ਮੁੰਬਈ- ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਪਿਛਲੇ ਕੁਝ ਦਿਨਾਂ ਤੋਂ ਆਪਣੇ ਪਰਿਵਾਰ ਨਾਲ ਲੰਡਨ 'ਚ ਛੁੱਟੀਆਂ ਦਾ ਆਨੰਦ ਮਨਾਂ ਰਹੀ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਲਗਾਤਾਰ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਅਜੇ ਇਕ ਦਿਨ ਪਹਿਲਾਂ ਹੀ ਬੇਟੇ ਤੈਮੂਰ ਦੀ ਇਕ ਬੀਚ ਫੋਟੋ ਇੰਸਟਾ ਸਟੋਰੀ 'ਤੇ ਸ਼ੇਅਰ ਕੀਤੀ ਗਈ ਸੀ।

ਹੁਣ ਵੀਰਵਾਰ ਨੂੰ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਬੀਚ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਬੇਬੋ ਤਬਾਹੀ ਮਚਾਉਂਦੀ ਨਜ਼ਰ ਆ ਰਹੀ ਹੈ। ਫੋਟੋ 'ਚ ਕਰੀਨਾ ਨੀਲੇ ਰੰਗ ਦੀ ਬਿਕਨੀ ਪਹਿਨੀ ਨਜ਼ਰ ਆ ਰਹੀ ਹੈ।ਦੋ ਬੇਟਿਆਂ ਦੀ ਮਾਂ ਕਰੀਨਾ ਕਪੂਰ ਨੇ 41 ਸਾਲ ਦੀ ਉਮਰ 'ਚ ਵੀ ਖੁਦ ਨੂੰ ਕਾਫੀ ਫਿੱਟ ਰੱਖਿਆ ਹੈ। ਵੀਰਵਾਰ, 27 ਜੂਨ ਨੂੰ, ਅਦਾਕਾਰਾ ਨੇ ਆਪਣੇ ਇੰਸਟਾ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ, ਜਿਨ੍ਹਾਂ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।
-ll.jpg)
ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਰੀਨਾ ਸੈਲਫੀ ਲੈਂਦੀ ਨਜ਼ਰ ਆ ਰਹੀ ਹੈ। ਬੇਬੋ ਆਪਣੀ ਛੁੱਟੀਆਂ ਦਾ ਪੂਰਾ ਆਨੰਦ ਲੈ ਰਹੀ ਹੈ। ਇੱਕ ਫੋਟੋ 'ਚ ਸੈਫ ਅਲੀ ਖਾਨ ਵੀ ਬਿਨਾਂ ਕਮੀਜ਼ ਦੇ ਨਜ਼ਰ ਆ ਰਹੇ ਹਨ।ਕਰੀਨਾ ਕਪੂਰ ਲੰਡਨ ਦੇ ਖੂਬਸੂਰਤ ਨਜ਼ਾਰਿਆਂ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ। ਫੋਟੋਆਂ 'ਚ ਕਰੀਨਾ ਬਿਨਾਂ ਮੇਕਅਪ ਅਤੇ ਕਾਲੇ ਸਨਗਲਾਸ ਪਹਿਨੇ ਨਜ਼ਰ ਆ ਰਹੀ ਹੈ। ਸੈਲੇਬਸ ਅਤੇ ਪ੍ਰਸ਼ੰਸਕ ਕਰੀਨਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਖੂਬ ਕੁਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕੁਮੈਂਟ ਕੀਤਾ ਅਤੇ ਲਿਖਿਆ – ਹੇ ਗੌਡ, ਮਾਈ ਪੂ।
-ll.jpg)
ਇਕ ਹੋਰ ਯੂਜ਼ਰ ਨੇ ਲਿਖਿਆ- ਬਿਲਕੁਲ ਰਾਜਕੁਮਾਰੀ ਵਾਂਗ। ਤੀਜੇ ਯੂਜ਼ਰ ਨੇ ਲਿਖਿਆ- ਤੁਹਾਨੂੰ ਇਸ ਤੋਂ ਵੀ ਜ਼ਿਆਦਾ ਖੂਬਸੂਰਤ ਦਿਖਣ ਦਾ ਪੂਰਾ ਹੱਕ ਹੈ, ਮੇਰੇ ਪਿਆਰੀ ਪੂ।ਕਰੀਨਾ ਕਪੂਰ ਖਾਨ ਨੂੰ ਆਖਰੀ ਵਾਰ ਫ਼ਿਲਮ 'ਕਰੂ' 'ਚ ਦੇਖਿਆ ਗਿਆ ਸੀ। ਜੋ ਪਰਦੇ 'ਤੇ ਹਿੱਟ ਸਾਬਤ ਹੋਈ। ਹੁਣ ਉਹ ਜਲਦ ਹੀ ਰੋਹਿਤ ਸ਼ੈੱਟੀ ਦੀ ਆਉਣ ਵਾਲੀ ਫ਼ਿਲਮ 'ਸਿੰਘਮ ਅਗੇਨ' 'ਚ ਨਜ਼ਰ ਆਵੇਗੀ।
-ll.jpg)
...ਤਾਂ ਇਹ ਹੈ ਹਿਮਾਂਸ਼ੀ ਤੇ ਆਸਿਮ ਦੇ ਬ੍ਰੇਕਅੱਪ ਦਾ ਅਸਲ ਕਾਰਨ, ਕਿਹਾ- ਮੈਂ ਦੁਬਾਰਾ ਕਦੇ ਉਸ ਕੋਲ ਨਹੀਂ ਜਾਣਾ ਚਾਹੁੰਦੀ.
NEXT STORY