ਐਂਟਰਟੇਨਮੈਂਟ ਡੈਸਕ : ਮਹਾਕੁੰਭ ਦੌਰਾਨ ਆਪਣੀ ਖ਼ੂਬਸੂਰਤੀ ਨਾਲ ਚਰਚਾ ਵਿੱਚ ਆਈ 'ਵਾਇਰਲ ਗਰਲ' ਮੋਨਾਲੀਸਾ ਦੀ ਨਿੱਜੀ ਜ਼ਿੰਦਗੀ ਵਿੱਚ ਹੁਣ ਇੱਕ ਵੱਡਾ ਭੂਚਾਲ ਆ ਗਿਆ ਹੈ। ਕੇਰਲ ਦੇ ਨੌਜਵਾਨ ਫ਼ਰਮਾਨ ਨਾਲ ਵਿਆਹ ਕਰਵਾਉਣ ਤੋਂ ਬਾਅਦ ਹੁਣ ਖ਼ਬਰ ਆ ਰਹੀ ਹੈ ਕਿ ਵਾਇਰਲ ਗਰਲ ਆਪਣੇ ਪਤੀ ਨੂੰ ਛੱਡ ਕੇ ਕਿਧਰੇ ਫ਼ਰਾਰ ਹੋ ਗਈ ਹੈ। ਪਤੀ ਫ਼ਰਮਾਨ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਪਾ ਕੇ ਦਾਅਵਾ ਕੀਤਾ ਹੈ ਕਿ ਉਹ ਆਪਣੀ ਪਤਨੀ ਨੂੰ ਲੱਭਣ ਲਈ ਰਾਜਸਥਾਨ ਦੇ ਅਜਮੇਰ ਅਤੇ ਪੁਸ਼ਕਰ ਦੀਆਂ ਗਲੀਆਂ ਵਿੱਚ ਭਟਕ ਰਿਹਾ ਹੈ।
ਇਹ ਵੀ ਪੜ੍ਹੋ: ਮੱਥੇ 'ਤੇ ਬਿੰਦੀ, ਫਿਰੋਜ਼ੀ ਰੰਗ ਦੀ ਸਾੜ੍ਹੀ ! ਤਸਵੀਰਾਂ 'ਚ ਵੇਖੋ ਦਿੱਗਜ ਗਾਇਕਾ ਆਸ਼ਾ ਭੋਸਲੇ ਦੀ ਆਖਰੀ ਝਲਕ
ਪਤੀ ਨੇ ਵੀਡੀਓ ਜ਼ਰੀਏ ਮੰਗੀ ਮਦਦ
ਵਾਇਰਲ ਹੋ ਰਹੀ ਵੀਡੀਓ ਵਿੱਚ ਫ਼ਰਮਾਨ ਕਾਫੀ ਪਰੇਸ਼ਾਨ ਨਜ਼ਰ ਆ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਉਸ ਨੂੰ ਬਿਨਾਂ ਦੱਸੇ ਅਣਪਛਾਤੀ ਜਗ੍ਹਾ 'ਤੇ ਚਲੀ ਗਈ ਹੈ। ਫ਼ਰਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਉਸ ਦੀ ਪਤਨੀ ਬਾਰੇ ਪਤਾ ਲੱਗੇ ਤਾਂ ਉਸ ਦੀ ਮਦਦ ਕੀਤੀ ਜਾਵੇ।
ਇਹ ਵੀ ਪੜ੍ਹੋ: US: 'ਜ਼ਿੰਦਗੀ ਇਕ ਜੂਆ ਹੈ'; ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਮਸ਼ਹੂਰ ਰੈਪਰ ਦਾ ਪਹਿਲਾ ਬਿਆਨ
ਜਾਂਚ 'ਚ ਹੋਇਆ ਵੱਡਾ ਖੁਲਾਸਾ- ਵਾਇਰਲ ਗਰਲ ਨਿਕਲੀ 'ਨਾਬਾਲਗ'
