ਨਵੀਂ ਦਿੱਲੀ (ਬਿਊਰੋ) - ਬਾਲੀਵੁੱਡ ਦੀ 'ਡਰਾਮਾ ਕੁਈਨ' ਰਾਖੀ ਸਾਵੰਤ ਹੁਣ ਸਿੰਗਲ ਨਹੀਂ ਰਹੀ, ਉਸ ਨੇ ਆਪਣੇ ਪ੍ਰੇਮੀ ਆਦਿਲ ਖ਼ਾਨ ਨਾਲ ਬਾਹਰ ਚਲੀ ਗਈ ਹੈ। ਇਸ ਦਾ ਖ਼ੁਲਾਸਾ ਰਾਖੀ ਸਾਵੰਤ ਨੇ ਖ਼ੁਦ ਕੀਤਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਰਾਖੀ ਨੇ ਪ੍ਰੇਮੀ ਨਾਲ ਵਿਆਹ ਕਰਵਾਉਣ ਤੋਂ ਬਾਅਦ ਆਪਣਾ ਨਾਂ ਵੀ ਬਦਲ ਲਿਆ ਹੈ। ਖ਼ਬਰਾਂ ਮੁਤਾਬਕ, ਰਾਖੀ ਸਾਵੰਤ ਦੇ ਮੈਰਿਜ ਸਰਟੀਫਿਕੇਟ 'ਤੇ ਉਸ ਦਾ ਨਾਂ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ।

ਬ੍ਰਾਈਲ ਲੁੱਕ 'ਚ ਰਾਖੀ ਸਾਵੰਤ ਸਾਂਝੀ ਕੀਤੀਆਂ ਤਸਵੀਰਾਂ
ਹਾਲ ਹੀ 'ਚ ਰਾਖੀ ਸਾਵੰਤ ਨੇ ਆਪਣੀਆਂ ਅਤੇ ਆਦਿਲ ਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬ੍ਰਾਈਲ ਲੁੱਕ 'ਚ ਨਜ਼ਰ ਆ ਰਹੀ ਹੈ। ਦੋਵਾਂ ਨੂੰ ਮੈਰਿਜ ਸਰਟੀਫਿਕੇਟ 'ਤੇ ਦਸਤਖਤ ਕਰਦੇ ਦੇਖਿਆ ਗਿਆ, ਜਿਸ ਤੋਂ ਬਾਅਦ ਰਾਖੀ ਸਾਵੰਤ ਨੇ ਦੱਸਿਆ ਕਿ ਉਹ ਅਤੇ ਆਦਿਲ ਹੁਣ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਹਾਲਾਂਕਿ ਆਦਿਲ ਨੇ ਇਸ ਨੂੰ ਫਰਜ਼ੀ ਦੱਸਿਆ ਪਰ ਰਾਖੀ ਸਾਵੰਤ ਨੇ ਇਸ 'ਤੇ ਆਪਣੀ ਚੁੱਪੀ ਤੋੜ ਦਿੱਤੀ। ਰਿਐਲਿਟੀ ਟੀ. ਵੀ. ਸਟਾਰ ਨੇ ਪੁਸ਼ਟੀ ਕੀਤੀ ਹੈ ਕਿ ਉਹ ਸੱਚਮੁੱਚ ਇੱਕ ਵਿਆਹੁਤਾ ਔਰਤ ਹੈ ਅਤੇ ਇਸ ਨੂੰ ਸਾਬਤ ਕਰਨ ਲਈ ਉਸ ਕੋਲ ਰਸੀਦਾਂ ਹਨ, ਅਤੇ ਹਾਂ ਇਸ 'ਚ ਵਿਆਹ ਦਾ ਸਰਟੀਫਿਕੇਟ ਵੀ ਸ਼ਾਮਲ ਹੈ।

