ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਸਟਾਰਰ ਐਕਸ਼ਨ ਥ੍ਰਿਲਰ ਫ਼ਿਲਮ ‘ਜਵਾਨ’ ਲੋਕਾਂ ਵਿਚਾਲੇ ਲਗਾਤਾਰ ਸੁਰਖ਼ੀਆਂ ’ਚ ਹੈ। ਫ਼ਿਲਮ ਦੀ ਫੀਮੇਲ ਪਾਵਰ ਵੀ ਬਹੁਤ ਦਮਦਾਰ ਹੈ, ਜਿਸ ਦੀ ਖ਼ੁਦ ਗੌਰੀ ਖ਼ਾਨ ਵੀ ਪ੍ਰਸ਼ੰਸਕ ਹੈ। ਇਸ ਦੇ ਨਾਲ ਹੀ ਦੱਖਣੀ ਅਦਾਕਾਰਾ ਨਇਨਤਾਰਾ ਮੁੱਖ ਮਹਿਲਾ ਲੀਡ ’ਚ ਹੈ।
ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਦੀ ਅਪੀਲ, ਨਵੇਂ ਕਲਾਕਾਰਾਂ ਨੂੰ ਫ਼ਿਲਮ ’ਚ ਕੰਮ ਦਿਵਾਉਣ ਵਾਲੇ ਫਰਜ਼ੀ ਕਾਲ ਤੋਂ ਚੌਕਸ ਰਹਿਣ ਨੌਜਵਾਨ
ਹੁਣ ‘ਜਵਾਨ’ ਫ਼ਿਲਮ ਤੋਂ ਨਇਨਤਾਰਾ ਦਾ ਇਕ ਪੋਸਟਰ ਸਾਹਮਣੇ ਆਇਆ ਹੈ, ਜਿਸ ’ਚ ਜ਼ਬਰਦਸਤ ਐਕਸ਼ਨ ਅੰਦਾਜ਼ ’ਚ ਨਇਨਤਾਰਾ ਦਾ ਕੋਈ ਮੁਕਾਬਲਾ ਹੀ ਨਹੀਂ ਹੈ। ਉਂਝ ਪ੍ਰੀਵਿਊ ’ਚ ਉਸ ਦੀ ਲੁੱਕ ਦੀ ਇਕ ਝਲਕ ਨਾਲ ਫ਼ਿਲਮ ’ਚ ਉਸ ਨੂੰ ਹੋਰ ਜ਼ਿਆਦਾ ਦੇਖਣ ਦੀ ਉਮੀਦ ਹੈ।
ਅਜਿਹੇ ’ਚ ਇਹ ਪੋਸਟਰ ਯਕੀਨੀ ਤੌਰ ’ਤੇ ਉਨ੍ਹਾਂ ਪ੍ਰਸ਼ੰਸਕਾਂ ਲਈ ਇਕ ਤੋਹਫ਼ਾ ਹੈ, ਜੋ ਇਸ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਨਇਨਤਾਰਾ ਦੇ ਪੋਸਟਰ ਨੂੰ ਖ਼ੁਦ ਸ਼ਾਹਰੁਖ ਖ਼ਾਨ ਨੇ ਬਹੁਤ ਜ਼ਬਰਦਸਤ ਕੈਪਸ਼ਨ ਨਾਲ ਸ਼ੇਅਰ ਕੀਤਾ ਹੈ।
![PunjabKesari](https://static.jagbani.com/multimedia/11_21_576455392jawan1-ll.jpg)
ਉਨ੍ਹਾਂ ਨੇ ਸੋਸ਼ਲ ਮੀਡੀਆ ਪੇਜ ’ਤੇ ਲਿਖਿਆ, ‘‘ਤੂਫ਼ਾਨ ਤੋਂ ਪਹਿਲਾਂ ਦੀ ਸ਼ਾਂਤੀ।’’ ‘ਜਵਾਨ’ ਰੈੱਡ ਚਿੱਲੀਜ਼ ਐਂਟਰਟੇਨਮੈਂਟ ਦੀ ਪੇਸ਼ਕਾਰੀ ਹੈ, ਜਿਸ ਦਾ ਨਿਰਦੇਸ਼ਨ ਐਟਲੀ ਵਲੋਂ ਕੀਤਾ ਗਿਆ ਹੈ, ਗੌਰੀ ਖ਼ਾਨ ਵਲੋਂ ਨਿਰਮਿਤ ਤੇ ਗੌਰਵ ਵਰਮਾ ਵਲੋਂ ਸਹਿ-ਨਿਰਮਾਣ ਕੀਤਾ ਗਿਆ ਹੈ। ਇਹ ਫ਼ਿਲਮ 7 ਸਤੰਬਰ, 2023 ਨੂੰ ਹਿੰਦੀ, ਤਾਮਿਲ ਤੇ ਤੇਲਗੂ ’ਚ ਰਿਲੀਜ਼ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਲਮਾਨ ਖ਼ਾਨ ਦੀ ਅਪੀਲ, ਨਵੇਂ ਕਲਾਕਾਰਾਂ ਨੂੰ ਫ਼ਿਲਮ ’ਚ ਕੰਮ ਦਿਵਾਉਣ ਵਾਲੇ ਫਰਜ਼ੀ ਕਾਲ ਤੋਂ ਚੌਕਸ ਰਹਿਣ ਨੌਜਵਾਨ
NEXT STORY