helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
FRI, JUL 04, 2025
ਸ਼ੁਰੂ ਹੋ ਰਿਹਾ ਗੋਲਡਨ ਸਮਾਂ, ਸਾਵਣ 'ਚ ਇਨ੍ਹਾਂ...
ਏਅਰਪੋਰਟ ਰੋਡ 'ਤੇ ਧਸ ਗਈ VIP ਸੜਕ, ਪੈ ਗਿਆ 15...
ਕਿੰਨੇ ਕਿਲੋਮੀਟਰ ਹੈ ਅਮਰਨਾਥ ਦੀ ਚੜ੍ਹਾਈ? ਕਿਹੜਾ...
ਸਾਬਕਾ ਮੁੱਖ ਮੰਤਰੀ ਦੀ ਵਿਗੜੀ ਸਿਹਤ, ਹਸਪਤਾਲ 'ਚ...
ਪੰਜਾਬ
ਮਨੋਰੰਜਨ
Photos
Videos
ਜਲੰਧਰ (ਬਿਊਰੋ) — 'ਲਾਈਏ ਜੇ ਯਾਰੀਆਂ' ਅਤੇ 'ਅਸ਼ਕੇ' ਵਰਗੀਆਂ ਕਈ ਫ਼ਿਲਮਾਂ 'ਚ ਆਪਣੀ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੀ ਪੰਜਾਬੀ ਮਾਡਲ ਅਤੇ ਅਦਾਕਾਰਾ ਰੂਪੀ ਗਿੱਲ ਪੰਜਾਬੀ ਫ਼ਿਲਮ ਉਦਯੋਗ 'ਚ ਵੱਖਰਾ ਮੁਕਾਮ ਬਣਾ ਚੁੱਕੀ ਹੈ। ਰੂਪੀ ਗਿੱਲ ਵਿਦੇਸ਼ ਦੀ ਜੰਮਪਲ ਹੈ ਅਤੇ ਐਕਟਿੰਗ ਦੇ ਖ਼ੇਤਰ 'ਚ ਆਉਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਸੀ। ਰੂਪੀ ਗਿੱਲ ਕੈਨੇਡਾ ਦੀ ਜੰਮਪਲ ਹੈ ਅਤੇ ਉੱਥੇ ਹੀ ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ। ਰੂਪੀ ਗਿੱਲ ਐਕਟਿੰਗ ਸਿਰਫ਼ ਸ਼ੌਂਕੀਆਂ ਤੌਰ 'ਤੇ ਕਰਨਾ ਪਸੰਦ ਕਰਦੇ ਸਨ ਪਰ ਉਨ੍ਹਾਂ ਦਾ ਇਹ ਸ਼ੌਂਕ ਉਨ੍ਹਾਂ ਦਾ ਪ੍ਰੋਫੈਸ਼ਨ ਬਣ ਜਾਵੇਗਾ ਇਸ ਬਾਰੇ ਉਨ੍ਹਾਂ ਨੇ ਕਦੇ ਸੁਫ਼ਨੇ 'ਚ ਵੀ ਨਹੀਂ ਸੋਚਿਆ ਸੀ। ਰੂਪੀ ਗਿੱਲ ਦਾ ਇਹ ਸ਼ੌਂਕ ਕਿਵੇਂ ਉਨ੍ਹਾਂ ਦਾ ਪ੍ਰੋਫੈਸ਼ਨ ਬਣ ਗਿਆ ਅਤੇ ਉਹ ਅਸਲ 'ਚ ਬਣਨਾ ਕੀ ਚਾਹੁੰਦੇ ਸਨ? ਦਰਅਸਲ ਰੂਪੀ ਗਿੱਲ ਦਾ ਸੁਫ਼ਨਾ ਇੱਕ ਪੁਲਸ ਅਫ਼ਸਰ ਬਣਨ ਦਾ ਸੀ ਅਤੇ ਉਹ ਇਸ ਖ਼ੇਤਰ 'ਚ ਹੀ ਅੱਗੇ ਵੱਧਣਾ ਚਾਹੁੰਦੇ ਸਨ ਪਰ ਕਿਸਮਤ ਉਨ੍ਹਾਂ ਨੂੰ ਅਦਾਕਾਰੀ ਵਾਲੇ ਪਾਸੇ ਲੈ ਆਈ। ਬਹੁਤ ਹੀ ਜਲਦ ਉਹ ਇੱਕ ਪ੍ਰਸਿੱਧ ਅਦਾਕਾਰਾ ਬਣ ਗਏ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ। ਰੂਪੀ ਗਿੱਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪ੍ਰਭ ਗਿੱਲ ਦੇ ਰੋਮਾਂਟਿਕ 