ਗੁਰੂਗ੍ਰਾਮ : ਬਿੱਗ ਬੌਸ OTT ਸੀਜ਼ਨ-2 ਦੇ ਜੇਤੂ ਅਤੇ ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ ਨੇ ਸੋਸ਼ਲ ਮੀਡੀਆ 'ਤੇ ਇਕ ਨਵਾਂ ਵਿਵਾਦ ਛੇੜ ਦਿੱਤਾ ਹੈ। ਐਲਵਿਸ਼ ਨੇ 'ਕਾਕਰੋਚ ਜਨਤਾ ਪਾਰਟੀ' (CJP) ਦੇ ਜਵਾਬ ਵਿੱਚ ਆਪਣੀ ਨਵੀਂ 'ਖਰਗੋਸ਼ ਜਨਤਾ ਪਾਰਟੀ' (KJP) ਦਾ ਪੋਸਟਰ ਅਤੇ ਚੋਣ ਮਨੋਰਥ ਪੱਤਰ (ਮੈਨੀਫੈਸਟੋ) ਜਾਰੀ ਕੀਤਾ ਹੈ।
ਮੈਨੀਫੈਸਟੋ ਵਿੱਚ ਅਜੀਬੋ-ਗਰੀਬ ਵਾਅਦੇ
ਐਲਵਿਸ਼ ਵੱਲੋਂ ਜਾਰੀ ਕੀਤੇ ਗਏ ਪੋਸਟਰ ਵਿੱਚ ਲਿਖਿਆ ਗਿਆ ਹੈ, "ਗਾਜਰ ਸਾਡਾ ਹੱਕ, ਸਪੀਡ ਸਾਡੀ ਪਛਾਣ, ਖਰਗੋਸ਼ ਏਕਤਾ ਜ਼ਿੰਦਾਬਾਦ, ਤੇਜ਼ ਦਿਮਾਗ, ਲੰਬੇ ਕੰਨ, ਸਭ ਦਾ ਵਿਕਾਸ ਗਾਜਰ ਦੇ ਨਾਲ। ਸੋਸ਼ਲ ਮੀਡੀਆ 'ਤੇ ਇਹ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਕੁਝ ਹੀ ਘੰਟਿਆਂ ਵਿੱਚ 20 ਲੱਖ ਤੋਂ ਵੱਧ ਲੋਕਾਂ ਤੱਕ ਪਹੁੰਚ ਗਈ ਹੈ।
ਵਿਰੋਧੀਆਂ 'ਤੇ ਤੰਜ: 'ਬਹਿਸ ਨਾਲੋਂ ਪੈਸਟ ਕੰਟਰੋਲ ਚੰਗਾ'
ਜਦੋਂ ਸੋਸ਼ਲ ਮੀਡੀਆ 'ਤੇ CJP ਸਮਰਥਕਾਂ ਨੇ ਐਲਵਿਸ਼ ਦੀ ਆਲੋਚਨਾ ਕੀਤੀ, ਤਾਂ ਉਨ੍ਹਾਂ ਨੇ ਤਿੱਖਾ ਜਵਾਬ ਦਿੰਦਿਆਂ ਲਿਖਿਆ, "ਮੈਂ ਹੁਣ ਕਾਕਰੋਚ ਜਨਤਾ ਪਾਰਟੀ ਦੇ ਮੈਂਬਰਾਂ ਨਾਲ ਬਹਿਸ ਨਹੀਂ ਕਰਦਾ, ਬਹਿਸ ਕਰਨ ਨਾਲੋਂ ਪੈਸਟ ਕੰਟਰੋਲ (ਕੀੜੇਮਾਰ ਦਵਾਈ) ਬਿਹਤਰ ਕੰਮ ਕਰਦਾ ਹੈ"।
ਵਿਵਾਦ ਨੂੰ ਹੋਰ ਵਧਾਉਂਦੇ ਹੋਏ ਐਲਵਿਸ਼ ਨੇ ਇੱਕ ਹੋਰ ਪੋਸਟਰ ਜਾਰੀ ਕਰਕੇ ਆਪਣੇ ਸਮਰਥਕਾਂ ਨੂੰ ਜੰਤਰ-ਮੰਤਰ ਪਹੁੰਚਣ ਲਈ ਕਿਹਾ ਹੈ, ਜਿੱਥੇ ਉਨ੍ਹਾਂ ਨੇ ਸਾਰਿਆਂ ਨੂੰ 'ਮੁਫ਼ਤ ਗਾਜਰਾਂ' ਦੇਣ ਦਾ ਵਾਅਦਾ ਕੀਤਾ ਹੈ। ਹਾਲਾਂਕਿ, ਕਈ ਯੂਜ਼ਰਸ ਇਸ ਨੂੰ ਉਨ੍ਹਾਂ ਦੇ ਆਉਣ ਵਾਲੇ ਗੀਤ ਦੀ ਪ੍ਰਮੋਸ਼ਨ ਦਾ ਇੱਕ ਤਰੀਕਾ ਦੱਸ ਰਹੇ ਹਨ ਅਤੇ ਉਨ੍ਹਾਂ ਦੀ ਚੁੱਪ 'ਤੇ ਸਵਾਲ ਵੀ ਚੁੱਕ ਰਹੇ ਹਨ। ਦੂਜੇ ਪਾਸੇ, ਐਲਵਿਸ਼ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੋਲਣ ਦੀ ਪੂਰੀ ਆਜ਼ਾਦੀ ਹੈ ਅਤੇ ਉਹ ਆਪਣੀ ਗੱਲ ਰੱਖਦੇ ਰਹਿਣਗੇ।
ਪ੍ਰਣਿਤ ਮੋਰੇ ਦੇ ਸ਼ੋਅ 'ਚ ₹370 ਦੀ ਬਿਰਯਾਨੀ ਵਾਲੀ ਟਿੱਪਣੀ ਪਈ ਮਹਿੰਗੀ: ਨੌਜਵਾਨ ਨੂੰ ਕੰਪਨੀ ਨੇ ਨੌਕਰੀ ਤੋਂ ਕੱਢਿਆ
NEXT STORY