ਮੁੰਬਈ- ‘ਦਾਦੀ ਕੀ ਸ਼ਾਦੀ’ ਦਾ ਪਹਿਲਾ ਲੁੱਕ ਸਾਹਮਣੇ ਆਉਂਦੇ ਹੀ ਇਹ ਫ਼ਿਲਮ ਹਰ ਪਾਸੇ ਚਰਚਾ ਦਾ ਵਿਸ਼ਾ ਬਣ ਗਈ ਹੈ। ਜਿੱਥੇ ਦਰਸ਼ਕ ਕਪਿਲ ਸ਼ਰਮਾ ਅਤੇ ਨੀਤੂ ਕਪੂਰ ਨੂੰ ਇਕੱਠੇ ਪਰਦੇ ’ਤੇ ਦੇਖਣ ਲਈ ਉਤਸ਼ਾਹਿਤ ਹਨ, ਉੱਥੇ ਹੀ ਰਿਧਿਮਾ ਕਪੂਰ ਸਾਹਨੀ ਨੂੰ ਵੱਡੇ ਪਰਦੇ ’ਤੇ ਦੇਖਣ ਦੀ ਉਤਸੁਕਤਾ ਵੀ ਲਗਾਤਾਰ ਵਧ ਰਹੀ ਹੈ। ਨੀਤੂ ਕਪੂਰ ਅਤੇ ਸਵਰਗੀ ਅਦਾਕਾਰ ਰਿਸ਼ੀ ਕਪੂਰ ਦੀ ਬੇਟੀ ਰਿਧਿਮਾ ਇਸ ਫ਼ਿਲਮ ’ਚ ਨੀਤੂ ਕਪੂਰ ਦੀ ਬੇਟੀ ਦੇ ਅਹਿਮ ਕਿਰਦਾਰ ’ਚ ਆਪਣਾ ਮਚ-ਅਵੇਟਿਡ ਡੈਬਿਊ ਕਰ ਰਹੀ ਹੈ।
ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਅਦਾਕਾਰਾ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਭਰਾ, ਸੁਪਰਸਟਾਰ ਰਣਬੀਰ ਕਪੂਰ ਤੋਂ ਇਕ ਬੇਹੱਦ ਖਾਸ ਸਲਾਹ ਮਿਲੀ ਸੀ। ਉਨ੍ਹਾਂ ਨੇ ਸਾਂਝਾ ਕੀਤਾ, “ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਰਣਬੀਰ ਨਾਲ ਗੱਲ ਕੀਤੀ ਸੀ। ਉਨ੍ਹਾਂ ਦੀ ਸਭ ਤੋਂ ਵੱਡੀ ਸਲਾਹ ਸੀ ਕਿ ਕੈਮਰੇ ਦੇ ਸਾਹਮਣੇ ਹਮੇਸ਼ਾ ਸੱਚੇ ਰਹੋ। ‘ਦਾਦੀ ਕੀ ਸ਼ਾਦੀ’ 8 ਮਈ, 2026 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।”
ਮਿਊਜ਼ਿਕ ਇੰਡਸਟਰੀ 'ਚ ਸੋਗ ਦੀ ਲਹਿਰ; ਗਾਇਕ ਪਾਲੀ ਦੇਤਵਾਲੀਆ ਦੇ ਜਵਾਨ ਪੁੱਤਰ ਦਾ ਹੋਇਆ ਦਿਹਾਂਤ
NEXT STORY