ਮੁੰਬਈ- ਰਿਤੇਸ਼ ਦੇਸ਼ਮੁਖ ਸਟਾਰਰ ਫ਼ਿਲਮ ‘ਰਾਜਾ ਸ਼ਿਵਾਜੀ’ ਦੀ ਸੱਕਸੈੱਸ ਪਾਰਟੀ ਮੁੰਬਈ ਵਿਚ ਰੱਖੀ ਗਈ। ਪਾਰਟੀ ’ਚ ਅਦਾਕਾਰ ਸਲਮਾਨ ਖ਼ਾਨ, ਦਿਸ਼ਾ ਪ੍ਰਦੇਸ਼ੀ, ਜੈਨੀਫਰ ਵਿੰਗੇਟ, ਜੇਨੇਲੀਆ ਡਿਸੂਜ਼ਾ, ਕਾਂਚੀ ਕੌਲ, ਸ਼ੱਬੀਰ ਆਹਲੂਵਾਲੀਆ, ਦੀਪਾ ਭਾਟੀਆ, ਅਮੋਲ ਗੁਪਤੇ, ਫਰਦੀਨ ਖ਼ਾਨ, ਭਾਗਿਆਸ਼੍ਰੀ ਨੇ ਸ਼ਿਰਕਤ ਕੀਤੀ।
ਰਿਤੇਸ਼ ਦੇਸ਼ਮੁਖ ਨੇ ਫ਼ਿਲਮ ‘ਰਾਜਾ ਸ਼ਿਵਾਜੀ’ ’ਚ ਅਹਿਮ ਰੋਲ ਨਿਭਾਉਣ ਦੇ ਨਾਲ-ਨਾਲ ਇਸ ਨੂੰ ਡਾਇਰੈਕਟ ਵੀ ਕੀਤਾ ਹੈ। ਇਸ ਮੂਵੀ ਨੇ ਦੁਨੀਆ ਭਰ ’ਚ 117 ਕਰੋੜ ਰੁਪਏ ਦਾ ਕੁਲੈਕਸ਼ਨ ਕਰ ਲਿਆ ਹੈ। ਰਿਤੇਸ਼ ਦੇਸ਼ਮੁਖ ਦੇ ਇਸ ਡ੍ਰੀਮ ਪ੍ਰਾਜੈਕਟ ’ਚ ਸਲਮਾਨ ਖ਼ਾਨ ਨੇ ਛੱਤਰਪਤੀ ਸ਼ਿਵਾਜੀ ਮਹਾਰਾਜ ਦੇ ਵਫ਼ਾਦਾਰ ਯੋਧੇ ਅਤੇ ਅੰਗਰੱਖਿਅਕ ਜੀਵਾ ਮਹਾਲਾ ਦੇ ਰੂਪ ’ਚ ਸ਼ਾਨਦਾਰ ਕੈਮੀਓ ਕੀਤਾ ਹੈ।
4 ਮਹੀਨੇ ਦੀ ਪ੍ਰੈਗਨੈਂਸੀ ਦੌਰਾਨ ਮਾਧੁਰੀ ਨੇ ਸ਼ੂਟ ਕੀਤਾ ਸੀ 'ਡੋਲਾ ਰੇ ਡੋਲਾ', ਚੱਕਰ ਆਉਣ 'ਤੇ ਵੀ ਨਹੀਂ ਰੁਕੀ ਅਦਾਕਾਰਾ
NEXT STORY