'ਤਾਰਿਆਂ ਦੇ ਦੇਸ' 'ਚ ਮਾਡਲਿੰਗ ਤੋਂ ਕੀਤੀ ਸੀ। ਇਸ ਗੀਤ ਦੇ ਵੀਡੀਓ ਨੂੰ ਸੁੱਖ ਸੰਘੇੜਾ ਵੱਲੋਂ ਡਾਇਰੈਕਟ ਕੀਤਾ ਗਿਆ ਸੀ। ਸੁੱਖ ਸੰਘੇੜਾ ਨੇ ਹੀ ਰੂਪੀ ਗਿੱਲ 'ਤੇ ਵਿਸ਼ਵਾਸ ਜਤਾਇਆ ਸੀ ਅਤੇ ਉਨ੍ਹਾਂ ਨੂੰ ਇਸ ਗੀਤ 'ਚ ਕੰਮ ਕਰਨ ਦਾ ਮੌਕਾ ਦਿਵਾਇਆ ਸੀ। ਇਸ ਤੋਂ ਬਾਅਦ ਰੂਪੀ ਗਿੱਲ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਲਗਾਤਾਰ ਪੰਜਾਬੀ ਫ਼ਿਲਮ ਉਦਯੋਗ 'ਚ ਉਨ੍ਹਾਂ ਦੀ ਡਿਮਾਂਡ (ਮੰਗ) ਵੱਧਦੀ ਗਈ ਅਤੇ ਉਹ ਕਈ ਗੀਤਾਂ 'ਚ ਨਜ਼ਰ ਆਏ। ਭਾਵੇਂ ਉਹ ਗੁਰਨਾਮ ਭੁੱਲਰ ਦਾ 'ਡਾਇਮੰਡ' ਗੀਤ ਹੋਵੇ, ਮਨਕਿਰਤ ਔਲਖ ਦਾ ਗੀਤ 'ਕਮਲੀ ਹੋਵੇ' ਜਾਂ ਫ਼ਿਰ ਹੋਰ ਕੋਈ ਗੀਤ। ਉਨ੍ਹਾਂ ਨੇ ਹਰ ਗੀਤ 'ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਿਆ। ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਗੀਤਾਂ ਅਤੇ ਫ਼ਿਲਮਾਂ ਦੇ ਕਿਰਦਾਰ ਉਨ੍ਹਾਂ ਦੀ ਝੋਲੀ ਪੈਣ ਲੱਗ ਪਏ ਅਤੇ ਉਨ੍ਹਾਂ ਨੂੰ ਮੌਕਾ ਮਿਲਿਆ ਫ਼ਿਲਮ 'ਵੱਡਾ ਕਲਾਕਾਰ' 'ਚ ਕੰਮ ਕਰਨ ਦਾ। ਇਸ ਫ਼ਿਲਮ 'ਚ ਉਨ੍ਹਾਂ ਨਾਲ ਅਲਫਾਜ਼ ਮੁੱਖ ਭੂਮਿਕਾ 'ਚ ਨਜ਼ਰ ਆਏ ਸਨ। ਦੱਸਣਯੋਗ ਹੈ ਕਿ ਰੂਪੀ ਗਿੱਲ ਦੀ ਕਿਊਟ ਲੁੱਕ ਨੂੰ ਪੰਜਾਬੀ ਸਰੋਤਿਆਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ। ਉਹ ਅਕਸਰ ਹੀ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।
ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਗੁਰਦਾਸ ਮਾਨ ਦੀ ਨੂੰਹ ਦੀਆਂ ਇਹ ਤਸਵੀਰਾਂ
Stories You May Like
ਅਮਰੀਕਾ 'ਚ ਮੁੜ ਗੋਲੀਬਾਰੀ, ਚਾਰ ਲੋਕਾਂ ਦੀ ਮੌਤ, 14 ਹੋਰ ਜ਼ਖਮੀ
ਭਾਰੀ ਮੀਂਹ ਨੇ ਧੋ ਦਿੱਤਾ ਅਸਮਾਨ, ਜਲੰਧਰੋਂ ਨਜ਼ਰ ਆਉਣ ਲੱਗੇ ਬਰਫੀਲੇ ਪਹਾੜ
ਵੱਡੀ ਰਾਹਤ! ਪੰਜਾਬ 'ਚ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਲੈ ਕੇ ਹੁਣ ਨਹੀਂ ਲਗਾਉਣੇ...
