ਲਾਸ ਏਂਜਲਸ (ਏਜੰਸੀ)- ਮਸ਼ਹੂਰ ਅਮਰੀਕੀ ਅਦਾਕਾਰ ਕੀਗਨ ਐਲਨ 'ਤੇ ਬੰਦੂਕ ਅਤੇ ਚਾਕੂ ਦੀ ਨੋਕ 'ਤੇ ਹਮਲਾ ਕਰਕੇ ਲੁੱਟ-ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਐਲਨ ਨੇ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਉਹ ਕਾਫੀ ਘਬਰਾਏ ਹੋਏ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਸਿਰ 'ਚੋਂ ਖੂਨ ਵਹਿ ਰਿਹਾ ਸੀ।
ਇਹ ਵੀ ਪੜ੍ਹੋ: 'ਜਦੋਂ ਮੈਂ 20 ਸਾਲ ਦਾ ਸੀ ਤਾਂ ਉਹ ਝੂਲੇ 'ਚ ਖੇਡਦੀ ਸੀ..!' ਸੰਜੇ ਦੱਤ ਨੇ ਪਤਨੀ ਬਾਰੇ ਦਿੱਤਾ ਵੱਡਾ ਬਿਆਨ

ਅਦਾਕਾਰ ਨੇ ਵੀਡੀਓ ਵਿੱਚ ਕਿਹਾ, "ਮੇਰੀ ਘੜੀ ਲੁੱਟ ਲਈ ਗਈ ਹੈ। 2 ਵਿਅਕਤੀਆਂ ਨੇ ਮੇਰੇ ਸਿਰ 'ਤੇ ਵਾਰ ਕੀਤਾ ਅਤੇ ਬੰਦੂਕ ਤੇ ਚਾਕੂ ਦਿਖਾ ਕੇ ਮੈਨੂੰ ਡਰਾਇਆ ਅਤੇ ਫਿਰ ਉੱਥੋਂ ਭੱਜ ਗਏ।" ਇਸ ਤੋਂ ਬਾਅਦ ਸਾਹਮਣੇ ਆਈ ਵੀਡੀਓ ਕਲਿੱਪ ਵਿੱਚ ਐਲਨ 'ਤੇ 2 ਮਾਸਕ ਪਹਿਨੇ ਵਿਅਕਤੀ ਹਮਲਾ ਕਰਦੇ ਦਿਖਾਈ ਦਿੱਤੇ। ਵੀਡੀਓ ਵਿੱਚ ਐਲਨ ਆਪਣੇ ਗੁੱਟ ਤੋਂ ਕੁਝ ਉਤਾਰ ਕੇ ਦਿੰਦੇ ਹੋਏ ਨਜ਼ਰ ਆ ਰਹੇ ਹਨ, ਉਦੋਂ ਹੀ ਹਮਲਾਵਰਾਂ ਵਿੱਚੋਂ ਇੱਕ ਨੇ ਉਨ੍ਹਾਂ ਦੇ ਸਿਰ 'ਤੇ ਵਾਰ ਕੀਤਾ ਅਤੇ ਫਿਰ ਦੋਵੇਂ ਹਨੇਰੇ ਵਿੱਚ ਭੱਜ ਗਏ।
ਇਹ ਵੀ ਪੜ੍ਹੋ: 'ਜਾਂਚ ਤੋਂ ਬਚਣ ਲਈ ਮੌਤ ਦਾ ਨਾਟਕ ਕਰ ਰਹੇ ਨਾਨਾ ਪਾਟੇਕਰ..!', ਬਾਲੀਵੁੱਡ ਅਦਾਕਾਰਾ ਦੇ ਬਿਆਨ ਨੇ ਮਚਾਈ ਸਨਸਨੀ
ਅਦਾਕਾਰ ਨੇ ਕੈਪਸ਼ਨ ਵਿੱਚ ਲਿਖਿਆ, "ਵੈਸਟ ਹਾਲੀਵੁੱਡ ਹੁਣ ਸੁਰੱਖਿਅਤ ਨਹੀਂ ਰਿਹਾ। ਦੋ ਨੌਜਵਾਨਾਂ ਨੇ ਬੰਦੂਕ ਅਤੇ ਚਾਕੂ ਦੀ ਨੋਕ 'ਤੇ ਮੈਨੂੰ ਲੁੱਟਿਆ; ਉਨ੍ਹਾਂ ਨੇ ਮੇਰੀ ਘੜੀ ਲਈ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਅਜਿਹਾ ਕਰ ਵੀ ਸਕਦੇ ਸਨ! ਪਰ ਪ੍ਰਮਾਤਮਾ ਨੇ ਅੱਜ ਅਜਿਹਾ ਨਹੀਂ ਹੋਣ ਦਿੱਤਾ। ਇੱਕ ਘੜੀ ਲਈ ਮੇਰੀ ਜਾਨ ਜਾ ਸਕਦੀ ਸੀ। ਜਲਦੀ ਹੀ ਹੋਰ ਜਾਣਕਾਰੀ ਸਾਂਝੀ ਕਰਾਂਗਾ। ਉਮੀਦ ਹੈ ਕਿ ਉਹ ਸਾਰੇ ਨਿਗਰਾਨੀ ਕੈਮਰੇ, ਜਿਨ੍ਹਾਂ ਬਾਰੇ ਸੋਚਿਆ ਜਾਂਦਾ ਹੈ ਕਿ ਉਹ ਅਪਰਾਧ ਰੋਕਣਗੇ—ਉਹ ਇਨ੍ਹਾਂ ਖਤਰਨਾਕ ਅਪਰਾਧੀਆਂ ਨੂੰ ਲੱਭ ਸਕਣਗੇ। ਪ੍ਰਮਾਤਮਾ ਮਿਹਰ ਕਰੇ।"
ਇਹ ਵੀ ਪੜ੍ਹੋ: ਨਾਨਾ ਪਾਟੇਕਰ ਦੀ ਮੌਤ ਸਬੰਧੀ ਮਾਮਲਾ ਦਰਜ, ਗੋਆ ਪੁਲਸ ਨੇ ਜਾਂਚ ਕੀਤੀ ਸ਼ੁਰੂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਜਦੋਂ ਮੈਂ 20 ਸਾਲ ਦਾ ਸੀ ਤਾਂ ਉਹ ਝੂਲੇ 'ਚ ਖੇਡਦੀ ਸੀ..!' ਸੰਜੇ ਦੱਤ ਨੇ ਪਤਨੀ ਬਾਰੇ ਦਿੱਤਾ ਵੱਡਾ ਬਿਆਨ
NEXT STORY