ਕਮਿੰਗ (ਭਾਸ਼ਾ): ਅਮਰੀਕਾ ਦੇ ਜਾਰਜੀਆ ਰਾਜ ਵਿੱਚ ਸਥਿਤ ਫੋਰਸਿਥ ਕਾਊਂਟੀ ਵਿੱਚ 3 ਨਵੰਬਰ ਨੂੰ ਹੋਣ ਜਾ ਰਹੀਆਂ ਮਧਕਾਲੀ ਚੋਣਾਂ ਦੌਰਾਨ ਭਾਰਤੀ ਮੂਲ ਦੀ ਅਮਰੀਕੀ ਮਹਿਲਾ ਸ਼ੁਚਿਤਾ ਪਟੇਲ ਸਥਾਨਕ ਕਮਿਸ਼ਨਰ ਦੇ ਅਹੁਦੇ ਲਈ ਚੋਣ ਮੈਦਾਨ ਵਿੱਚ ਉੱਤਰੀ ਹੈ। ਫੋਰਸਿਥ ਕਾਊਂਟੀ ਇੱਕ ਅਜਿਹਾ ਇਲਾਕਾ ਹੈ, ਜੋ ਕਦੇ ਸ਼ਵੇਤ ਨਸਲੀ ਸਰਵਉੱਚਤਾਵਾਦੀ ਸੰਗਠਨ 'ਕੂ ਕਲਕਸ ਕਲਾਨ' (KKK) ਦਾ ਮਜ਼ਬੂਤ ਗੜ੍ਹ ਰਿਹਾ ਸੀ ਅਤੇ ਜਿੱਥੇ ਨਸਲਵਾਦ ਦਾ ਬੋਲਬਾਲਾ ਸੀ। 40 ਸਾਲਾ ਡੈਮੋਕ੍ਰੇਟਿਕ ਉਮੀਦਵਾਰ ਸ਼ੁਚਿਤਾ ਪਟੇਲ ਇਸ ਕਾਊਂਟੀ ਤੋਂ ਚੋਣ ਲੜਨ ਵਾਲੀ ਪਹਿਲੀ ਭਾਰਤੀ-ਅਮਰੀਕੀ ਮਹਿਲਾ ਬਣ ਗਈ ਹੈ।
ਫੋਰਸਿਥ ਕਾਊਂਟੀ ਦਾ ਨਸਲੀ ਹਿੰਸਾ ਦਾ ਇੱਕ ਦਰਦਨਾਕ ਇਤਿਹਾਸ ਰਿਹਾ ਹੈ, ਜਿੱਥੇ ਸਾਲ 1912 ਵਿੱਚ ਕੇ.ਕੇ.ਕੇ. ਗਿਰੋਹਾਂ ਅਤੇ ਸ਼ਵੇਤ ਨਿਵਾਸੀਆਂ ਨੇ ਲਗਭਗ ਪੂਰੀ ਅਸ਼ਵੇਤ ਆਬਾਦੀ ਨੂੰ ਜਬਰਨ ਬਾਹਰ ਖਦੇੜ ਦਿੱਤਾ ਸੀ। ਹਾਲਾਂਕਿ, ਪਿਛਲੇ ਕੁਝ ਦਹਾਕਿਆਂ ਵਿੱਚ ਇੱਥੋਂ ਦੇ ਜਨਸੰਖਿਆ ਸਮੀਕਰਨਾਂ ਵਿੱਚ ਵੱਡਾ ਬਦਲਾਅ ਆਇਆ ਹੈ। ਸਾਲ 2000 ਵਿੱਚ ਇਸ ਕਾਊਂਟੀ ਵਿੱਚ ਭਾਰਤੀ ਭਾਈਚਾਰੇ ਦੀ ਆਬਾਦੀ ਮਹਿਜ਼ 200 ਸੀ, ਜੋ ਹੁਣ ਵਧ ਕੇ ਲਗਭਗ 48,000 ਹੋ ਗਈ ਹੈ। ਫੋਰਸਿਥ ਦੀ ਕੁੱਲ 2.8 ਲੱਖ ਆਬਾਦੀ ਵਿੱਚੋਂ ਲਗਭਗ 61 ਫੀਸਦੀ ਸ਼ਵੇਤ ਲੋਕ ਹਨ, ਜਦੋਂ ਕਿ ਭਾਰਤੀ ਆਬਾਦੀ ਲਗਭਗ 16 ਫੀਸਦੀ ਤੱਕ ਪਹੁੰਚ ਚੁੱਕੀ ਹੈ।
