ਐਂਟਰਟੇਨਮੈਂਟ ਡੈਸਕ : ਗਾਇਕਾਂ ਦਾ ਨਾਂ ਬਣਾਉਣ ਪਿੱਛੇ ਗੀਤਕਾਰਾਂ ਦਾ ਵੱਡਾ ਯੋਗਦਾਨ ਹੁੰਦਾ ਹੈ। ਗੀਤਕਾਰ ਆਪਣੀ ਕਲਮ ਦੀ ਤਾਕਤ ਨਾਲ ਵਕਤ ਨੂੰ ਬਦਲਣ ਦੀ ਹਿੰਮਤ ਰੱਖਦਾ ਹੈ। ਅਜਿਹਾ ਹੀ ਇਕ ਗੀਤਕਾਰ ਪੰਜਾਬੀ ਸੰਗੀਤ ਜਗਤ ’ਚ ਵੀ ਮੌਜੂਦ ਹੈ, ਜਿਸ ਨੇ ਆਪਣੀ ਲੇਖਣੀ ਨਾਲ ਦੁਨੀਆ ਭਰ ’ਚ ਨਾਂ ਕਮਾਇਆ ਹੈ। ਜਾਨੀ ਨੇ ਆਪਣੀ ਕਲਮ ਨਾਲ ਲੋਕਾਂ ਦੇ ਦਿਲਾਂ ’ਚ ਖ਼ਾਸ ਥਾਂ ਬਣਾਈ ਹੈ। ਗਿੱਦੜਬਾਹਾ ਦਾ ਇਕ ਆਮ ਜਿਹਾ ਮੁੰਡਾ ਆਪਣੀ ਕਲਮ ਦੇ ਜ਼ੋਰ ’ਤੇ ਪੰਜਾਬੀ ਤੇ ਹਿੰਦੀ ਸੰਗੀਤ ਜਗਤ ’ਚ ਛਾਇਆ ਹੋਇਆ ਹੈ।
ਜਾਨੀ ਇੰਨੀਂ ਦਿਨੀਂ ਉਹ ਆਪਣੇ ਲਾਡਲੇ ਦੀਆਂ ਤਸਵੀਰਾਂ ਨੂੰ ਲੈ ਕੇ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਦਰਅਸਲ, ਹਾਲ ਹੀ 'ਚ ਜਾਨੀ ਦੀ ਪਤਨੀ ਨੇਹਾ ਚੌਹਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਜਾਨੀ ਅਤੇ ਪੁੱਤਰ ਸ਼ਿਵਾਏ ਦੀਆਂ ਖ਼ਾਸ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਪਿਓ-ਪੁੱਤ ਦੀ ਪਿਆਰ ਭਰੀ ਬੌਡਿੰਗ ਵੇਖਣ ਨੂੰ ਮਿਲ ਰਹੀ ਹੈ।
ਨੇਹਾ ਵੱਲੋਂ ਸ਼ੇਅਰ ਕੀਤੀਆਂ ਇਨ੍ਹਾਂ ਤਸਵੀਰਾਂ ਦੀ ਖ਼ਾਸ ਗੱਲ ਇਹ ਹੈ ਕਿ ਇਨ੍ਹਾਂ 'ਚ ਜਾਨੀ ਨੇ ਆਪਣੇ ਪੁੱਤਰ ਸ਼ਿਵਾਏ ਨਾਲ ਟਵੀਨਿੰਗ ਕੀਤੀ ਹੋਈ ਹੈ।
ਦੱਸਣਯੋਗ ਹੈ ਕਿ ਜਾਨੀ ਅਤੇ ਨੇਹਾ ਨੇ ਆਪਣੇ ਪੁੱਤਰ ਸ਼ਿਵਾਏ ਦਾ ਸਾਲ 2022 'ਚ ਸਵਾਗਤ ਕੀਤਾ ਸੀ। ਇਸ ਦੀ ਜਾਣਕਾਰੀ ਜਾਨੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸ਼ੇਅਰ ਕੀਤੀ ਸੀ। ਜਾਨੀ, ਬੀ ਪਰਾਕ ਤੇ ਅਰਵਿੰਦਰ ਖਹਿਰਾ ਦੀ ਤਿੱਕੜੀ ਕਈ ਸੁਪਰਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੀ ਹੈ। ਜਾਨੀ ਨੇ 2012 ’ਚ ਇਕ ਧਾਰਮਿਕ ਗੀਤ ‘ਸੰਤ ਸਿਪਾਹੀ’ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ ਸੀ।
ਹਾਲਾਂਕਿ ਉਸ ਨੂੰ ਹਾਰਡੀ ਸੰਧੂ ਵਲੋਂ ਗਾਏ ਗੀਤ ‘ਸੋਚ’ ਨਾਲ ਪ੍ਰਸਿੱਧੀ ਮਿਲੀ ਸੀ। ਜਾਨੀ ਨੇ ‘ਜਾਨੀ ਤੇਰਾ ਨਾਂ’, ‘ਦਿਲ ਤੋਂ ਬਲੈਕ’, ‘ਮਨ ਭਰਿਆ’, ‘ਕਿਸਮਤ’, ‘ਜੋਕਰ’, ‘ਬੈਕਬੋਨ’, ‘ਹਾਰਨ ਬਲੋਅ’ ਵਰਗੇ ਸੁਪਰਹਿੱਟ ਗੀਤ ਲਿਖੇ ਹਨ। ਇਸ ਤੋਂ ਇਲਾਵਾ ਉਹ ਕਈ ਪੰਜਾਬੀ ਫ਼ਿਲਮਾਂ ਲਈ ਵੀ ਗੀਤ ਲਿਖ ਚੁੱਕੇ ਹਨ।
ਗਾਇਕ ਸ਼ੈਰੀ ਮਾਨ ਨੇ ਪਹਿਲੀ ਵਾਰ ਦਿਖਾਈ ਨੰਨ੍ਹੀ ਧੀ ਦੀ ਪਹਿਲੀ ਝਲਕ
NEXT STORY