ਐਂਟਰਟੇਨਮੈਂਟ ਡੈਸਕ - ਪੰਜਾਬੀ ਫ਼ਿਲਮ ਇੰਡਸਟਰੀ ਦੀ ਦਿੱਗਜ ਅਦਾਕਾਰਾ ਜਤਿੰਦਰ ਕੌਰ ਨੇ ਹਾਲ ਹੀ ਵਿੱਚ ਜਗਬਾਣੀ ਦੇ ਸੀਨੀਅਰ ਪੱਤਰਕਾਰ ਰਨਮਦੀਪ ਸਿੰਘ ਸੋਢੀ ਨਾਲ ਇੱਕ ਇੰਟਰਵਿਊ ਦੌਰਾਨ ਗਲੋਬਲ ਸਟਾਰ ਦਿਲਜੀਤ ਦੁਸਾਂਝ ਨਾਲ ਆਪਣੀ ਪਹਿਲੀ ਮੁਲਾਕਾਤ ਤੇ ਕੰਮ ਕਰਨ ਦੇ ਤਜ਼ਰਬੇ ਬਾਰੇ ਕਈ ਦਿਲਚਸਪ ਖੁਲਾਸੇ ਕੀਤੇ ਹਨ।
ਇਹ ਵੀ ਪੜ੍ਹੋ: ਪਿੱਜ਼ਾ ਖਾਂਦੇ-ਖਾਂਦੇ ਆ ਗਿਆ ਖ਼ੂਨ ! 3 ਸਾਲਾ ਪੁੱਤ ਦੀ ਇਸ ਬੀਮਾਰੀ ਨਾਲ ਟੁੱਟ ਗਿਆ ਸੀ ਬਾਲੀਵੁੱਡ ਦਾ ਇਹ ਸੁਪਰਸਟਾਰ
ਇਸ ਦੌਰਾਨ ਜਦੋਂ ਅਦਾਕਾਰਾ ਨੂੰ ਦਿਲਜੀਤ ਦੁਸਾਂਝ ਦੀ ਸ਼ਖਸੀਅਤ ਬਾਰੇ ਪੁੱਛਿਆ ਗਿਆ ਤਾਂ ਇਸ 'ਤੇ ਅਦਾਕਾਰਾ ਨੇ ਗਾਇਕ ਦੀ ਤਾਰੀਫ਼ ਕਰਦਿਆਂ ਉਸ ਨੂੰ ਇੱਕ ਬਹੁਤ ਹੀ 'ਹੰਬਲ' ਅਤੇ ਪਿਆਰਾ ਇਨਸਾਨ ਦੱਸਿਆ। ਇਸ ਦੌਰਾਨ ਜਤਿੰਦਰ ਕੌਰ ਨੇ ਦਿਲਜੀਤ ਨਾਲ ਆਏ ਆਪਣੇ ਗਾਣੇ 'ਆਰ ਨਾਨਕ ਪਾਰ ਨਾਨਕ' ਦਾ ਇੱਕ ਕਿੱਸਾ ਸਾਂਝਾ ਕਰਦਿਆਂ ਦੱਸਿਆ ਕਿ, "ਸ਼ੂਟਿੰਗ ਦੇ ਇਕ ਸੀਨ ਵਿੱਚ ਦਿਲਜੀਤ ਨੇ ਮੈਨੂੰ ਚੁੱਕਣਾ ਸੀ ਪਰ ਮੈਂ ਜਦੋਂ ਉਸ ਨੂੰ ਵੇਖਿਆ ਤਾਂ ਮੈਂ ਸੋਚਿਆ ਇਹ ਬਹੁਤ ਹੀ ਮਾੜਕੂ ਜਿਹਾ ਹੈ। ਮੈਂ 55 ਕਿੱਲੋ ਦੀ ਹਾਂ ਇਹ ਮੈਨੂੰ ਕਿਵੇਂ ਚੁੱਕੇਗਾ। ਇਸ ਲਈ ਮੈਂ ਦਿਲਜੀਤ ਦੀ ਮੁਸ਼ਕਲ ਨੂੰ ਆਸਾਨ ਕਰਨ ਲਈ ਉਸ ਨੂੰ ਕਿਹਾ ਕਿ ਉਹ ਹੇਠਾਂ ਨਹੀਂ ਬੈਠੇਗੀ, ਸਗੋਂ ਉਥੇ ਇਕ ਬੰਨ੍ਹੀ ਦਾ ਸਹਾਰਾ ਲੈ ਕੇ ਖੜ੍ਹੀ ਹੋ ਜਾਵੇਗੀ, ਜਿਸ ਉਸ ਨੂੰ ਮੈਨੂੰ ਚੁੱਕਣ ਵਿੱਚ ਆਸਾਨੀ ਹੋਵੇਗੀ ਅਤੇ ਫਿਰ ਉਸੇ ਤਰ੍ਹਾਂ ਹੀ ਕੀਤਾ ਗਿਆ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਦੇ Ex-Husband ਦੀ ਹੋਈ ਮੌਤ ! ਕਈ ਮਹੀਨਿਆਂ ਬਾਅਦ ਖੁੱਲ੍ਹਿਆ ਭੇਤ
ਅਦਾਕਾਰਾ ਨੇ ਅੱਗੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸੇ ਸੀਨ ਦੌਰਾਨ ਬਾਬਾ ਜੀ ਅੱਗੇ ਮੱਥਾ ਟੇਕ ਕੇ ਬਿਨਾਂ ਕੁੱਝ ਕਹੇ ਐਕਪ੍ਰੈਸ਼ਨ ਦਿੱਤੇ ਤਾਂ ਦਿਲਜੀਤ ਇਸ ਤੋਂ ਕਾਫੀ ਪ੍ਰਭਾਵਿਤ ਹੋਇਆ। ਸ਼ੂਟ ਖਤਮ ਹੋਣ ਮਗਰੋਂ ਉਸ ਨੇ ਮੇਰੀ ਤਾਰੀਫ ਕੀਤੀ ਅਤੇ ਕਿਹਾ ਕਿ, ਤੁਹਾਡੇ ਕੋਲ ਕਿੰਨੇ ਕਮਾਲ ਦੇ ਐਕਸਪ੍ਰੈਸ਼ਨ ਹਨ। ਮੈਂ ਤਾਂ ਬੱਸ ਤੁਹਾਡੇ ਚਿਹਰੇ ਦੇ ਹਾਵ-ਭਾਵ ਹੀ ਵੇਖੀ ਜਾ ਰਿਹਾ ਸੀ।
ਇਹ ਵੀ ਪੜ੍ਹੋ: ਟੁੱਟਣ ਤੋਂ ਬਚ ਗਿਆ 40 ਸਾਲ ਪੁਰਾਣਾ ਰਿਸ਼ਤਾ, ਸੁਨੀਤਾ ਆਹੂਜਾ ਨੇ ਤਲਾਕ ਦੀ ਅਰਜ਼ੀ ਲਈ ਵਾਪਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਿੱਜ਼ਾ ਖਾਂਦੇ-ਖਾਂਦੇ ਆ ਗਿਆ ਖ਼ੂਨ ! 3 ਸਾਲਾ ਪੁੱਤ ਦੀ ਇਸ ਬੀਮਾਰੀ ਨਾਲ ਟੁੱਟ ਗਿਆ ਸੀ ਬਾਲੀਵੁੱਡ ਦਾ ਇਹ ਸੁਪਰਸਟਾਰ
NEXT STORY