ਐਂਟਰਟੇਨਮੈਂਟ ਡੈਸਕ - ਸਟਾਰ ਪਲੱਸ ਦੇ ਸ਼ੋਅ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਨਾਲ ਪ੍ਰਸਿੱਧੀ ਹਾਸਲ ਕਰਨ ਵਾਲੇ ਅਦਾਕਾਰ ਮੋਹਸਿਨ ਖਾਨ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਅਦਾਕਾਰ ਨੇ ਅਗਸਤ ਮਹੀਨੇ ਆਪਣੀ ਮੰਗਣੀ ਦੀਆਂ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ ਅਤੇ ਹੁਣ ਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਨਜ਼ਦੀਕੀ ਦੋਸਤਾਂ ਦੀ ਮੌਜੂਦਗੀ ਵਿੱਚ ਆਪਣੀ ਮੰਗੇਤਰ ਤਮੰਨਾ ਨਾਲ ਲਾਸ ਏਂਜਲਸ ਵਿੱਚ ਵਿਆਹ ਕਰਵਾ ਲਿਆ ਹੈ। ਹਾਲਾਂਕਿ ਅਜੇ ਤੱਕ ਮੋਹਸਿਨ ਜਾਂ ਤਮੰਨਾ ਵੱਲੋਂ ਵੈਡਿੰਗ ਵੈਨਿਊ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ: 'ਜੇ ਕਿਸੇ ਨੂੰ ਕੋਈ ਤਕਲੀਫ਼ ਐ, ਤਾਂ ਹੁੰਦੀ ਰਹੇ..!', ਗੋਵਿੰਦਾ ਨਾਲ ਅਫੇਅਰ ਦੇ ਦੋਸ਼ਾਂ 'ਤੇ ਬੋਲੀ ਕੋਮਲ ਰਾਣੀ

ਅਦਾਕਾਰ ਨੇ ਵੀ ਆਪਣੀ ਪਤਨੀ ਤਮੰਨਾ ਨਾਲ ਇੱਕ ਫੋਟੋ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ "ਦਿ ਡੇ ਮਾਸ਼ਾੱਲਾਹ।" ਮੋਹਸਿਨ ਦੇ ਵਿਆਹ ਦੀਆਂ ਕਈ ਫੋਟੋਆਂ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਜੋੜਾ ਇਕੱਠੇ ਡਾਂਸ ਕਰਦਾ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ: ਬਾਲੀ 'ਚ ਹਾਦਸੇ ਦਾ ਸ਼ਿਕਾਰ ਹੋਈ ਮਸ਼ਹੂਰ ਅਦਾਕਾਰਾ, ਸਰਜਰੀ ਲਈ ਏਅਰ ਐਂਬੂਲੈਂਸ ਰਾਹੀਂ ਲਿਆਂਦਾ ਗਿਆ ਭਾਰਤ

ਮੋਹਸਿਨ ਨੇ ਆਪਣੇ ਵਿਆਹ ਲਈ ਵ੍ਹਾਈਟ-ਬਲੈਕ ਕੰਬੀਨੇਸ਼ਨ ਵਾਲਾ ਪੈਂਟ ਕੋਟ ਪਾਇਆ ਸੀ, ਜਦੋਂ ਕਿ ਉਨ੍ਹਾਂ ਦੀ ਪਤਨੀ ਤਮੰਨਾ ਲਹਿੰਗੇ ਵਿੱਚ ਨਜ਼ਰ ਆਈ। ਪ੍ਰਸ਼ੰਸਕ ਮੋਹਸਿਨ ਅਤੇ ਉਨ੍ਹਾਂ ਦੀ ਪਤਨੀ ਤਮੰਨਾ ਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜ ਰਹੇ ਹਨ।
ਇਹ ਵੀ ਪੜ੍ਹੋ: 'ਜੇ ਮੈਨੂੰ ਕੁਝ ਹੋਇਆ ਤਾਂ..!', ਮਸ਼ਹੂਰ ਅਦਾਕਾਰਾ ਨੇ ਸੁਪਰੀਮ ਕੋਰਟ ਨੂੰ ਹੀ ਦੇ'ਤੀ ਧਮਕੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕਤਲ ਕੀਤੇ ਇਨਫਲੂਐਂਸਰ ਮੈਡ ਸੰਧੂ ਦਾ ਪੋਸਟਮਾਰਟਮ ਮਗਰੋਂ ਹੋਇਆ ਅੰਤਿਮ ਸੰਸਕਾਰ
NEXT STORY