ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਕੇ. ਐੱਸ. ਮੱਖਣ ਆਪਣੇ ਕਿਸੇ ਬਿਆਨ ਜਾਂ ਕੰਮ ਕਾਰਨ ਸੁਰਖ਼ੀਆਂ ’ਚ ਆ ਹੀ ਜਾਂਦੇ ਹਨ। ਹਾਲ ਹੀ ’ਚ ਕੇ. ਐੱਸ. ਮੱਖਣ ਆਪਣੀਆਂ ਨਵੀਆਂ ਤਸਵੀਰਾਂ ਦੇ ਚਲਦਿਆਂ ਸੁਰਖ਼ੀਆਂ ’ਚ ਬਣੇ ਹੋਏ ਹਨ। ਦਰਅਸਲ ਜੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਉਨ੍ਹਾਂ ’ਚ ਕੇ. ਐੱਸ. ਮੱਖਣ ਕਲੀਨ ਸ਼ੇਵ ’ਚ ਨਜ਼ਰ ਆ ਰਹੇ ਹਨ।
ਇਨ੍ਹਾਂ ’ਚੋਂ ਇਕ ਤਸਵੀਰ ਜਿਥੇ ਕੇ. ਐੱਸ. ਮੱਖਣ ਵਲੋਂ ਆਪਣੀ ਸਟੋਰੀ ’ਚ ਸਾਂਝੀ ਕੀਤੀ ਗਈ ਹੈ, ਉਥੇ ਦੂਜੀ ਤਸਵੀਰ ਭਿੰਦਾ ਔਜਲਾ ਨੇ ਸਾਂਝੀ ਕੀਤੀ ਹੈ, ਜਿਸ ’ਚ ਦੋਵਾਂ ਨਾਲ ਸੁਲਤਾਨ ਵੀ ਦਿਖਾਈ ਦੇ ਰਿਹਾ ਹੈ।
ਦੱਸ ਦੇਈਏ ਕਿ ਕੇ. ਐੱਸ. ਮੱਖਣ ਨੇ ਸਾਲ 2019 ’ਚ ਇਕ ਵਿਵਾਦ ਦੇ ਚਲਦਿਆਂ ਅੰਮ੍ਰਿਤ ਭੰਗ ਕਰਕੇ ਕਕਾਰ ਤਿਆਗ ਦਿੱਤੇ ਸਨ। ਉਦੋਂ ਕੇ. ਐੱਸ. ਮੱਖਣ ਗੁਰਦਾਸ ਮਾਨ ਦੇ ਬਿਆਨ ਦਾ ਸਮਰਥਨ ਕਰਨ ਦੇ ਚਲਦਿਆਂ ਬੇਹੱਦ ਸੁਰਖ਼ੀਆਂ ’ਚ ਸਨ।
ਜਦੋਂ ਕੇ. ਐੱਸ. ਮੱਖਣ ਦੇ ਕਕਾਰ ਤਿਆਗੇ ਸਨ ਤੇ ਅੰਮ੍ਰਿਤ ਭੰਗ ਕੀਤਾ ਸੀ ਤਾਂ ਉਸ ਸਮੇਂ ਵੀ ਉਸ ਦਾ ਤਿੱਖਾ ਵਿਰੋਧ ਹੋਇਆ ਸੀ ਪਰ ਹੁਣ ਉਸ ਦੀ ਨਵੀਂ ਲੁੱਕ ਇਕ ਵਾਰ ਮੁੜ ਪੰਜਾਬੀਆਂ ਨੂੰ ਹੈਰਾਨ ਕਰ ਰਹੀ ਹੈ।
ਨੋਟ– ਕੇ. ਐੱਸ. ਮੱਖਣ ਦੀ ਇਸ ਲੁੱਕ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਤਾਲਿਬਾਨ ਦੀ ਗੋਲੀਬਾਰੀ 'ਚ ਅਦਾਕਾਰਾ ਮਲੀਸ਼ਾ ਹਿਨਾ ਖ਼ਾਨ ਦੇ 2 ਭਰਾਵਾਂ ਸਣੇ 5 ਮੈਂਬਰਾਂ ਦੀ ਮੌਤ
NEXT STORY