ਐਂਟਰਟੇਨਮੈਂਟ ਡੈਸਕ: ਫਿਲਮੀ ਜਗਤ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। 2006 ਦੀ ਹਿੱਟ ਕਾਮੇਡੀ ਫਿਲਮ ‘ਹਾਊ ਟੂ ਈਟ ਫਰਾਈਡ ਵਰਮਜ਼’ (How to Eat Fried Worms) ਰਾਹੀਂ ਘਰ-ਘਰ ਪਛਾਣ ਬਣਾਉਣ ਵਾਲੇ ਸਾਬਕਾ ਚਾਈਲਡ ਸਟਾਰ ਬਲੇਕ ਗੈਰੇਟ (Blake Garrett) ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਸਿਰਫ਼ 33 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਅਚਾਨਕ ਹੋਈ ਮੌਤ ਨੇ ਪ੍ਰਸ਼ੰਸਕਾਂ ਅਤੇ ਪਰਿਵਾਰ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ।
ਇਹ ਵੀ ਪੜ੍ਹੋ: 'ਸਰ, ਮੇਰੇ ਕੋਲ ਪੈਸੇ ਹੈ ਨਹੀਂ, ਮੈਂ ਕੀ ਕਰਾਂ..?', ਜੇਲ੍ਹ ਜਾਣ ਤੋਂ ਪਹਿਲਾਂ ਰੋ ਪਿਆ ਸਭ ਨੂੰ ਹਸਾਉਣ ਵਾਲਾ 'ਕਾਮੇਡੀ ਕਿੰਗ'

ਮਾਂ ਨੇ ਸਾਂਝਾ ਕੀਤਾ ਦਰਦ
ਬਲੇਕ ਦੀ ਮਾਂ ਕੈਰਲ ਗੈਰੇਟ ਮੁਤਾਬਕ ਉਨ੍ਹਾਂ ਦੇ ਬੇਟੇ ਦਾ ਦੇਹਾਂਤ 8 ਫਰਵਰੀ 2026 ਨੂੰ ਹੋਇਆ। ਮਾਂ ਨੇ ਦੱਸਿਆ ਕਿ ਮੌਤ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਪਰਿਵਾਰ ਨੂੰ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਹੈ। ਹਾਲਾਂਕਿ, ਉਨ੍ਹਾਂ ਖਦਸ਼ਾ ਜਤਾਇਆ ਹੈ ਕਿ ਬਲੇਕ ‘ਸ਼ਿੰਗਲਜ਼’ (ਇੱਕ ਕਿਸਮ ਦੀ ਵਾਇਰਲ ਇਨਫੈਕਸ਼ਨ) ਦੇ ਦਰਦ ਤੋਂ ਪੀੜਤ ਸੀ ਅਤੇ ਸ਼ਾਇਦ ਉਸ ਨੇ ਦਰਦ ਤੋਂ ਨਿਜ਼ਾਤ ਪਾਉਣ ਲਈ ਖ਼ੁਦ ਹੀ ਕੋਈ ਦਵਾਈ (Self-medication) ਲੈ ਲਈ ਸੀ, ਜੋ ਜਾਨਲੇਵਾ ਸਾਬਤ ਹੋਈ।
ਇਹ ਵੀ ਪੜ੍ਹੋ: ਪਤਨੀ ਦੇ 'Extra-Marital Affair' ਦੇ ਦਾਅਵਿਆਂ 'ਤੇ ਗੋਵਿੰਦਾ ਨੇ ਤੋੜੀ ਚੁੱਪ, ਇੰਡਸਟਰੀ 'ਚ ਮਚੀ ਹਲਚਲ

ਨਸ਼ਾ ਛੱਡ ਕੇ ਬਦਲ ਲਈ ਸੀ ਆਪਣੀ ਜ਼ਿੰਦਗੀ
