ਮੁੰਬਈ- ਸ਼੍ਰੀਲੰਕਾ ਇਸ ਸਮੇਂ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਸ਼੍ਰੀਲੰਕਾ ਦੇ ਅਜਿਹੇ ਹਾਲਤ ਨੂੰ ਦੇਖ ਕੇ ਹਰ ਕੋਈ ਚਿੰਤਾ 'ਚ ਹੈ। ਲੋਕਾਂ ਨੂੰ ਆਪਣੀਆਂ ਲੋੜ ਦੀਆਂ ਚੀਜ਼ਾਂ ਨਹੀਂ ਮਿਲ ਰਹੀਆਂ ਹਨ। ਅਦਾਕਾਰਾ ਜੈਕਲੀਨ ਫਰਨਾਂਡੀਜ਼ ਵੀ ਆਪਣੇ ਦੇਸ਼ ਦੀ ਅਜਿਹੀ ਹਾਲਤ ਦੇਖ ਕੇ ਪਰੇਸ਼ਾਨ ਹੈ ਅਤੇ ਲੋਕਾਂ ਲਈ ਆਪਣੀ ਸਪੋਰਟ ਜਤਾਈ ਹੈ।
ਜੈਕਲੀਨ ਨੇ ਜੋ ਪੋਸਟ ਸਾਂਝੀ ਕੀਤੀ ਹੈ, ਕਈ ਹੱਥਾਂ ਨੇ ਸ਼੍ਰੀਲੰਕਾ ਦਾ ਝੰਡਾ ਫੜਿਆ ਹੋਇਆ ਹੈ। ਇਸ ਦੇ ਨਾਲ ਅਦਾਕਾਰਾ ਨੇ ਲਿਖਿਆ-'ਇਕ ਸ਼੍ਰੀਲੰਕਨ ਹੋਣ ਦੇ ਨਾਅਤੇ, ਮੇਰਾ ਦੇਸ਼ ਅਤੇ ਮੇਰੇ ਦੇਸ਼ਵਾਸੀ ਜਿਨ੍ਹਾਂ ਪਰੇਸ਼ਾਨੀਆਂ 'ਚੋਂ ਲੰਘ ਰਹੇ ਹਨ, ਉਸ ਨੂੰ ਦੇਖ ਕੇ ਮਨ ਦੁਖੀ ਹੋ ਰਿਹਾ ਹੈ। ਜਦੋਂ ਤੋਂ ਇਹ ਸਭ ਦੁਨੀਆ 'ਚ ਸ਼ੁਰੂ ਹੋਇਆ ਹੈ ਉਦੋਂ ਤੋਂ ਮੇਰੇ ਕੋਲ ਕਈ ਰਾਏ ਆਈਆਂ ਹਨ। ਮੈਂ ਇਹ ਕਹਿਣਾ ਚਾਹਾਂਗੀ ਕਿ ਕਿਸੇ ਫ਼ੈਸਲੇ ਤੱਕ ਆਉਣ 'ਚ ਕੋਈ ਜ਼ਲਦਬਾਜ਼ੀ ਨਾ ਕਰੋ ਅਤੇ ਕਿਸੇ ਵੀ ਗਰੁੱਪ ਨੂੰ ਬਦਨਾਮ ਨਾ ਕਰੋ ਜਿਵੇਂ ਕਿ ਦਿਖਾਇਆ ਜਾ ਰਿਹਾ ਹੈ। ਦੁਨੀਆ ਅਤੇ ਮੇਰੇ ਲੋਕਾਂ ਨੂੰ ਕਿਸੇ ਦੂਜੇ ਦੇ ਜਜਮੈਂਟ ਦੀ ਨਹੀਂ ਸਗੋਂ ਹਮਦਰਦੀ ਅਤੇ ਸਮਰਥਨ ਦੀ ਲੋੜ ਹੈ। ਉਸ ਦੇ ਤਾਕਤ ਅਤੇ ਭਲਾਈ ਲਈ 2 ਮਿੰਟ ਦੀ ਮੌਨ ਪ੍ਰਾਥਨਾ ਨਾਲ ਤੁਸੀਂ ਉਨ੍ਹਾਂ ਲੋਕਾਂ ਦੇ ਜ਼ਿਆਦਾ ਕਰੀਬ ਆ ਸਕਦੇ ਹੋ। ਮੈਂ ਉਮੀਦ ਕਰ ਰਹੀ ਹਾਂ ਕਿ ਇਹ ਸਥਿਤੀ ਜਲਦ ਹੀ ਖਤਮ ਹੋ ਜਾਵੇਗੀ। ਇਸ ਤ੍ਰਾਸ਼ਦੀ ਦਾ ਅਜਿਹਾ ਉਪਾਅ ਕੱਢਣ ਜਿਸ ਨਾਲ ਸਭ ਨੂੰ ਸ਼ਾਂਤੀ ਮਿਲੇ ਅਤੇ ਲੋਕਾਂ ਦਾ ਭਲਾ ਹੋਵੇ। ਮੈਂ ਕਾਮਨਾ ਕਰਦੀ ਹਾਂ ਕਿ ਇਸ ਸਮੱਸਿਆ ਦਾ ਸਾਹਮਣਾ ਕਰਨ ਵਾਲਿਆਂ ਨੂੰ ਤਾਕਤ ਮਿਲੇ'। ਪ੍ਰਸ਼ੰਸਕ ਇਸ ਪੋਸਟ ਨੂੰ ਪਸੰਦ ਕਰ ਰਹੇ ਹਨ ਅਤੇ ਸਪੋਰਟ ਦਿਖਾ ਰਹੇ ਹਨ।
ਦੱਸ ਦੇਈਏ ਕਿ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਇਆ ਨੇ ਆਪਣੇ ਭਰਾ ਅਤੇ ਵਿੱਤ ਮੰਤਰੀ ਬੇਸਿਲ ਰਾਜਪਕਸ਼ੇ ਨੂੰ ਕੱਢ ਦਿੱਤਾ ਹੈ ਅਤੇ ਆਰਥਿਕ ਸੰਕਟ ਨਾਲ ਉਤਪੰਨ ਮੁਸ਼ਕਿਲਾਂ ਦੇ ਖ਼ਿਲਾਫ਼ ਜਨਤਾ ਦੇ ਗੁੱਸੇ ਨਾਲ ਨਿਪਟਣ ਲਈ, ਵਿਰੋਧੀ ਦਲਾਂ ਨੂੰ ਯੂਨਿਟ ਕੈਬਨਿਟ 'ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ। ਬੇਸਿਲ ਨੇ ਆਰਥਿਕ ਪੈਕੇਜ ਲਈ ਭਾਰਤ ਨਾਲ ਵੀ ਗੱਲ ਕੀਤੀ ਸੀ।
ਏਅਰਪੋਰਟ 'ਤੇ ਸ਼ਹਿਨਾਜ਼ ਗਿੱਲ ਦੀ ਸਟਾਈਲਿਸ਼ ਐਂਟਰੀ, ਖੂਬਸੂਰਤੀ ਨੇ ਲੁੱਟੀ ਮਹਿਫਿਲ (ਤਸਵੀਰਾਂ)
NEXT STORY