ਪੰਜਾਬ 'ਚ ਵੱਡਾ ਹਾਦਸਾ! ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਨਹਿਰ 'ਚ ਡਿੱਗਿਆ
ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾ ਨੂੰ ਜਾਰੀ ਹੋਏ ਵੱਡੇ ਹੁਕਮ
ਪੰਜਾਬ ਵਾਸੀ ਅਗਲੇ 5 ਦਿਨ ਰਹੋ ਸਾਵਧਾਨ, ਭਾਰੀ ਮੀਂਹ ਦੀ ਲਪੇਟ 'ਚ ਆਇਆ ਸੂਬੇ ਦਾ...
ਸਿੰਗਾਪੁਰ 'ਚ ਭਾਰਤੀ ਨਾਗਰਿਕ ਨੂੰ ਛੇ ਮਹੀਨੇ ਦੀ ਕੈਦ
ਗਾਜ਼ਾ 'ਚ ਇਜ਼ਰਾਇਲੀ ਹਮਲੇ, ਮਾਰੇ ਗਏ 82 ਫਲਸਤੀਨੀ
ਜਾਪਾਨ ਦੇ ਉਪਰਲੇ ਸਦਨ ਲਈ ਚੋਣ ਪ੍ਰਕਿਰਿਆ ਸ਼ੁਰੂ
ਅਮਰੀਕੀ ਸੂਬਿਆਂ 'ਚ ਡੇਂਗੂ ਦਾ ਕਹਿਰ, ਸਿਹਤ ਚੇਤਾਵਨੀ ਜਾਰੀ
ਅਮਰੀਕਾ 'ਚ ਗੁਜਰਾਤੀ ਭਾਰਤੀ ਔਰਤ 'ਤੇ 10 ਲੱਖ ਡਾਲਰ ਦੀ ਸਿਹਤ ਸੰਭਾਲ ਧੋਖਾਧੜੀ...
ਅਦਾਲਤ ਨੇ Trump ਨੂੰ ਦਿੱਤਾ ਝਟਕਾ, ਸ਼ਰਣ ਪਾਬੰਦੀ ਦੇ ਆਦੇਸ਼ 'ਤੇ ਲਾਈ ਰੋਕ
ਪੰਜਾਬ 'ਚ 6 ਜੁਲਾਈ ਤੱਕ ਭਾਰੀ ਮੀਂਹ ਦਾ Alert! ਡਿੱਗ ਸਕਦੀ ਹੈ ਅਸਮਾਨੀ ਬਿਜਲੀ,...
ਸਿੰਗਾਪੁਰ ਜਹਾਜ਼ ਟੱਕਰ ਮਾਮਲੇ 'ਚ ਭਾਰਤੀ ਨਾਗਰਿਕ 'ਤੇ ਦੋਸ਼
ਕਨਿਸ਼ਕ ਹਮਲੇ 'ਚ ਪਤਨੀ ਅਤੇ ਧੀਆਂ ਗੁਆਉਣ ਵਾਲੇ ਭਾਰਤ 'ਚ ਜਨਮੇ ਪ੍ਰੋਫੈਸਰ ਸ਼ਰਮਾ...
ਪੰਜਾਬ 'ਚ ਦਰਦਨਾਕ ਹਾਦਸਾ! ਬੱਚਿਆਂ ਨਾਲ ਭਰਿਆ ਆਟੋ ਪਲਟਿਆ, ਮਚਿਆ ਚੀਕ-ਚਿਹਾੜਾ
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਿਕਸ ਸੰਮੇਲਨ 'ਚ ਨਹੀਂ ਹੋਣਗੇ ਸ਼ਾਮਲ
ਕਿਉਂ ਭਾਬੀਆਂ ਦੇ ਪਿਆਰ 'ਚ ਪੈਦੇ ਨੇ ਮੁੰਡੇ! ਕੋਈ ਵਿਆਹੀ ਤੇ ਕੋਈ 20 ਸਾਲ...
Subscribe Now!