ਐਂਟਰਟੇਨਮੈਂਟ ਡੈਸਕ- ਪੰਜਾਬ ਦੀ ਮਾਡਲਿੰਗ ਅਤੇ ਅਦਾਕਾਰੀ ਦੀ ਦੁਨੀਆ ਨਾਲ ਜੁੜੀ ਇੱਕ ਵੱਡੀ ਅਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੀ ਰਹਿਣ ਵਾਲੀ ਇੱਕ ਪੰਜਾਬੀ ਮਾਡਲ ਨੇ ਆਪਣੇ ਸਹੁਰਿਆਂ 'ਤੇ ਗੰਭੀਰ ਦੋਸ਼ ਲਗਾਏ ਹਨ। ਸੂਤਰਾਂ ਮੁਤਾਬਕ ਮਾਡਲ ਦਾ ਦਾਅਵਾ ਹੈ ਕਿ ਉਸਨੂੰ ਪਿਆਰ ਦੇ ਝੂਠੇ ਵਾਅਦੇ ਕਰਕੇ ਵਰਗਲਾਇਆ ਗਿਆ ਅਤੇ ਉਸਦੇ ਪਤੀ ਨੇ ਉਸਦੇ ਅਸ਼ਲੀਲ ਵੀਡੀਓ ਵਾਇਰਲ ਕਰ ਦਿੱਤੇ ਹਨ।
ਇਹ ਵੀ ਪੜ੍ਹੋ- ਗੰਭੀਰ ਹਾਲਤ 'ਚ ਮਸ਼ਹੂਰ ਅਦਾਕਾਰ ਹਸਪਤਾਲ 'ਚ ਦਾਖ਼ਲ, ਇਲਾਜ ਲਈ ਪਾਈ-ਪਾਈ ਦਾ ਮੁਥਾਜ ਹੋਇਆ ਪਰਿਵਾਰ
ਇੰਸਟਾਗ੍ਰਾਮ ਤੋਂ ਸ਼ੁਰੂ ਹੋਇਆ ਰਿਸ਼ਤਾ
ਮਾਡਲ ਜਿਸ ਦੀਆਂ 10 ਵੈੱਬ ਸੀਰੀਜ਼ ਪਹਿਲਾਂ ਹੀ ਓ.ਟੀ.ਟੀ. ਪਲੇਟਫਾਰਮਾਂ 'ਤੇ ਰਿਲੀਜ਼ ਹੋ ਚੁੱਕੀਆਂ ਹਨ, ਨੇ ਦੱਸਿਆ ਕਿ ਜਦੋਂ ਉਹ ਅੰਮ੍ਰਿਤਸਰ ਵਿੱਚ ਛੋਟੇ-ਮੋਟੇ ਰੋਲ ਕਰ ਰਹੀ ਸੀ, ਤਾਂ ਉਸਨੂੰ ਇੰਸਟਾਗ੍ਰਾਮ 'ਤੇ ਮੋਹਾਲੀ ਦੇ ਖਰੜ ਦੇ ਇੱਕ ਨੌਜਵਾਨ ਦਾ ਮੈਸੇਜ ਆਇਆ। ਲੰਬੇ ਸਮੇਂ ਦੀ ਗੱਲਬਾਤ ਤੋਂ ਬਾਅਦ,ਉਹ ਨੌਜਵਾਨ ਉਸਦਾ ਮਾਡਲਿੰਗ ਅਤੇ ਅਦਾਕਾਰੀ ਦਾ ਸੁਪਨਾ ਪੂਰਾ ਕਰਨ ਵਿੱਚ ਮਦਦ ਕਰਨ ਦਾ ਵਾਅਦਾ ਕਰਕੇ ਉਸਨੂੰ ਅੰਮ੍ਰਿਤਸਰ ਤੋਂ ਮੋਹਾਲੀ ਲੈ ਆਇਆ। ਮਾਡਲ ਦੇ ਅਨੁਸਾਰ ਨੌਜਵਾਨ ਨੇ ਉਸਨੂੰ ਝੂਠ ਬੋਲਿਆ ਕਿ ਉਹ ਇੱਕ ਨਸ਼ਾ ਛੁਡਾਊ ਕੇਂਦਰ ਵਿੱਚ ਪਾਰਟਨਰ ਹੈ ਅਤੇ ਉਸਦੀ ਭੈਣ ਆਸਟ੍ਰੇਲੀਆ ਵਿੱਚ ਹੈ। ਬਾਅਦ ਵਿੱਚ ਪਰਿਵਾਰ ਦੀ ਸਹਿਮਤੀ ਨਾਲ ਗੁਰਦੁਆਰੇ ਵਿੱਚ ਉਨ੍ਹਾਂ ਦਾ ਵਿਆਹ ਹੋਇਆ।
ਇਹ ਵੀ ਪੜ੍ਹੋ- ਚੰਗੀ ਖ਼ਬਰ! ICU 'ਚੋਂ ਬਾਹਰ ਆਏ ਸ਼੍ਰੇਅਸ ਅਈਅਰ, ਜਾਣੋ ਹੁਣ ਕਿਵੇਂ ਹੈ 'ਸਰਪੰਚ ਸਾਬ੍ਹ' ਦੀ ਸਿਹਤ
ਨਸ਼ੇੜੀ ਪਤੀ ਨੇ ਪੈਸੇ ਲਈ ਕੀਤਾ ਵਿਆਹ
