ਮੁੰਬਈ- ਅਮਿਤਾਭ ਬੱਚਨ ਵਲੋਂ ਅਭਿਨੀਤ ਅਤੇ 1978 'ਚ ਰਿਲੀਜ਼ ਹੋਈ 'ਡੌਨ' ਫਿਲਮ ਦੇ ਡਾਇਰੈਕਟਰ ਚੰਦਰ ਬਰੋਟ ਦਾ ਐਤਵਾਰ ਨੂੰ ਮੁੰਬਈ ਦੇ ਇਕ ਹਸਪਤਾਲ 'ਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਬਰੋਟ ਦੀ ਪਤਨੀ ਨੇ ਇਹ ਜਾਣਕਾਰੀ ਦਿੱਤੀ। ਚੰਦਰ ਬਰੋਟ 86 ਸਾਲ ਦੇ ਸਨ। ਬਰੋਟ ਦੇ ਪਰਿਵਾਰ ਅਨੁਸਾਰ, ਉਹ ਪਿਛਲੇ 11 ਸਾਲਾਂ ਤੋਂ 'ਇਡੀਓਪੈਥਿਕ ਪਲਮੋਨਰੀ ਫਾਈਬ੍ਰੋਸਿਸ' (ਫੇਫੜਿਆਂ ਦਾ ਫਾਈਬ੍ਰੋਸਿਸ) ਬੀਮਾਰੀ ਨਾਲ ਜੂਝ ਰਹੇ ਸਨ ਅਤੇ ਗੁਰੂ ਨਾਨਕ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਸੀ।
ਉਨ੍ਹਾਂ ਦੀ ਪਤਨੀ ਦੀਪਾ ਬਰੋਟ ਨੇ ਕਿਹਾ,''ਚੰਦਰ ਦਾ ਛਾਤੀ 'ਚ ਇਨਫੈਕਸ਼ਨ ਕਾਰਨ ਦਿਲ ਦੀ ਗਤੀ ਰੁਕਣ ਨਾਲ ਐਤਵਾਰ ਸਵੇਰੇ 6.30 ਵਜੇ ਗੁਰੂ ਨਾਨਕ ਹਸਪਤਾਲ 'ਚ ਦਿਹਾਂਤ ਹੋ ਗਿਆ। ਉਨ੍ਹਾਂ ਨੂੰ ਪਿਛਲੇ 11 ਸਾਲਾਂ ਤੋਂ ਆਈਪੀਐੱਫ (ਫੇਫੜਿਆਂ ਦਾ ਫਾਈਬ੍ਰੋਸਿਸ) ਨਾਂ ਦੀ ਬੀਮਾਰੀ ਸੀ।'' ਉਨ੍ਹਾਂ ਨੇ 'ਪੂਰਬ ਔਰ ਪੱਛਮ', 'ਰੋਟੀ ਕੱਪੜਾ ਔਰ ਮਕਾਨ', 'ਯਾਦਗਾਰ' ਅਤੇ 'ਸ਼ੌਰ' 'ਚ ਅਭਿਨੇਤਾ-ਡਾਇਰੈਕਟਰ ਮਨੋਜ ਕੁਮਾਰ ਦੇ ਸਹਾਇਕ ਡਾਇਰੈਕਟਰ ਵਜੋਂ ਵੀ ਕੰਮ ਕੀਤਾ ਸੀ। 'ਡੌਨ' ਤੋਂ ਬਾਅਦ ਚੰਦਰ ਬਰੋਟ ਨੇ 1989 'ਚ ਬੰਗਾਲੀ ਫਿਲਮ 'ਆਸ਼ਰਿਤਾ' ਦਾ ਨਿਰਦੇਸ਼ਨ ਕੀਤਾ। ਫਿਲਮ ਡਾਇਰੈਕਟਰ ਦੇ ਪਰਿਵਾਰ 'ਚ ਉਨ੍ਹਾਂ ਦੀ ਪਤਨੀ ਅਤੇ ਇਕ ਬੇਟਾ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫ਼ਿਲਮੀ ਜਗਤ ਤੋਂ ਵੱਡੀ ਖ਼ਬਰ ; ਟਲ਼ ਗਈ 'Son of Sardar 2' ਦੀ ਰਿਲੀਜ਼ ਡੇਟ
NEXT STORY