ਕੈਰਲ ਮੁਤਾਬਕ ਬਲੇਕ ਪਿਛਲੇ ਤਿੰਨ ਸਾਲਾਂ ਤੋਂ ਓਕਲਾਹੋਮਾ ਵਿੱਚ ਬਹੁਤ ਵਧੀਆ ਜ਼ਿੰਦਗੀ ਜੀ ਰਿਹਾ ਸੀ। ਉਸ ਨੇ ਨਸ਼ਾ ਪੂਰੀ ਤਰ੍ਹਾਂ ਛੱਡ ਦਿੱਤਾ ਸੀ ਅਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲ ਲਿਆ ਸੀ। ਪਿਛਲੇ ਹਫ਼ਤੇ ਜਦੋਂ ਉਸ ਨੂੰ ਬਹੁਤ ਜ਼ਿਆਦਾ ਦਰਦ ਹੋਇਆ ਤਾਂ ਉਸ ਨੂੰ ਐਮਰਜੈਂਸੀ ਰੂਮ ਵਿੱਚ ਲਿਜਾਇਆ ਗਿਆ। ਬਾਅਦ ਵਿਚ ਉਨ੍ਹਾਂ ਨੂੰ ਸ਼ਿੰਗਲਜ਼ ਡਾਇਗਨੋਜ਼ ਹੋਇਆ ਸੀ। ਮਾਂ ਦਾ ਮੰਨਣਾ ਹੈ ਕਿ ਇਹ ਮੌਤ ਇੱਕ ਦੁਖਦ ਹਾਦਸਾ ਹੋ ਸਕਦੀ ਹੈ।
ਇਹ ਵੀ ਪੜ੍ਹੋ: 22 ਸਾਲਾਂ ਬਾਅਦ ਦਰਸ਼ਕਾਂ 'ਤੇ ਜਾਦੂ ਬਿਖੇਰਨ ਆ ਰਹੇ ਸੰਨੀ ਤੇ ਪ੍ਰੀਤੀ ! 'ਲਾਹੌਰ 1947' ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ
ਛੋਟੀ ਉਮਰ 'ਚ ਹੀ ਬਣ ਗਏ ਸਨ ਸਟਾਰ
14 ਸਤੰਬਰ 1992 ਨੂੰ ਟੈਕਸਾਸ ਵਿੱਚ ਜਨਮੇ ਬਲੇਕ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਕ ਸੀ। ਸਿਰਫ਼ 8 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਸਥਾਨਕ ਪ੍ਰੋਡਕਸ਼ਨਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੂੰ ਸਭ ਤੋਂ ਵੱਧ ਪ੍ਰਸਿੱਧੀ ਫਿਲਮ ‘ਹਾਊ ਟੂ ਈਟ ਫਰਾਈਡ ਵਰਮਜ਼’ ਵਿੱਚ ‘ਪਲੱਗ’ ਦੇ ਕਿਰਦਾਰ ਤੋਂ ਮਿਲੀ। ਅਦਾਕਾਰੀ ਤੋਂ ਦੂਰ ਹੋਣ ਤੋਂ ਪਹਿਲਾਂ ਉਹ ਪ੍ਰਸਿੱਧ ਐਰੀਨਾ ਸ਼ੋਅ ‘ਬਾਰਨੀਜ਼ ਕਲਰਫੁੱਲ ਵਰਲਡ, ਲਾਈਵ!’ ਵਿੱਚ ਵੀ ਨਜ਼ਰ ਆਏ ਸਨ। ਫਿਲਮੀ ਜਗਤ ਦੀਆਂ ਹਸਤੀਆਂ ਅਤੇ ਪ੍ਰਸ਼ੰਸਕਾਂ ਵੱਲੋਂ ਬਲੇਕ ਗੈਰੇਟ ਦੀ ਬੇਵਕਤੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਤਲਾਕ ਦੇ 7 ਸਾਲਾਂ ਬਾਅਦ ਮੁੜ ਪਿਆਰ ਦੀ ਭਾਲ 'ਚ ਮਸ਼ਹੂਰ ਅਦਾਕਾਰਾ, ਕਿਹਾ- "ਮੈਂ ਬਹੁਤ ਰੋਮਾਂਟਿਕ ਹਾਂ"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਸਰ, ਮੇਰੇ ਕੋਲ ਪੈਸੇ ਹੈ ਨਹੀਂ, ਮੈਂ ਕੀ ਕਰਾਂ..?', ਜੇਲ੍ਹ ਜਾਣ ਤੋਂ ਪਹਿਲਾਂ ਰੋ ਪਿਆ ਸਭ ਨੂੰ ਹਸਾਉਣ ਵਾਲਾ 'ਕਾਮੇਡੀ ਕਿੰਗ'
NEXT STORY