ਅਭਿਮਨਿਊ ਦਾਸਾਨੀ ਗੀਤਕਾਰ ਸਮੀਰ ਸ਼ਾਮਲ ਹੋਏ।
ਪਿਤਾ ਵਿਨੋਦ ਭਾਨੁਸ਼ਾਲੀ ਤੇ ਧੀ ਧਵਨੀ ਭਾਨੁਸ਼ਾਲੀ ਨੇ ਇਸ ਮੌਕੇ ਨੂੰ ਸ਼ਾਨਦਾਰ ਮੇਜ਼ਬਾਨ ਵਜੋਂ ਪੇਸ਼ ਕੀਤਾ।
ਵਰਕ ਫਰੰਟ ’ਤੇ ਵਿਨੋਦ ਭਾਨੁਸ਼ਾਲੀ ਮਨੋਜ ਬਾਜਪਾਈ ਸਟਾਰਰ ‘ਬੰਦਾ’, ਪੰਕਜ ਤ੍ਰਿਪਾਠੀ ਸਟਾਰਰ ‘ਮੈਂ ਅਟਲ ਹੂੰ’ ਤੇ ਵਿਧੁਤ ਜਾਮਵਾਲ ਸਟਾਰਰ ‘ਸ਼ੇਰ ਸਿੰਘ ਰਾਣਾ’ ਵਰਗੀਆਂ ਫ਼ਿਲਮਾਂ ’ਚ ਰੁੱਝੇ ਹੋਏ ਹਨ ਤੇ ਜਲਦੀ ਹੀ ਸਾਲ ਲਈ ਆਪਣੀ ਲਾਈਨ ਅੱਪ ਦਾ ਐਲਾਨ ਕਰਨ ਜਾ ਰਹੇ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।
'ਗਦਰ 2' ਦੇ ਸੈੱਟ ਤੋਂ ਇੱਕ ਹੋਰ ਵੀਡੀਓ ਵਾਇਰਲ, ਸੜਦੀਆਂ ਰੇਲ ਗੱਡੀਆਂ 'ਚ ਭੱਜਦੇ ਦਿਖੇ ਸੰਨੀ ਦਿਓਲ
NEXT STORY