ਨਵੀਂ ਦਿੱਲੀ (ਏਜੰਸੀ)- ਰੱਖੜੀ ਦੇ ਮੌਕੇ 'ਤੇ ਜਾਰੀ ਕੀਤੇ ਗਏ ਆਪਣੇ ਨਵੇਂ ਐਡ ਵਿੱਚ ਆਪਣੇ ਪਹਿਰਾਵੇ ਨੂੰ ਲੈ ਕੇ ਔਨਲਾਈਨ ਆਲੋਚਨਾ ਦਾ ਸਾਹਮਣਾ ਕਰ ਰਹੀ ਅਦਾਕਾਰਾ ਕ੍ਰਿਤੀ ਸੈਨਨ ਨੇ ਆਖਿਰਕਾਰ ਆਪਣੀ ਚੁੱਪੀ ਤੋੜਦਿਆਂ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ।
ਇਹ ਵੀ ਪੜ੍ਹੋ: 23 ਸਾਲ ਬਾਅਦ ਸਾਹਮਣੇ ਆਈ ਫਿਲਮ 'ਰਾਜ਼' ਦੀ 'ਭੂਤਨੀ'; ਪਛਾਣਨਾ ਵੀ ਹੋਇਆ ਮੁਸ਼ਕਲ, ਹੁਣ ਕਰਦੀ ਹੈ ਇਹ ਕੰਮ

ਇੰਸਟਾਗ੍ਰਾਮ ਸਟੋਰੀਜ਼ 'ਤੇ ਸਾਂਝੇ ਕੀਤੇ ਇੱਕ ਨੋਟ ਵਿੱਚ, ਸੈਨਨ ਨੇ ਕਿਹਾ, "ਸੱਭਿਆਚਾਰ ਅਤੇ ਪਰੰਪਰਾਵਾਂ ਦਿਲ ਵਿੱਚ ਹੁੰਦੀਆਂ ਹਨ, ਨੈੱਕਲਾਈਨ ਵਿੱਚ ਨਹੀਂ!... ਨਾਲ ਹੀ, ਅਸੀਂ ਔਰਤਾਂ ਨੂੰ ਇਹ ਦੱਸਣਾ ਕਦੋਂ ਬੰਦ ਕਰਾਂਗੇ ਕਿ ਉਨ੍ਹਾਂ ਨੂੰ ਕੀ ਪਹਿਨਣਾ ਚਾਹੀਦਾ ਹੈ??" ਉਸਨੇ ਅੱਗੇ ਕਿਹਾ, "ਸਾਲਾਂ ਦੌਰਾਨ ਰਵਾਇਤੀ ਫੈਸ਼ਨ ਵਿਕਸਤ ਹੋਇਆ ਹੈ, ਪਰ ਫਿਰ ਵੀ ਇੱਕ ਔਰਤ ਦਾ ਆਪਣੇ ਸੱਭਿਆਚਾਰ ਪ੍ਰਤੀ ਸਤਿਕਾਰ ਸਿਰਫ ਉਸਦੇ ਕੱਪੜਿਆਂ ਨਾਲ ਮਾਪਿਆ ਜਾਂਦਾ ਹੈ।"
ਇਹ ਵੀ ਪੜ੍ਹੋ: "ਕੋਈ ਕੁੜੀ ਬਿਕਨੀ ਪਾ ਕੇ ਭਰਾ ਨੂੰ ਰੱਖੜੀ ਕਿਉਂ ਬੰਨ੍ਹੇਗੀ?" ਕੰਗਨਾ ਰਣੌਤ ਨੇ ਕ੍ਰਿਤੀ ਸੈਨਨ 'ਤੇ ਵਿੰਨ੍ਹਿਆ ਨਿਸ਼ਾਨਾ

ਇਹ ਪ੍ਰਤੀਕਿਰਿਆ ਗਹਿਣਿਆਂ ਦੇ ਬ੍ਰਾਂਡ ਦੀ ਉਸ ਐਡ ਖਿਲਾਫ ਕੀਤੀਆਂ ਗਈਆਂ ਔਨਲਾਈਨ ਟਿੱਪਣੀਆਂ ਤੋਂ ਬਾਅਦ ਆਈ ਹੈ, ਜਿਸ ਵਿੱਚ ਉਸਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਮਾਮਲੇ 'ਤੇ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਵੀ ਸੈਨਨ ਦੇ ਪਹਿਰਾਵੇ ਦੀ ਆਲੋਚਨਾ ਕਰਦਿਆਂ ਉਸ 'ਤੇ ਨਿਸ਼ਾਨਾ ਵਿੰਨ੍ਹਿਆ ਸੀ। ਐਡ ਵਿੱਚ, ਸੈਨਨ ਬ੍ਰਾਲੇਟ-ਸਕਰਟ ਕੰਬੀਨੇਸ਼ਨ ਅਤੇ ਉਸ ਨਾਲ ਇੱਕ ਕੇਪ ਪਹਿਲ ਕੇ ਰੱਖੜੀ ਬੰਨ੍ਹਦੀ ਨਜ਼ਰ ਆ ਰਹੀ ਹੈ। ਰਣੌਤ ਨੇ ਉਸ ਦੇ ਕੱਪੜਿਆਂ ਨੂੰ "ਜਾਣਬੁੱਝ ਕੇ ਅਸਿਹਜ ਕਰਨ ਵਾਲਾ" ਦੱਸਿਆ। ਸੈਨਨ ਨੇ ਕਿਹਾ ਕਿ ਤਿਉਹਾਰਾਂ ਦਾ ਸਾਰ ਕਿਸੇ ਵਿਅਕਤੀ ਦੁਆਰਾ ਪਹਿਨੇ ਜਾਣ ਵਾਲੇ ਕੱਪੜਿਆਂ ਵਿੱਚ ਨਹੀਂ, ਸਗੋਂ "ਰਵਾਇਤਾਂ ਪ੍ਰਤੀ ਤੁਹਾਡੀਆਂ ਭਾਵਨਾਵਾਂ ਅਤੇ ਅਰਥਾਂ ਵਿੱਚ ਹੁੰਦਾ ਹੈ।"
