ਮੁੰਬਈ (ਬਿਊਰੋ)– ਮ੍ਰਿਣਾਲ ਠਾਕੁਰ ਦੱਖਣ ਦੀ ਫ਼ਿਲਮ ‘ਸੀਤਾ ਰਾਮਮ’ ’ਚ ਆਪਣਾ ਨਵਾਂ ਸਫ਼ਰ ਸ਼ੁਰੂ ਕਰਦੀ ਨਜ਼ਰ ਆਵੇਗੀ, ਜਿਸ ’ਚ ਡੁਲਕਰ ਸਲਮਾਨ ਤੇ ਰਸ਼ਮਿਕਾ ਮੰਦਾਨਾ ਵੀ ਨਜ਼ਰ ਆਉਣਗੇ। ਸੀਤਾ ਦੇ ਰੂਪ ’ਚ ਸ਼ਾਨਦਾਰ ਅਦਾਕਾਰਾ ਨਵੀਨਤਮ ਗੀਤ ‘ਅਰੋਮਲ’ ਦੇ ਲਿਰਿਕਲ ਵੀਡੀਓ ’ਚ ਦਿਖਾਈ ਦਿੰਦੀ ਹੈ।
ਉਸ ਦਾ ਮਨਮੋਹਕ ਪਹਿਰਾਵਾ ਹਰ ਕਿਸੇ ਨੂੰ ਆਕਰਸ਼ਿਤ ਕਰ ਰਿਹਾ ਹੈ। ਲਵ ਸੋਨੀਆ ਅਦਾਕਾਰਾ ਇਕ ਰਵਾਇਤੀ ਗੈੱਟਅੱਪ ’ਚ ਦਿਖਾਈ ਦਿੰਦੀ ਹੈ, ਜੋ ਉਸ ਦੇ ਨਵੀਨਤਮ ਗੀਤ ਦੇ ਦ੍ਰਿਸ਼ ’ਚ ਵਿੰਟੇਜ ਲੁੱਕ ਨਾਲ ਮੋਹਿਤ ਕਰਦੀ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਗਾਇਕ ਜਾਨੀ ਨੇ ਭਿਆਨਕ ਹਾਦਸੇ ਮਗਰੋਂ ਵਾਹਿਗੁਰੂ ਦਾ ਕੀਤਾ ਸ਼ੁਕਰਾਨਾ, ਆਖੀ ਇਹ ਗੱਲ
ਗੀਤ ’ਚ ਮ੍ਰਿਣਾਲ ਨਜ਼ਰ ਆ ਰਹੀ ਹੈ, ਉਹ ਆਪਣੇ ਸ਼ਰਮੀਲੇ ਭਾਵਾਂ ਤੇ ਇਕ ਚਮਕਦਾਰ ਮੁਸਕਰਾਹਟ ਨਾਲ ਇਕ ਐਂਜਲਿਕ ਦਿਖਾਈ ਦਿੰਦੀ ਹੈ। ਉਹ ਆਪਣੀਆਂ ਅੱਖਾਂ ਨਾਲ ਭਾਵਨਾਵਾਂ ਦਾ ਪ੍ਰਗਟਾਵਾ ਕਰਦੀ ਹੈ ਤੇ ਰਾਮ ਲਈ ਉਸ ਦਾ ਪਿਆਰ ਦੇਖਣਯੋਗ ਹੈ।
ਉਹ ਉਸ ਕਿਸਮ ਦੀ ਕੈਮਿਸਟਰੀ ਨੂੰ ਦਿਖਾਉਂਦੀ ਨਜ਼ਰ ਆਵੇਗੀ, ਜੋ ਸਿਰਫ ਅਨੁਮਾਨ ਪ੍ਰੇਮ ਨੂੰ ਨਾਲ ਲਿਆਉਂਦੀ ਹੈ। ਡੁਲਕਰ ਸਲਮਾਨ ਪੈਨ ਇੰਡੀਆ ਸੁਪਰਸਟਾਰ ਬਣਨ ਦੀ ਰਾਹ ’ਤੇ ਹੈ। ਇਹ ਫ਼ਿਲਮ 5 ਅਗਸਤ ਨੂੰ ਤੇਲਗੂ, ਤਾਮਿਲ ਤੇ ਮਲਿਆਲਮ ’ਚ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪ੍ਰਸਿੱਧ ਗਾਇਕ ਨੋਲਨ ਨੀਲ ਦੀ ਮੌਤ, 'ਦਿ ਵਾਇਸ' ਅਤੇ 'ਅਮਰੀਕਨ ਗੌਟ ਟੇਲੈਂਟ' 'ਚ ਲਿਆ ਸੀ ਹਿੱਸਾ
NEXT STORY