ਵਿਆਹ ਤੋਂ ਬਾਅਦ ਬਦਲਿਆ ਰਾਖੀ ਸਾਵੰਤ ਨੇ ਆਪਣਾ ਨਾਂ
ਜਿਸ ਗੱਲ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ, ਉਹ ਹੈ ਰਾਖੀ ਸਾਵੰਤ ਦੇ ਨਾਂ 'ਚ ਬਦਲਾਅ। ਟੈਲੀ ਟਾਕ ਮੁਤਾਬਕ, ਵਿਆਹ ਤੋਂ ਬਾਅਦ ਰਾਖੀ ਸਾਵੰਤ ਦਾ ਨਾਂ ਬਦਲ ਗਿਆ ਹੈ ਅਤੇ ਉਹ ਹੁਣ ਰਾਖੀ ਸਾਵੰਤ ਫਾਤਿਮਾ ਹੈ।
ਦੱਸ ਦੇਈਏ ਕਿ ਮੁਸਲਿਮ ਰੀਤੀ-ਰਿਵਾਜਾਂ ਮੁਤਾਬਕ, ਜੇਕਰ ਜੋੜਾ ਮੁਸਲਿਮ ਵਿਆਹ ਕਾਨੂੰਨ ਦੀ ਪਾਲਣਾ ਕਰਦਾ ਹੈ ਤਾਂ ਨਿਕਾਹਨਾਮੇ 'ਤੇ ਦਸਤਖਤ ਕੀਤੇ ਜਾ ਸਕਦੇ ਹਨ। ਜੇਕਰ ਅਗਲਾ ਲੜਕਾ ਜਾਂ ਲੜਕੀ ਕਿਸੇ ਹੋਰ ਧਰਮ ਨਾਲ ਸਬੰਧਤ ਹੈ ਤਾਂ ਉਨ੍ਹਾਂ ਨੂੰ ਆਪਣਾ ਨਾਂ ਬਦਲਣਾ ਪਵੇਗਾ। ਹਾਲਾਂਕਿ, ਇਸ ਦਾ ਮਤਲਬ ਪਰਿਵਰਤਨ ਬਿਲਕੁਲ ਨਹੀਂ ਹੈ।

ਰਾਖੀ ਦੀ ਜ਼ਿੰਦਗੀ 'ਚ ਆ ਚੁੱਕੇ ਕਈ ਮਰਦ
ਰਾਖੀ ਸਾਵੰਤ ਦੀ ਜ਼ਿੰਦਗੀ ਮੀਡੀਆ ਸਾਹਮਣੇ ਖੁੱਲ੍ਹੀ ਕਿਤਾਬ ਹੈ। ਅੱਜ ਵੀ ਲੋਕਾਂ ਨੂੰ ਉਹ ਸੀਨ ਯਾਦ ਹੋਵੇਗਾ ਜਦੋਂ ਉਸ ਨੇ ਮੀਡੀਆ ਕੈਮਰਿਆਂ ਦੇ ਸਾਹਮਣੇ ਆਪਣੇ ਪ੍ਰੇਮੀ ਅਭਿਸ਼ੇਕ ਨੂੰ ਕਈ ਵਾਰ ਥੱਪੜ ਮਾਰਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ 'ਚ ਕਈ ਲੋਕ ਆਏ। ਪਿਛਲੇ ਸੀਜ਼ਨ 'ਚ ਉਸਨੇ ਇੱਕ ਆਦਮੀ ਨਾਲ 'ਬਿੱਗ ਬੌਸ 15' 'ਚ ਐਂਟਰੀ ਕੀਤੀ ਅਤੇ ਉਸ ਨੂੰ ਆਪਣਾ ਪਤੀ ਦੱਸਿਆ। ਬਾਅਦ 'ਚ ਪਤਾ ਲੱਗਾ ਕਿ ਉਹ ਵਿਆਹਿਆ ਹੋਇਆ ਸੀ ਅਤੇ ਮੀਡੀਆ ਸਾਹਮਣੇ ਰਾਖੀ ਸਾਵੰਤ ਦਾ ਦਿਲ ਵੀ ਟੁੱਟ ਗਿਆ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਆਦਿਲ ਦਾ ਚੈਪਟਰ ਕਿੰਨਾ ਚਿਰ ਚੱਲਦਾ ਹੈ।

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਤੁਨਿਸ਼ਾ ਮਾਮਲਾ : ਸ਼ੀਜ਼ਾਨ ਦੀ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ 13 ਤੱਕ ਮੁਲਤਵੀ
NEXT STORY