ਭਾਰਤੀ ਪ੍ਰਵਾਸੀ ਮਾਪਿਆਂ ਦੀ ਅਮਰੀਕਾ ਵਿੱਚ ਜਨਮੀ ਧੀ ਸ਼ੁਚਿਤਾ ਪਟੇਲ ਪੇਸ਼ੇ ਤੋਂ ਇੱਕ ਅਕਾਊਂਟੈਂਟ ਹੈ। ਉਹ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਟੌਡ ਲੈਵੈਂਟ ਵਿਰੁੱਧ ਚੋਣ ਲੜ ਰਹੀ ਹੈ, ਜੋ ਪਿਛਲੇ 16 ਸਾਲਾਂ ਤੋਂ ਇਸ ਪਦ 'ਤੇ ਬਿਨਾਂ ਕਿਸੇ ਵਿਰੋਧ ਦੇ ਨਿਰਵਿਰੋਧ ਜਿੱਤਦੇ ਆ ਰਹੇ ਹਨ। ਪਟੇਲ ਅਨੁਸਾਰ ਉਹ ਆਪਣੇ ਵਿਰੋਧੀ ਦੀ ਧੌਂਸ ਅੱਗੇ ਝੁਕਣ ਦੀ ਬਜਾਏ ਉਸ ਦਾ ਸਾਹਮਣਾ ਕਰਨ ਅਤੇ ਆਪਣੀ 7 ਸਾਲਾ ਧੀ ਸਮੇਤ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਬਿਹਤਰ ਤੇ ਸੁੰਦਰ ਮਾਹੌਲ ਸਿਰਜਣ ਲਈ ਇਸ ਚੋਣ ਮੈਦਾਨ ਵਿੱਚ ਉੱਤਰੀ ਹੈ।
3 ਨਵੰਬਰ ਨੂੰ ਹੋਣ ਵਾਲੀਆਂ ਅਮਰੀਕੀ ਮਧਕਾਲੀ ਚੋਣਾਂ ਦੌਰਾਨ ਅਮਰੀਕੀ ਕਾਂਗਰਸ ਦੀ ਪ੍ਰਤੀਨਿਧੀ ਸਭਾ ਦੀਆਂ ਸਾਰੀਆਂ 435 ਸੀਟਾਂ ਅਤੇ 100 ਮੈਂਬਰੀ ਸੀਨੇਟ ਦੀਆਂ 37 ਸੀਟਾਂ 'ਤੇ ਵੋਟਿੰਗ ਹੋਣੀ ਹੈ। ਇਸ ਤੋਂ ਇਲਾਵਾ ਕਈ ਰਾਜਾਂ ਵਿੱਚ ਗਵਰਨਰ, ਕਾਊਂਟੀ ਕਮਿਸ਼ਨਰ ਅਤੇ ਸਕੂਲ ਬੋਰਡ ਪ੍ਰਮੁੱਖਾਂ ਵਰਗੀਆਂ ਸਥਾਨਕ ਬਾਡੀਜ਼ ਲਈ ਵੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਪ੍ਰਮੁੱਖ ਜਨਮਤ ਸਰਵੇਖਣਾਂ ਅਨੁਸਾਰ ਮਹਿੰਗਾਈ, ਪੈਟਰੋਲ ਤੇ ਰਾਸ਼ਨ ਦੀਆਂ ਵਧਦੀਆਂ ਕੀਮਤਾਂ ਅਤੇ ਰਾਜਨੀਤਿਕ ਨਿਰਾਸ਼ਾ ਕਾਰਨ ਸੱਤਾਧਾਰੀ ਰਿਪਬਲਿਕਨ ਪਾਰਟੀ ਨੂੰ ਸੰਸਦ 'ਚ ਆਪਣਾ ਬਹੁਮਤ ਗੁਆਉਣਾ ਪੈ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬੈਲਜੀਅਮ ਦੇ ਪ੍ਰਧਾਨ ਮੰਤਰੀ ਡੀ ਵੇਵਰ ਨੇ ਦੇ'ਤਾ ਅਸਤੀਫ਼ਾ, ਕਿੰਗ ਨੂੰ ਸੌਂਪਿਆ
NEXT STORY