ਨਵੀਂ ਦਿੱਲੀ (ਏਜੰਸੀ) : 'ਕਾਂਤਾਰਾ' ਫੇਮ ਅਦਾਕਾਰ ਅਤੇ ਨਿਰਦੇਸ਼ਕ ਰਿਸ਼ਭ ਸ਼ੈੱਟੀ ਨੇ ਰਣਵੀਰ ਸਿੰਘ ਸਟਾਰਰ ਫਿਲਮ 'ਧੁਰੰਦਰ: ਦਿ ਰਿਵੈਂਜ' ਦੀ ਜੰਮ ਕੇ ਸ਼ਲਾਘਾ ਕੀਤੀ ਹੈ। ਆਦਿਤਿਆ ਧਰ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਸ਼ੈੱਟੀ ਨੇ ਕਿਹਾ ਕਿ ਫਿਲਮ ਦਾ ਹਰ ਫਰੇਮ 'ਜੰਗੀ ਨਗਾਰੇ' (War Drum) ਵਾਂਗ ਪ੍ਰਭਾਵ ਪਾਉਂਦਾ ਹੈ ਅਤੇ ਇਹ ਪਹਿਲੇ ਸੀਨ ਤੋਂ ਹੀ ਦਰਸ਼ਕਾਂ ਨੂੰ ਆਪਣੇ ਨਾਲ ਜੋੜ ਲੈਂਦੀ ਹੈ।
ਇਹ ਵੀ ਪੜ੍ਹੋ: ਫਿਲਮ 'ਧੁਰੰਦਰ 2' 'ਚ ਆਪਣਾ ਗੀਤ ਦੇਖ ਕੇ ਗਦ-ਗਦ ਹੋਈ ਸੋਨਮ ਖਾਨ, ਅਦਾਕਾਰਾ ਨੂੰ ਯਾਦ ਆਏ ਪੁਰਾਣੇ ਦਿਨ
ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਪੋਸਟ
ਰਿਸ਼ਭ ਸ਼ੈੱਟੀ ਨੇ ਸ਼ਨੀਵਾਰ ਨੂੰ ਆਪਣੇ 'X' ਹੈਂਡਲ 'ਤੇ ਫਿਲਮ ਦਾ ਪੋਸਟਰ ਸਾਂਝਾ ਕਰਦਿਆਂ ਲਿਖਿ, "'ਧੁਰੰਧਰ: ਦਿ ਰਿਵੈਂਜ' ਤੁਹਾਨੂੰ ਪਹਿਲੇ ਸੀਨ ਤੋਂ ਹੀ ਜਕੜ ਲੈਂਦੀ ਹੈ ਅਤੇ ਅੰਤ ਤੱਕ ਜਾਣ ਨਹੀਂ ਦਿੰਦੀ। ਇਹ ਸਿਰਫ਼ ਇੱਕ ਸੀਕਵਲ ਨਹੀਂ, ਸਗੋਂ ਇੱਕ ਸਟੇਟਮੈਂਟ ਹੈ। ਸ਼ਾਨਦਾਰ ਕਹਾਣੀ, ਮੈਨੂੰ ਇਸ ਦੀਆਂ ਬਾਰੀਕੀਆਂ ਬਹੁਤ ਪਸੰਦ ਆਈਆਂ। ਹਰ ਕਲਾਕਾਰ ਦੀ ਪਰਫਾਰਮੈਂਸ ਬਿਹਤਰੀਨ ਹੈ।" ਉਨ੍ਹਾਂ ਨੇ ਅੱਗੇ ਫਿਲਮ ਦੇ ਸੰਗੀਤ, ਐਡੀਟਿੰਗ ਅਤੇ ਸਿਨੇਮੈਟੋਗ੍ਰਾਫੀ ਦੀ ਵੀ ਤਾਰੀਫ ਕੀਤੀ।
ਇਹ ਵੀ ਪੜ੍ਹੋ: ਬਾਕਸ ਆਫਿਸ 'ਤੇ ਰਣਵੀਰ ਸਿੰਘ ਦੀ 'ਧੁਰੰਦਰ 2' ਨੇ ਲਿਆਂਦੀ ਹਨ੍ਹੇਰੀ, 3 ਦਿਨਾਂ 'ਚ ਛਾਪ'ਤੇ 339 ਕਰੋੜ
ਫਿਲਮ ਦੀ ਸਟਾਰ ਕਾਸਟ ਅਤੇ ਕਹਾਣੀ
ਇਹ ਫਿਲਮ ਸਾਲ 2025 ਵਿੱਚ ਆਈ 'ਧੁਰੰਦਰ' ਦਾ ਅਗਲਾ ਭਾਗ ਹੈ, ਜੋ ਵੀਰਵਾਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਹੈ। ਫਿਲਮ ਵਿੱਚ ਰਣਵੀਰ ਸਿੰਘ ਤੋਂ ਇਲਾਵਾ ਆਰ. ਮਾਧਵਨ, ਅਰਜੁਨ ਰਾਮਪਾਲ, ਸੰਜੇ ਦੱਤ, ਸਾਰਾ ਅਰਜੁਨ ਅਤੇ ਰਾਕੇਸ਼ ਬੇਦੀ ਮੁੱਖ ਭੂਮਿਕਾਵਾਂ ਵਿੱਚ ਹਨ। ਪਹਿਲਾ ਭਾਗ ਕਰਾਚੀ ਦੇ ਲਿਆਰੀ ਸ਼ਹਿਰ ਦੇ ਗੈਂਗ ਵਾਰ ਅਤੇ ਖੁਫੀਆ ਆਪਰੇਸ਼ਨਾਂ 'ਤੇ ਅਧਾਰਿਤ ਸੀ ਅਤੇ ਇਸ ਵਾਰ ਕਹਾਣੀ ਰਣਵੀਰ ਸਿੰਘ ਦੇ ਕਿਰਦਾਰ 'ਹਮਜ਼ਾ ਅਲੀ ਮਜ਼ਾਰੀ' ਦੇ ਕਰਾਚੀ ਅੰਡਰਵਰਲਡ ਵਿੱਚ ਉਭਾਰ ਅਤੇ ਉਸਦੇ ਅਸਲ ਪਿਛੋਕੜ 'ਜਸਕੀਰਤ ਸਿੰਘ ਰੰਗੀ' ਦੇ ਸਫ਼ਰ ਨੂੰ ਦਰਸਾਉਂਦੀ ਹੈ। ਇਹ ਫਿਲਮ ਹਿੰਦੀ ਸਮੇਤ ਤੇਲਗੂ, ਤਾਮਿਲ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਰਿਲੀਜ਼ ਹੋਈ ਹੈ।
ਇਹ ਵੀ ਪੜ੍ਹੋ: ਸੜਕ ਕਿਨਾਰੇ ਕੱਪੜੇ 'ਪ੍ਰੈੱਸ' ਕਰਦਾ ਨਜ਼ਰ ਆਇਆ ਕਾਮੇਡੀ ਕਿੰਗ ! ਵੀਡੀਓ ਹੋਈ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਰਿਣੀਤੀ ਚੋਪੜਾ ਨੂੰ ਆਪਣੇ 'ਕੋ-ਸਟਾਰ' ਨਾਲ ਹੋਇਆ ਪਿਆਰ, ਤਸਵੀਰ ਸਾਂਝੀ ਕਰਕੇ ਕਹੀ ਦਿਲ ਦੀ ਗੱਲ
NEXT STORY