ਮੁੰਬਈ (ਬਿਊਰੋ)– ਬਾਲੀਵੁੱਡ ’ਚ ‘ਟ੍ਰੈਜੇਡੀ ਕਿੰਗ’ ਦੇ ਨਾਂ ਨਾਲ ਮਸ਼ਹੂਰ ਦਿਲੀਪ ਕੁਮਾਰ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਬਾਂਦਰਾ ਸਥਿਤ ਘਰ ਤੋਂ ਸ਼ੁਰੂ ਹੋਈ। ਉਨ੍ਹਾਂ ਨੂੰ ਸਾਂਤਾ ਕਰੂਜ਼ ਕਬਰਿਸਤਾਨ ’ਚ ਪੂਰੇ ਰਾਜਸੀ ਸਨਮਾਨ ਨਾਲ ਸਪੁਰਦ-ਏ-ਖਾਕ ਕੀਤਾ ਗਿਆ।

ਉਨ੍ਹਾਂ ਨੂੰ ਆਖਰੀ ਸਲਾਮੀ ਦੇਣ ਲਈ ਵੱਡੀ ਗਿਣਤੀ ’ਚ ਜਵਾਨ ਇਕੱਠੇ ਹੋਏ। ਉਥੇ ਅੰਤਿਮ ਯਾਤਰਾ ਤੋਂ ਪਹਿਲਾਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਤਿਰੰਗੇ ’ਚ ਲਪੇਟਿਆ ਗਿਆ।

ਇਸ ਦੌਰਾਨ ਪਤਨੀ ਸਾਇਰਾ ਬਾਨੋ ਨੂੰ ਰਿਸ਼ਤੇਦਾਰ ਸੰਭਾਲਦੇ ਨਜ਼ਰ ਆਏ। ਦੱਸ ਦੇਈਏ ਕਿ ਦਿਲੀਪ ਕੁਮਾਰ ਨੇ ਬੁੱਧਵਾਰ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ ’ਚ ਆਖਰੀ ਸਾਹ ਲਿਆ। ਉਹ ਲੰਮੇ ਸਮੇਂ ਤੋਂ ਬੀਮਾਰ ਸਨ।

ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਧਰਮਿੰਦਰ, ਰਣਬੀਰ ਕਪੂਰ, ਅਨਿਲ ਕਪੂਰ, ਅਨੁਪਮ ਖੇਰ, ਵਿਦਿਆ ਬਾਲਨ, ਸ਼ਬਾਨਾ ਆਜ਼ਮੀ, ਜੌਨੀ ਲਿਵਰ, ਰਜ਼ਾ ਮੁਰਾਦ ਸਮੇਤ ਕਈ ਸਿਤਾਰੇ ਪਹੁੰਚੇ।

ਪਤੀ ਦਿਲੀਪ ਕੁਮਾਰ ਨੂੰ ਅੰਤਿਮ ਵਿਦਾਈ ਦਿੰਦੇ ਸਮੇਂ ਸਾਇਰਾ ਬਾਨੋ ਹੋਸ਼ ਗੁਆ ਬੈਠੀ ਸੀ। ਉਸ ਨੂੰ ਰਿਸ਼ਤੇਦਾਰਾਂ ਨੇ ਸਹਾਰਾ ਦਿੱਤਾ। ਇਸ ਦੌਰਾਨ ਉਸ ਦੇ ਹੰਝੂ ਨਹੀਂ ਰੁਕ ਰਹੇ ਸਨ। ਕੋਰੋਨਾ ਕਾਰਨ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਉਨ੍ਹਾਂ ਨੇ ਮਾਸਕ ਲਗਾਇਆ ਸੀ।

ਦਿਲੀਪ ਕੁਮਾਰ ਦੇ ਅੰਤਿਮ ਦਰਸ਼ਨ ਕਰਨ ਮੌਜੂਦ ਕਈ ਲੋਕਾਂ ਨੇ ਉਨ੍ਹਾਂ ਦੀ ਅਰਥੀ ਨੂੰ ਮੋਢਾ ਦਿੱਤਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪ੍ਰੇਮੀ ਸਿਧਾਰਥ ਮਲਹੋਤਰਾ ਦੇ ਘਰ ਸਪਾਟ ਹੋਈ ਅਦਾਕਾਰਾ ਕਿਆਰਾ ਅਡਵਾਣੀ (ਵੀਡੀਓ)
NEXT STORY