ਕੋਲਮ/ਕੇਰਲ (ਏਜੰਸੀ)- ਕੇਰਲ ਪੁਲਸ ਨੇ ਮਲਿਆਲਮ ਟੈਲੀਵਿਜ਼ਨ ਸ਼ਖਸੀਅਤ ਅਤੇ ਸੋਸ਼ਲ ਮੀਡੀਆ ਇੰਨਫਲਾਂਸਰ ਅਖਿਲ ਮਰਾਰ ਵਿਰੁੱਧ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਗਏ ਇੱਕ ਵੀਡੀਓ ਵਿੱਚ ਕਥਿਤ ਤੌਰ 'ਤੇ ਦੇਸ਼ ਵਿਰੋਧੀ ਟਿੱਪਣੀਆਂ ਕਰਨ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ। ਕੋਟਾਰੱਕਾਰਾ ਪੁਲਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਮਾਮਲਾ ਭਾਰਤੀ ਦੰਡਾਵਲੀ (ਬੀ.ਐੱਨ.ਐੱਸ.) ਦੀ ਧਾਰਾ 152 (ਭਾਰਤ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਨੂੰ ਖ਼ਤਰੇ ਵਿਚ ਪਾਉਣ ਵਾਲੇ ਕੰਮ) ਦੇ ਤਹਿਤ ਦਰਜ ਕੀਤਾ ਗਿਆ ਹੈ, ਜੋ ਕਿ ਗੈਰ-ਜ਼ਮਾਨਤੀ ਹੈ।
ਇਹ ਵੀ ਪੜ੍ਹੋ : ਗਰੀਬਾਂ ਲਈ ਮਸੀਹਾ ਬਣੀ ਅਦਾਕਾਰਾ ਤਾਪਸੀ ਪੰਨੂ, ਸਿੱਖ ਸੰਸਥਾ ਨਾਲ ਮਿਲ ਕਰ ਰਹੀ ਇਹ ਨੇਕ ਕੰਮ
ਇਹ ਸ਼ਿਕਾਇਤ ਕੋਟਾਰੱਕਾਰਾ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇੱਕ ਸਥਾਨਕ ਨੇਤਾ ਅਨੀਸ਼ ਕਿਡਕੇਕਾਰਾ ਨੇ ਦਰਜ ਕਰਵਾਈ ਹੈ। ਆਪਣੀ ਸ਼ਿਕਾਇਤ ਵਿੱਚ, ਉਨ੍ਹਾਂਦੋਸ਼ ਲਗਾਇਆ ਕਿ ਮਰਾਰ ਦੇ ਵੀਡੀਓ ਵਿੱਚ ਦੇਸ਼ ਵਿਰੋਧੀ ਟਿੱਪਣੀਆਂ ਸਨ। ਪੁਲਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਵੀਡੀਓ ਹਟਾ ਦਿੱਤਾ ਗਿਆ ਸੀ, ਇਸ ਲਈ ਅਗਲੀ ਕਾਰਵਾਈ ਕਰਨ ਤੋਂ ਪਹਿਲਾਂ ਇਸਨੂੰ ਫਿਰ ਤੋਂ ਹਾਸਲ ਕਰਨਾ ਪਵੇਗਾ।
ਇਹ ਵੀ ਪੜ੍ਹੋ: ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ: ਆਸਕਰ ਜੇਤੂ ਮਸ਼ਹੂਰ Filmmaker ਨੇ ਦੁਨੀਆ ਨੂੰ ਕਿਹਾ ਅਲਵਿਦਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਸਾਨੂੰ ਖੁਸ਼ ਰਹਿਣ ਦਾ ਹੱਕ ਹੈ...', ਕਹਿ ਕੇ ਪ੍ਰੇਮੀ ਨੇ ਕੀਤਾ ਬ੍ਰੇਕਅਪ, ਅਦਾਕਾਰਾ ਨੇ ਲੀਕ ਕਰ ਦਿੱਤੀ ਨਿੱਜੀ ਚੈਟ
NEXT STORY