ਜਲੰਧਰ (ਬਿਊਰੋ) — ਪਾਲੀਵੁੱਡ ਜਗਤ 'ਚ ਆਪਣੇ-ਆਪ ਨੂੰ ਫ਼ਿਲਮ 'ਸੁਫਨਾ' ਨਾਲ ਪੱਕੇ ਪੈਰੀ ਖੜ੍ਹੇ ਕਰਨ ਵਾਲੀ ਖੂਬਸੂਰਤ ਅਦਾਕਾਰਾ ਤਾਨੀਆ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਤਾਨੀਆ ਬਹੁਤ ਹੀ ਸੋਹਣੀ ਲੱਗ ਰਹੀ ਹੈ ਅਤੇ ਫੈਨਜ਼ ਵੀ ਕੁਮੈਂਟ ਕਰਕੇ ਤਾਨੀਆ ਦੀ ਖ਼ੂਬਸੂਰਤੀ ਦੀ ਤਾਰੀਫ਼ ਕਰ ਰਹੇ ਹਨ।
ਦੱਸ ਦਈਏ ਕਿ ਜਮਸ਼ੇਦਪੁਰ 'ਚ ਜਨਮੀ ਅਤੇ ਅੰਮ੍ਰਿਤਸਰ 'ਚ ਪਲੀ ਤਾਨੀਆ ਨੂੰ ਕਲਾ ਦਾ ਸ਼ੌਂਕ ਸ਼ੁਰੂ ਤੋਂ ਹੀ ਸੀ ਪਰ ਉਨ੍ਹਾਂ ਦਾ ਪਰਿਵਾਰ ਚਾਹੁੰਦਾ ਸੀ ਕਿ ਪਹਿਲਾਂ ਤਾਨੀਆ ਆਪਣੀ ਪੜ੍ਹਾਈ ਪੂਰੀ ਕਰੇ।
ਉਨ੍ਹਾਂ ਨੇ ਆਪਣੇ ਮਾਪਿਆਂ ਦੀ ਗੱਲ ਪੂਰੀ ਕਰਦੇ ਹੋਏ ਪੋਸਟ ਗਰੇਜੁਏਸ਼ਨ ਅਤੇ ਬਤੌਰ ਇੰਟੀਰੀਅਰ ਡਿਜ਼ਾਈਨਰ ਦੀ ਡਿਗਰੀ ਹਾਸਿਲ ਕੀਤੀ।
ਇਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ 'ਚ ਆਪਣਾ ਕਰੀਅਰ ਬਣਾਉਣ ਬਾਰੇ ਸੋਚਿਆ। ਉਨ੍ਹਾਂ ਨੇ ਅੰਮ੍ਰਿਤਸਰ ਵਿਖੇ ਕਾਲਜ ਪੜਦਿਆਂ ਰੰਗਮੰਚ 'ਤੇ ਅਨੇਕਾਂ ਨਾਟਕ ਖੇਡੇ ਅਤੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਬੈਸਟ ਅਦਾਕਾਰਾ ਦਾ ਐਵਾਰਡ ਲਗਾਤਾਰ 6 ਵਾਰ ਜਿੱਤਿਆ।
'ਕਿਸਮਤ', 'ਰੱਬ ਦਾ ਰੇਡੀਓ 2', 'ਸੰਨ ਆਫ ਮਨਜੀਤ ਸਿੰਘ', 'ਗੁੱਡੀਆਂ ਪਟੋਲੇ' ਵਰਗੀ ਫ਼ਿਲਮਾਂ 'ਚ ਸ਼ਾਨਦਾਰ ਅਦਾਕਾਰੀ ਕਰਨ ਵਾਲੀ ਤਾਨੀਆ ਇਸ ਸਾਲ ਬਤੌਰ ਲੀਡ ਰੋਲ 'ਸੁਫਨਾ' ਫ਼ਿਲਮ 'ਚ ਨਜ਼ਰ ਆਏ।
ਦੱਸਣਯੋਗ ਹੈ ਕਿ ਤਾਨੀਆ ਨੂੰ ਅਦਾਕਾਰੀ ਦੇ ਨਾਲ-ਨਾਲ ਚੰਗੀਆਂ ਪੁਸਤਕਾਂ ਪੜਨ ਅਤੇ ਡਾਂਸ ਦਾ ਵੀ ਸ਼ੌਕ ਹੈ। ਤਾਨੀਆ ਕਿਸਮਤ ਦੀ ਧਨੀ ਹੈ, ਜਿਸਨੂੰ ਥੀਏਟਰ ਕਰਦਿਆਂ ਹੀ ਫ਼ਿਲਮਾਂ 'ਚ ਕੰਮ ਕਰਨ ਦੇ ਮੌਕੇ ਮਿਲਣ ਲੱਗੇ।
ਸਭ ਤੋਂ ਪਹਿਲਾਂ ਉਨ੍ਹਾਂ ਨੂੰ ਇਕ ਬਾਲੀਵੁੱਡ ਫ਼ਿਲਮ 'ਸਰਬਜੀਤ' ਦੀ ਆਫਰ ਹੋਈ ਸੀ, ਜਿਸ 'ਚ ਉਸ ਨੂੰ ਸਰਬਜੀਤ ਦੀ ਛੋਟੀ ਬੇਟੀ ਦਾ ਕਿਰਦਾਰ ਮਿਲਿਆ ਪਰ ਉਹ ਆਪਣੇ ਗਰੇਜੂਏਸ਼ਨ ਦੇ ਫਾਇਨਲ ਪੇਪਰਾਂ ਕਰਕੇ ਇਹ ਫ਼ਿਲਮ ਨਾ ਕਰ ਸਕੀ।
ਜਦਕਿ ਕਪਿਲ ਸ਼ਰਮਾ ਅਤੇ ਵਿਕਰਮ ਗਰੋਵਰ ਦੀ ਫ਼ਿਲਮ 'ਸੰਨ ਆਫ ਮਨਜੀਤ ਸਿੰਘ' ਨਾਲ ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦਾ ਅਸਲ ਸਫ਼ਰ ਸ਼ੁਰੂ ਕੀਤਾ, ਜਿਸ 'ਚ ਉਨ੍ਹਾਂ ਨੇ ਗੁਰਪ੍ਰੀਤ ਘੁੱਗੀ ਦੀ ਬੇਟੀ 'ਸਿਮਰਨ' ਦਾ ਕਿਰਦਾਰ ਨਿਭਾਇਆ।
ਇਸ ਤੋਂ ਬਾਅਦ ਉਨ੍ਹਾਂ ਨੂੰ 'ਕਿਸਮਤ' 'ਚ ਐਮੀ ਵਿਰਕ ਦੀ ਮੰਗੇਤਰ 'ਅਮਨ' ਦਾ ਕਿਰਦਾਰ ਮਿਲਿਆ, ਜਿਸ ਨੇ ਦਰਸਕਾਂ ਦਾ ਧਿਆਨ ਖਿੱਚਿਆ। ਫ਼ਿਲਮ 'ਗੁੱਡੀਆ ਪਟੋਲੇ' 'ਚ ਵੀ ਤਾਨੀਆ ਦੀ ਅਦਾਕਾਰੀ ਨੂੰ ਦਰਸ਼ਕਾਂ ਵਲੋਂ ਬੇਹੱਦ ਪਸੰਦ ਕੀਤਾ ਗਿਆ।
ਟੀਚਰ ਡੇਅ 'ਤੇ ਸਿਧਾਰਥ ਮਲਹੋਤਰਾ ਯਾਦ ਕੀਤੇ ਪੁਰਾਣੇ ਦਿਨ
NEXT STORY