ਮੁੰਬਈ (ਏਜੰਸੀ) — ਮਰਾਠੀ ਫਿਲਮ ਇੰਡਸਟਰੀ ਅਤੇ ਹਿੰਦੀ ਓਟੀਟੀ ਸੀਰੀਜ਼ ‘ਜਮਤਾਰਾ 2’ ਵਿੱਚ ਕੰਮ ਕਰ ਚੁੱਕੇ ਅਦਾਕਾਰ ਸਚਿਨ ਚੰਦਵਾੜੇ ਨੇ ਸਿਰਫ 25 ਸਾਲ ਦੀ ਉਮਰ ਵਿੱਚ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਉਸਦੀ ਮੌਤ ਦੀ ਖ਼ਬਰ ਨਾਲ ਮਰਾਠੀ ਤੇ ਹਿੰਦੀ ਮਨੋਰੰਜਨ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਇਹ ਵੀ ਪੜ੍ਹੋ: 15 ਸਾਲ ਬਾਅਦ ਵੱਖ ਹੋਇਆ ਟੀਵੀ ਦਾ ਇਹ ਮਸ਼ਹੂਰ ਜੋੜਾ ! IVF ਪ੍ਰਕਿਰਿਆ ਰਾਹੀਂ ਬਣੇ ਸੀ ਮਾਤਾ-ਪਿਤਾ
ਮੀਡੀਆ ਰਿਪੋਰਟਾਂ ਅਨੁਸਾਰ, ਸਚਿਨ 23 ਅਕਤੂਬਰ ਨੂੰ ਜਲਗਾਂਵ ਦੇ ਪਾਰੋਲਾ ਇਲਾਕੇ ਵਿੱਚ ਸਥਿਤ ਆਪਣੇ ਘਰ ‘ਚ ਫਾਹੇ 'ਤੇ ਲਟਕਿਆ ਮਿਲਿਆ। ਪਰਿਵਾਰ ਨੇ ਤੁਰੰਤ ਉਸਨੂੰ ਹਸਪਤਾਲ ਪਹੁੰਚਾਇਆ। ਪਹਿਲਾਂ ਉਸਨੂੰ ਪਿੰਡ ਉਂਦਿਰਖੇਡੇ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਪਰ ਹਾਲਤ ਵਿਗੜਣ ‘ਤੇ ਧੂਲੇ ਦੇ ਹਸਪਤਾਲ ਸ਼ਿਫਟ ਕੀਤਾ ਗਿਆ। ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ 24 ਅਕਤੂਬਰ ਸਵੇਰੇ 1:30 ਵਜੇ ਸਚਿਨ ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ: ਗੁਲਾਬ ਸਿੱਧੂ ਨੇ ਸਰਪੰਚੀ ਗਾਣੇ 'ਤੇ ਵਿਵਾਦ ਮਗਰੋਂ ਮੰਗੀ ਮਾਫੀ; ਸਟੇਜ 'ਤੇ ਨਹੀਂ ਗਾਉਣਗੇ ਇਤਰਾਜ਼ਯੋਗ ਲਾਈਨਾਂ

ਸਚਿਨ ਚੰਦਵਾੜੇ ਜਲਗਾਂਵ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਉਹ ਇੱਕ ਪਾਸੇ ਸਾਫਟਵੇਅਰ ਇੰਜੀਨੀਅਰ ਵਜੋਂ ਕੰਮ ਕਰਦਾ ਸੀ ਤੇ ਨਾਲ ਹੀ ਆਪਣੇ ਅਦਾਕਾਰੀ ਦੇ ਸ਼ੌਕ ਨੂੰ ਵੀ ਜਿਉਂਦੇ ਰੱਖਦਾ ਸੀ। ਉਹ ਪੁਣੇ ਦੇ ਇੱਕ ਆਈਟੀ ਪਾਰਕ ਵਿੱਚ ਕੰਮ ਕਰਦੇ ਹੋਏ ਮਨੋਰੰਜਨ ਜਗਤ ਵਿੱਚ ਆਪਣਾ ਕਰੀਅਰ ਬਣਾ ਰਿਹਾ ਸੀ। ਕੁਝ ਦਿਨ ਪਹਿਲਾਂ ਹੀ ਉਹਨੇ ਆਪਣੀ ਆਉਣ ਵਾਲੀ ਮਰਾਠੀ ਫਿਲਮ ‘ਅਸੁਰਵਨ’ ਦਾ ਪੋਸਟਰ ਸਾਂਝਾ ਕੀਤਾ ਸੀ, ਜਿਸ ਵਿੱਚ ਉਹ ਮੁੱਖ ਭੂਮਿਕਾ ‘ਚ ਨਜ਼ਰ ਆਉਣ ਵਾਲਾ ਸੀ।
ਇਹ ਵੀ ਪੜ੍ਹੋ : ਰਾਜਵੀਰ ਜਵੰਦਾ ਦੀ ਮੌਤ ਦੇ ਮਾਮਲੇ 'ਚ ਹਾਈਕੋਰਟ 'ਚ ਹੋਈ ਅਹਿਮ ਸੁਣਵਾਈ, ਜਾਣੋ ਅਦਾਲਤ ਨੇ ਕੀ ਸੁਣਾਇਆ ਫੈਸਲਾ
ਅਦਾਕਾਰ ਦੇ ਪਰਿਵਾਰ ਵੱਲੋਂ ਅਜੇ ਤਕ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ। ਦੱਸ ਦੇਈਏ ਕਿ ਇਸ ਮਹੀਨੇ ਮਨੋਰੰਜਨ ਜਗਤ ਨੇ ਪਹਿਲਾਂ ਹੀ ਕਈ ਪ੍ਰਤਿਭਾਸ਼ਾਲੀ ਹਸਤੀਆਂ ਗੁਆਈਆਂ ਹਨ — ਪੰਕਜ ਧਈ, ਪਿਯੂਸ਼ ਪਾਂਡੇ, ਅਸਰਾਨੀ ਅਤੇ ਸਤੀਸ਼ ਸ਼ਾਹ ਦੀ ਮੌਤ ਤੋਂ ਬਾਅਦ ਹੁਣ ਸਚਿਨ ਚੰਦਵਾੜੇ ਦਾ ਦੇਹਾਂਤ ਉਦਯੋਗ ਲਈ ਇੱਕ ਹੋਰ ਵੱਡਾ ਝਟਕਾ ਹੈ।
ਇਹ ਵੀ ਪੜ੍ਹੋ: 'ਪਵਿੱਤਰ ਰਿਸ਼ਤਾ' ਫੇਮ ਅਦਾਕਾਰਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦੀ ਸੜਕ ਹਾਦਸੇ 'ਚ ਮੌਤ
ਕੰਗਣਾ ਰਣੌਤ ਨੇ ਬੇਬੇ ਮਹਿੰਦਰ ਕੌਰ ਤੋਂ ਮੰਗੀ ਮੁਆਫ਼ੀ, ਬਠਿੰਡਾ ਅਦਾਲਤ 'ਚ ਹੋਈ ਸੀ ਪੇਸ਼ੀ
NEXT STORY