ਮੁੰਬਈ (ਏਜੰਸੀ)- ਮੁੰਬਈ ਦੀ ਇਕ ਅਦਾਲਤ ਨੇ ਬਾਲੀਵੁੱਡ ਅਦਾਕਾਰਾ ਸਨੀ ਲਿਓਨ ਅਤੇ ਉਨ੍ਹਾਂ ਦੇ ਪਤੀ ਖ਼ਿਲਾਫ਼ ਧੋਖਾਦੇਹੀ ਦੀ ਸ਼ਿਕਾਇਤ ਨੂੰ ਰੱਦ ਕਰਨ ਦੇ ਫ਼ੈਸਲੇ ਨੂੰ ਇਹ ਕਹਿੰਦੇ ਹੋਏ ਬਰਕਰਾਰ ਰੱਖਿਆ ਹੈ ਕਿ ਉਨ੍ਹਾਂ ਖ਼ਿਲਾਫ ਅਜਿਹਾ ਕੋਈ ਮਾਮਲਾ ਨਹੀਂ ਬਣਦਾ ਹੈ ਅਤੇ ਵਿਵਾਦ ਸਿਰਫ ਇਕ ਵਪਾਰਕ ਠੇਕੇ ਦੀ ਉਲੰਘਣਾ ਨੂੰ ਲੈ ਕੇ ਸੀ। ਵਧੀਕ ਸੈਸ਼ਨ ਜੱਜ (ਡਿੰਡੋਸ਼ੀ ਅਦਾਲਤ) ਪੀ. ਏ. ਸਾਨੇ ਨੇ ਸ਼ਿਕਾਇਤਕਰਤਾ ਓਮਪ੍ਰਕਾਸ਼ ਸ਼੍ਰੀਨਾਰਾਇਣ ਲਾਲ ਜੈਨ ਦੀ ਅਪਰਾਧਿਕ ਮੁੜ-ਵਿਚਾਰ ਪਟੀਸ਼ਨ ਰੱਦ ਕਰ ਦਿੱਤੀ। ਜੈਨ ਨੇ ਇਸ ਜੋੜੇ ਅਤੇ ਉਨ੍ਹਾਂ ਦੇ ਪ੍ਰਬੰਧਕ ’ਤੇ ਉਨ੍ਹਾਂ ਨਾਲ ਧੋਖਾਦੇਹੀ ਕਰਨ ਦਾ ਦੋਸ਼ ਲਗਾਇਆ ਸੀ।
ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਲਿਓਨ ਨੂੰ ਇਕ ਤੇਲਗੂ ਫ਼ਿਲਮ ਵਿਚ ਕੰਮ ਦਿਵਾਉਣ ਵਿਚ ਮਦਦ ਕੀਤੀ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਦੋਵਾਂ ਧਿਰਾਂ ਵਿਚਾਲੇ ਕੁੱਲ 1.75 ਕਰੋੜ ਰੁਪਏ ਦੀ ਰਕਮ ਵਿਚੋਂ ਉਨ੍ਹਾਂ ਨੂੰ ਫੀਸਦੀ ਦੇ ਆਧਾਰ ’ਤੇ ਇਨਸੈਂਟਿਵ ਦੇਣ ’ਤੇ ਸਹਿਮਤੀ ਬਣੀ ਸੀ। ਜੈਨ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਕੁਝ ਭੁਗਤਾਨ ਤਾਂ ਮਿਲਿਆ, ਪਰ ਮੁਲਜ਼ਮ ਬਕਾਇਆ ਰਕਮ ਅਤੇ ਉਨ੍ਹਾਂ ਦਾ ਕਮਿਸ਼ਨ ਚੁਕਾਉਣ ਵਿਚ ਨਾਕਾਮ ਰਹੇ। ਜੈਨ ਨੇ ਅੰਧੇਰੀ ਵਿਚ ਜੁਡੀਸ਼ੀਅਲ ਮੈਜਿਸਟ੍ਰੇਟ (ਫ਼ਰਸਟ ਕਲਾਸ) ਦੇ 10 ਅਕਤੂਬਰ, 2024 ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਸੀ, ਜਿਸ ਵਿਚ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 406 (ਅਪਰਾਧਿਕ ਵਿਸ਼ਵਾਸਘਾਤ), 420 (ਧੋਖਾਦੇਹੀ) ਅਤੇ 506(II) (ਅਪਰਾਧਿਕ ਧਮਕੀ) ਤਹਿਤ ਦਾਇਰ ਉਨ੍ਹਾਂ ਦੀ ਸ਼ਿਕਾਇਤ ਨੂੰ ਰੱਦ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਤਰਕ ਦਿੱਤਾ ਕਿ ਮੈਜਿਸਟ੍ਰੇਟ ਅਦਾਲਤ ਨੇ ‘ਬਿਨਾਂ ਠੀਕ ਤਰ੍ਹਾਂ ਵਿਚਾਰ ਕੀਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਸ਼ਿਕਾਇਤ ਨੂੰ ਰੱਦ ਕਰ ਦਿੱਤਾ।’
‘ਵਿਮਲ ਇਲਾਇਚੀ’ ਦੇ ਇਸ਼ਤਿਹਾਰ ਦਾ ਮਾਮਲਾ; ਸ਼ਾਹਰੁਖ, ਅਜੇ ਤੇ ਟਾਈਗਰ ਨੇ ਨੋਟਿਸ ’ਤੇ ਅਜੇ ਤੱਕ ਨਹੀਂ ਦਿੱਤਾ ਕੋਈ ਜਵਾਬ
NEXT STORY