ਇਹ ਵੀ ਪੜ੍ਹੋ: ਟੁੱਟਿਆ TV ਦੇ ਇਕ ਹੋਰ ਮਸ਼ਹੂਰ ਜੋੜੇ ਦਾ ਘਰ, ਵਿਆਹ ਦੇ 11 ਸਾਲ ਬਾਅਦ ਕੀਤਾ ਵੱਖ ਹੋਣ ਦਾ ਐਲਾਨ
ਉਸਨੇ ਕਿਹਾ, "ਰੱਖਰੀ, ਸੁਰੱਖਿਆ ਦੇ ਬੰਧਨ ਦਾ ਤਿਉਹਾਰ ਹੈ। ਮੈਂ ਅਤੇ ਮੇਰੀ ਭੈਣ ਇੱਕ-ਦੂਜੇ ਨੂੰ ਰੱਖੜੀ ਬੰਨ੍ਹਦੇ ਹਾਂ। ਅਸੀਂ ਜਾਣਦੇ ਹਾਂ ਕਿ ਅਸੀਂ ਇੱਕ-ਦੂਜੇ ਦੀ ਓਨੀ ਹੀ ਰੱਖਿਆ ਕਰ ਸਕਦੇ ਹਾਂ ਜਿੰਨੀ ਇੱਕ ਭਰਾ ਕਰ ਸਕਦਾ ਹੈ। ਅਸੀਂ ਇੱਕ-ਦੂਜੇ ਦੀ ਸਿਹਤ, ਖੁਸ਼ੀ ਅਤੇ ਲੰਬੀ ਉਮਰ ਲਈ ਪ੍ਰਾਰਥਨਾ ਕਰਦੇ ਹਾਂ, ਅਤੇ ਸਾਡੇ ਲਈ, ਇਹ ਪ੍ਰਾਰਥਨਾ ਅਤੇ ਵਾਅਦਾ ਸਾਡੇ ਕੁੱਤਿਆਂ ਲਈ ਇੱਕੋ ਜਿਹਾ ਹੈ! ਆਖ਼ਰਕਾਰ, ਉਹ ਵੀ ਪਰਿਵਾਰ ਹਨ।"
ਇਹ ਵੀ ਪੜ੍ਹੋ: 'ਕੁਝ ਤਾਂ ਗ਼ਲਤ ਹੋਇਐ..!' ਮਾਮਾ ਗੋਵਿੰਦਾ ਨੂੰ ਛੱਡ ਸੁਨੀਤਾ ਦੇ ਹੱਕ 'ਚ ਨਿੱਤਰੀ ਕਸ਼ਮੀਰਾ ਸ਼ਾਹ
ਐਡ ਵਿੱਚ, ਸੈਨਨ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹਦੀ ਦਿਖਾਈ ਦੇ ਰਹੀ ਹੈ, ਜਦੋਂ ਕਿ ਉਨ੍ਹਾਂ ਦਾ ਪਾਲਤੂ ਕੁੱਤਾ ਦੇਖ ਰਿਹਾ ਹੁੰਦਾ ਹੈ। ਫਿਰ ਉਹ ਕੁੱਤੇ ਦੇ ਪੈਰ 'ਤੇ ਵੀ ਰੱਖੜੀ ਬੰਨ੍ਹਦੀ ਹੈ। ਵੀਡੀਓ ਨੇ ਸੋਸ਼ਲ ਮੀਡੀਆ 'ਤੇ ਹੰਗਾਮਾ ਮਚਾ ਦਿੱਤਾ ਅਤੇ ਲੋਕਾਂ ਨੇ ਰਵਾਇਤੀ ਤਿਉਹਾਰ ਦੌਰਾਨ ਉਸਦੇ ਕੱਪੜਿਆ ਲਈ ਉਸਦੀ ਆਲੋਚਨਾ ਕੀਤੀ। ਕੁਝ ਲੋਕਾਂ ਨੇ ਉਸ ਵੱਲੋਂ ਕੁੱਤੇ ਨੂੰ ਰੱਖੜੀ ਬੰਨ੍ਹਣ 'ਤੇ ਵੀ ਇਤਰਾਜ਼ ਕੀਤਾ।
ਇਹ ਵੀ ਪੜ੍ਹੋ: 'ਮੈਂ ਖੋਲ੍ਹ ਦਿਆਂ 27 ਨਵੰਬਰ ਦੀ ਸਵੇਰ ਦੇ ਰਾਜ਼..?' ਆਸਿਮ ਦੇ ਦਾਅਵਿਆਂ 'ਤੇ ਹਿਮਾਂਸ਼ੀ ਦਾ ਪਲਟਵਾਰ, ਦੇ'ਤੀ Warning
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
23 ਸਾਲ ਬਾਅਦ ਸਾਹਮਣੇ ਆਈ ਫਿਲਮ 'ਰਾਜ਼' ਦੀ 'ਭੂਤਨੀ'; ਪਛਾਣਨਾ ਵੀ ਹੋਇਆ ਮੁਸ਼ਕਲ, ਹੁਣ ਕਰਦੀ ਹੈ ਇਹ ਕੰਮ
NEXT STORY