ਇਸ ਕਹਾਣੀ ਵਿੱਚ ਸਭ ਤੋਂ ਵੱਡਾ ਮੋੜ ਉਦੋਂ ਆਇਆ ਜਦੋਂ ਰਾਸ਼ਟਰੀ ਅਨੁਸੂਚਿਤ ਜਨਜਾਤੀ ਕਮਿਸ਼ਨ (NCST) ਦੀ ਜਾਂਚ ਵਿੱਚ ਵਾਇਰਲ ਗਰਲ ਦੇ 'ਨਾਬਾਲਗ' ਹੋਣ ਦੀ ਪੁਸ਼ਟੀ ਹੋਈ। ਇਸ ਖੁਲਾਸੇ ਤੋਂ ਬਾਅਦ ਮੱਧ ਪ੍ਰਦੇਸ਼ ਵਿੱਚ ਘੁਮੰਤੂ ਪਾਰਧੀ ਭਾਈਚਾਰੇ ਨੇ ਰਾਜਪਾਲ ਨੂੰ ਮੰਗ ਪੱਤਰ ਸੌਂਪ ਕੇ ਇਸ ਵਿਆਹ ਨੂੰ 'ਗੈਰ-ਕਾਨੂੰਨੀ' ਕਰਾਰ ਦੇਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: 'ਠਾਕੁਰ ਜੀ ਆਪਣੇ ਚਰਣਾਂ 'ਚ ਨਿਵਾਸ ਦੇਣ...'; ਵ੍ਰਿੰਦਾਵਨ ਹਾਦਸੇ 'ਤੇ ਬੀ ਪਰਾਕ ਨੇ ਜਤਾਇਆ ਦੁੱਖ
ਪਤੀ 'ਤੇ ਦਰਜ ਹੋਇਆ POCSO ਐਕਟ ਦੇ ਤਹਿਤ ਮਾਮਲਾ
ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਪੁਲਸ ਨੇ ਸਖ਼ਤ ਕਾਰਵਾਈ ਕਰਦੇ ਹੋਏ ਫ਼ਰਮਾਨ ਦੇ ਖਿਲਾਫ਼ ਅਗਵਾ ਅਤੇ ਪੋਕਸੋ (POCSO) ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪਰਿਵਾਰਕ ਮੈਂਬਰਾਂ ਨੇ ਇਸ ਪੂਰੇ ਮਾਮਲੇ ਨੂੰ 'ਲਵ ਜਿਹਾਦ' ਦਾ ਨਾਂ ਦਿੰਦੇ ਹੋਏ ਦੋਸ਼ ਲਗਾਇਆ ਹੈ ਕਿ ਕੁੜੀ ਦਾ ਸ਼ੋਸ਼ਣ ਕੀਤਾ ਜਾ ਰਿਹਾ ਸੀ ਅਤੇ ਉਸ ਨੂੰ ਵਰਗਲਾ ਕੇ ਕੇਰਲ ਲਿਜਾਇਆ ਗਿਆ ਸੀ।
ਇਹ ਵੀ ਪੜ੍ਹੋ: ਰਿਲੀਜ਼ ਹੁੰਦਿਆਂ ਹੀ 'ਮਹਾ ਫਲਾਪ' ਹੋ ਚੱਲੀ ਸੀ ਇਹ ਫਿਲਮ ! ਫ਼ਿਰ ਅਚਾਨਕ ਇੰਝ ਬਣੀ All Time Blockbuster
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
"ਤੁਹਾਡੇ ਸਹਿਯੋਗ ਬਿਨਾਂ ਇਹ ਕਾਮਯਾਬੀ ਅਧੂਰੀ ਸੀ" – 'ਰੱਬ ਦਾ ਰੇਡੀਓ 3' ਦੀ ਸਟਾਰਕਾਸਟ ਨੇ ਮੀਡੀਆ ਦਾ ਕੀਤਾ ਧੰਨਵਾਦ
NEXT STORY