ਵਾਸ਼ਿੰਗਟਨ ਡੀਸੀ (ਏਜੰਸੀ) : ਆਪਣੀ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣ ਵਾਲੇ ਦਿੱਗਜ ਅਦਾਕਾਰ ਵਿਨਸੈਂਟ ਪਾਸਟੋਰ ਦਾ 80 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਪਾਸਟੋਰ ਟੀਵੀ ਸੀਰੀਜ਼ "ਦਿ ਸੋਪ੍ਰਾਨੋਸ" ਵਿੱਚ ਆਪਣੀ ਭੂਮਿਕਾ ਲਈ ਕਾਫੀ ਮਸ਼ਹੂਰ ਸਨ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸਾਹਮਣੇ ਆਉਂਦੇ ਹੀ ਪੂਰੀ ਹਾਲੀਵੁੱਡ ਇੰਡਸਟਰੀ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਇਹ ਵੀ ਪੜ੍ਹੋ: ਵਿਆਹ ਤੋਂ 2 ਦਿਨ ਬਾਅਦ ਹੀ ਸ਼ੁਰੂ ਹੋਇਆ ਕਲੇਸ਼ ! ਮਸ਼ਹੂਰ ਅਦਾਕਾਰਾ ਨੇ ਪਤੀ 'ਤੇ ਲਾਏ ਕੁੱਟਮਾਰ ਕਰਨ ਦੇ ਦੋਸ਼, FIR ਦਰਜ

'ਸੋਪ੍ਰਾਨੋਸ' ਦੇ ਉਨ੍ਹਾਂ ਦੇ ਸਹਿ-ਅਦਾਕਾਰ ਮਾਈਕਲ ਇਮਪੀਰੀਓਲੀ ਨੇ ਇੰਸਟਾਗ੍ਰਾਮ 'ਤੇ ਇੱਕ ਭਾਵੁਕ ਪੋਸਟ ਲਿਖ ਕੇ ਅਦਾਕਾਰ ਵਿਨਸੈਂਟ ਪਾਸਟੋਰ ਦੇ ਦੇਹਾਂਤ 'ਤੇ ਆਪਣਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਲਿਖਿਆ, "ਸਾਡੇ ਪਿਆਰੇ ਦੋਸਤ ਅਤੇ ਸਾਥੀ ਵਿਨਸੈਂਟ ਪਾਸਟੋਰ ਦਾ ਦੇਹਾਂਤ ਹੋ ਗਿਆ ਹੈ। ਇਹ ਸਾਡੇ ਲਈ ਬਹੁਤ ਔਖਾ ਸਮਾਂ ਹੈ, ਅਜਿਹਾ ਲੱਗਦਾ ਹੈ ਕਿ ਮੈਂ ਵਿੰਨੀ ਨੂੰ ਹਮੇਸ਼ਾ ਤੋਂ ਜਾਣਦਾ ਹਾਂ। ਅਸੀਂ ਇਕੱਠੇ ਬਹੁਤ ਕੰਮ ਕੀਤਾ ਹੈ ਅਤੇ ਪੂਰੇ ਅਮਰੀਕਾ ਦੇ ਨਾਲ-ਨਾਲ ਇਟਲੀ ਅਤੇ ਆਸਟ੍ਰੇਲੀਆ ਦੀ ਵੀ ਯਾਤਰਾ ਕੀਤੀ। ਬਹੁਤ ਚੰਗਾ ਸਮਾਂ ਬਿਤਾਇਆ ਅਤੇ ਹਾਸਾ-ਮਜ਼ਾਕ ਕੀਤਾ। ਵਿੰਨੀ ਇੱਕ ਦਿਆਲੂ ਭਰਾ ਸੀ ਜੋ ਆਪਣੇ ਪਰਿਵਾਰ ਅਤੇ ਦੋਸਤਾਂ ਦੀ ਬਹੁਤ ਪਰਵਾਹ ਕਰਦੇ ਸਨ। ਮੈਂ ਉਨ੍ਹਾਂ ਨੂੰ ਹਮੇਸ਼ਾ ਯਾਦ ਕਰਾਂਗਾ।"
ਇਹ ਵੀ ਪੜ੍ਹੋ: 'ਅੱਗ 'ਚ ਘਿਓ ਨਾ ਪਾਓ...'; ਰਿਤਿਕ ਰੌਸ਼ਨ ’ਤੇ ਭੜਕੀ ਕੰਗਨਾ ਰਣੌਤ, ਜਾਣੋ ਕੀ ਹੈ ਪੂਰਾ ਮਾਮਲਾ

ਆਪਣੇ ਲੰਬੇ ਸਮੇਂ ਦੇ ਕਰੀਅਰ ਦੌਰਾਨ ਪਾਸਟੋਰ ਨੂੰ ਅਕਸਰ ਅਪਰਾਧਿਕ ਡਰਾਮੇ ਅਤੇ ਗੈਂਗਸਟਰ ਫਿਲਮਾਂ ਵਿਚ ਦੇਖਿਆ ਗਿਆ। ਉਨ੍ਹਾਂ ਦੀ ਮੁੱਖ ਫਿਲਮਾਂ ਵਿੱਚ ਗੁੱਡਫੈਲਸ, ਕਾਰਲੀਟੋਜ਼ ਵੇਅ, ਗੋਟੀ ਅਤੇ ਐਨੀਮੇਟਡ ਫਿਲਮ ਸ਼ਾਰਕ ਟੇਲ ਸ਼ਾਮਲ ਹਨ।
ਇਹ ਵੀ ਪੜ੍ਹੋ: ਜਨਮ ਲੈਂਦੇ ਹੀ ਪਿਓ ਛੱਡ ਆਇਆ ਸੀ ਅਨਾਥ ਆਸ਼ਰਮ, ਫਿਰ ਇੰਝ ਬਣੀ ਹਿੰਦੀ ਸਿਨੇਮਾ ਦੀ 'ਟ੍ਰੈਜੇਡੀ ਕੁਈਨ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵਿਆਹ ਤੋਂ 2 ਦਿਨ ਬਾਅਦ ਹੀ ਸ਼ੁਰੂ ਹੋਇਆ ਕਲੇਸ਼ ! ਮਸ਼ਹੂਰ ਅਦਾਕਾਰਾ ਨੇ ਪਤੀ 'ਤੇ ਲਾਏ ਕੁੱਟਮਾਰ ਕਰਨ ਦੇ ਦੋਸ਼, FIR ਦਰਜ
NEXT STORY