ਵਿਆਹ ਤੋਂ ਬਾਅਦ ਮਾਡਲ ਨੂੰ ਪਤਾ ਲੱਗਾ ਕਿ ਜਿਸ ਆਦਮੀ 'ਤੇ ਉਸਨੇ ਭਰੋਸਾ ਕੀਤਾ, ਉਹ ਅਸਲ ਵਿੱਚ ਇੱਕ ਨਸ਼ੇੜੀ ਸੀ। ਉਸਦੇ ਪਤੀ ਨੇ ਉਸ ਨਾਲ ਸਿਰਫ਼ ਇਸ ਲਈ ਵਿਆਹ ਕੀਤਾ ਸੀ ਤਾਂ ਜੋ ਉਹ ਉਸਦੇ ਅਕਾਊਂਟ ਵਿੱਚ ਬਚਾਏ ਪੈਸਿਆਂ ਨੂੰ ਨਸ਼ਿਆਂ ਲਈ ਵਰਤ ਸਕੇ।
ਇਹ ਵੀ ਪੜ੍ਹੋ- ਮਸ਼ਹੂਰ ਅਦਾਕਾਰ ਦੀ ਮੌਤ ਦੀ ਅਸਲ ਵਜ੍ਹਾ ਆਈ ਸਾਹਮਣੇ ; ਕਿਡਨੀ ਫੇਲ੍ਹ ਨਹੀਂ, ਇਸ ਕਾਰਨ ਦੁਨੀਆ ਨੂੰ ਕਿਹਾ ਅਲਵਿਦਾ
ਮਾਡਲ ਨੇ ਗੰਭੀਰ ਦੋਸ਼ ਲਾਏ ਹਨ ਕਿ ਜਦੋਂ ਉਸਦੇ ਪਤੀ ਨੇ ਉਸਦੇ ਸਾਰੇ ਪੈਸੇ ਖਰਚ ਕਰ ਦਿੱਤੇ, ਤਾਂ ਉਸਨੇ ਉਸਨੂੰ ਨਸ਼ਾ ਤਸਕਰੀ ਅਤੇ ਵੇਸਵਾਗਮਨੀ ਵਿੱਚ ਧੱਕਣ ਦੀ ਕੋਸ਼ਿਸ਼ ਕੀਤੀ। ਜਦੋਂ ਮਾਡਲ ਨੇ ਇਸ ਕੰਮ ਤੋਂ ਇਨਕਾਰ ਕਰ ਦਿੱਤਾ, ਤਾਂ ਪਤੀ ਨੇ ਉਸਨੂੰ ਬਦਨਾਮ ਕਰਨ ਲਈ ਉਸਦੇ ਅਸ਼ਲੀਲ ਵੀਡੀਓ ਵਾਇਰਲ ਕਰ ਦਿੱਤੇ। ਮਾਡਲ ਦਾ ਦੋਸ਼ ਹੈ ਕਿ ਉਸਦੇ ਪਤੀ ਅਤੇ ਸਹੁਰੇ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਹਨ ਅਤੇ ਉਸਨੂੰ ਬਾਅਦ ਵਿੱਚ ਪਤਾ ਲੱਗਾ ਕਿ ਪੂਰਾ ਪਰਿਵਾਰ ਗਲਤ ਕੰਮਾਂ ਵਿੱਚ ਲੱਗਿਆ ਹੋਇਆ ਹੈ।
ਇਹ ਵੀ ਪੜ੍ਹੋ- ਪੰਜਾਬੀ ਆ ਗਏ ਓਏ! ਦੁਸਾਂਝਾਵਾਲੇ ਨੇ ਅੰਤਰਰਾਸ਼ਟਰੀ ਪੱਧਰ 'ਤੇ ਫਿਰ ਰਚਿਆ ਇਤਿਹਾਸ, ਖੁਦ ਦਿੱਤੀ 'Good News'
ਪੁਲਸ 'ਤੇ ਕਾਰਵਾਈ ਨਾ ਕਰਨ ਦਾ ਦੋਸ਼
ਪੀੜਤਾ ਮਾਡਲ ਨੇ ਦੋਸ਼ ਲਾਇਆ ਹੈ ਕਿ ਸਹੁਰੇ ਪਰਿਵਾਰ ਦੇ ਗਲਤ ਕੰਮਾਂ ਵਿੱਚ ਸ਼ਾਮਲ ਹੋਣ ਦੇ ਬਾਵਜੂਦ ਪੁਲਸ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਉਸਨੇ ਦੁੱਖ ਜ਼ਾਹਰ ਕੀਤਾ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਉਸਦਾ ਨਾ ਤਾਂ ਕੋਈ ਕਰੀਅਰ ਬਚਿਆ ਹੈ ਅਤੇ ਨਾ ਹੀ ਕੋਈ ਪਰਿਵਾਰ।
ਗੰਭੀਰ ਹਾਲਤ 'ਚ ਮਸ਼ਹੂਰ ਅਦਾਕਾਰ ਹਸਪਤਾਲ 'ਚ ਦਾਖ਼ਲ, ਇਲਾਜ ਲਈ ਪਾਈ-ਪਾਈ ਦਾ ਮੁਥਾਜ ਹੋਇਆ ਪਰਿਵਾਰ
NEXT STORY