ਮੁੰਬਈ (ਬਿਊਰੋ) : ਸੁਪਰਸਟਾਰ ਸਲਮਾਨ ਖ਼ਾਨ ਦਾ ਰਿਐਲਿਟੀ ਸ਼ੋਅ 'ਬਿੱਗ ਬੌਸ OTT 2' ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਸ਼ੋਅ 'ਚ ਨਿੱਤ ਨਵਾਂ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਹਾਲ ਹੀ 'ਚ 'ਵੀਕੈਂਡ ਕਾ ਵਾਰ' 'ਤੇ ਸਲਮਾਨ ਪਰਿਵਾਰ ਵਾਲਿਆਂ ਦੀ ਕਲਾਸ ਲਾਉਂਦੇ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨੇ ਐਲਵਿਸ਼ ਯਾਦਵ ਦੀ ਖ਼ੂਬ ਕਲਾਸ ਲਾਈ, ਜਿਸ 'ਤੇ ਯੂਟਿਊਬਰ ਕਾਫ਼ੀ ਰੋਇਆ। ਅਲਵਿਸ਼ ਨੂੰ ਰੋਂਦੇ ਦੇਖ ਉਨ੍ਹਾਂ ਦੇ ਕਈ ਸਮਰਥਕਾਂ ਨੇ ਸਲਮਾਨ 'ਤੇ ਰੱਜ ਕੇ ਭੜਾਸ ਕੱਢੀ। ਇਸ ਤੋਂ ਇਲਾਵਾ ਅਲਵਿਸ਼ ਦੇ ਸਮਰਥਨ 'ਚ ਗੈਂਗਸਟਰ ਗੋਲਡੀ ਬਰਾੜ ਦੀ ਇਕ ਪੋਸਟ ਕਾਫ਼ੀ ਵਾਇਰਲ ਹੋ ਰਹੀ ਹੈ। ਗੋਲਡੀ ਸਲਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਵੱਡਾ ਦੋਸ਼ੀ ਹੈ।
ਸਲਮਾਨ ਨੇ ਅਲਵਿਸ਼ ਯਾਦਵ ਨੂੰ ਕਿਉਂ ਲਾਈ ਫਟਕਾਰ?
ਦਰਅਸਲ, 'ਬਿੱਗ ਬੌਸ ਓਟੀਟੀ' 'ਤੇ, ਸਲਮਾਨ ਐਲਵਿਸ਼ 'ਤੇ ਗੁੱਸੇ ਹੋ ਗਏ ਕਿਉਂਕਿ ਯੂਟਿਊਬਰ ਗ਼ਲਤ ਭਾਸ਼ਾ ਦੀ ਵਰਤੋਂ ਕਰ ਰਿਹਾ ਸੀ। ਸਲਮਾਨ ਨੇ ਕਿਹਾ ਕਿ 'ਯੇ ਅਲਵਿਸ਼ ਆਰਮੀ ਹੈ, ਜੋ ਆਪਕੇ ਲੀਏ ਜਾਨ ਦੇ ਦੇਣਗੇ, ਉਨ੍ਹਾਂ ਨੂੰ ਕਹੋ ਕਿ ਜਾਨ ਨਾ ਦਿਓ, ਬੱਸ 500 ਰੁਪਏ 'ਚ ਮੈਨੂੰ ਫਾਲੋ ਕਰ ਲੈਣਾ। ਮੈਂ ਦੇਖਣਾ ਚਾਹੁੰਦਾ ਹਾਂ ਕਿ ਤੁਹਾਡੇ ਪ੍ਰਸ਼ੰਸਕ ਕਿੰਨੇ ਵਫ਼ਾਦਾਰ ਹਨ। ਇਸ ਤੋਂ ਬਾਅਦ ਕਈ ਲੋਕਾਂ ਨੇ ਐਲਵਿਸ਼ ਦੇ ਸਮਰਥਨ 'ਚ ਪੋਸਟਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਗਾਇਕ ਬੀ ਪਰਾਕ ਵੀ ਸ਼ਾਮਲ ਹੈ। ਕਈ ਲੋਕਾਂ ਨੇ ਸਲਮਾਨ 'ਤੇ ਆਪਣੀ ਨਾਰਾਜ਼ਗੀ ਜਤਾਈ ਅਤੇ ਟਵਿੱਟਰ 'ਤੇ ਐਲਵਿਸ਼ ਦਾ ਨਾਂ ਟ੍ਰੈਂਡ ਕਰਦਾ ਨਜ਼ਰ ਆਇਆ।
ਗੋਲਡੀ ਬਰਾੜ ਦੀ ਪੋਸਟ ਹੋਈ ਵਾਇਰਲ
ਇਸ ਵਿਵਾਦ ਵਿਚਕਾਰ ਸਲਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਮਾਮਲੇ ਦੇ ਦੋਸ਼ੀ ਗੋਲਡੀ ਬਰਾੜ ਦੀ ਪੋਸਟ ਸਾਹਮਣੇ ਆਈ ਹੈ, ਜੋ ਕਾਫ਼ੀ ਵਾਇਰਲ ਹੋ ਰਹੀ ਹੈ। ਟਵਿੱਟਰ ਯੂਜ਼ਰਸ ਇਸ ਪੋਸਟ ਦਾ ਇਕ ਸਕ੍ਰੀਨ ਸ਼ਾਟ ਸ਼ੇਅਰ ਕਰ ਰਹੇ ਹਨ, ਜਿਸ 'ਚ ਗੋਲਡੀ ਬਰਾੜ ਨੇ ਸਲਮਾਨ ਨੂੰ ਅਲਵਿਸ਼ ਨੂੰ ਰਵਾਉਣ ਦਾ ਬਦਲਾ ਲੈਣ ਲਈ ਕਿਹਾ ਹੈ। ਹਾਲਾਂਕਿ ਇਹ ਪੋਸਟ ਫਰਜ਼ੀ ਲੱਗ ਰਹੀ ਹੈ ਅਤੇ ਇਸ ਮਾਮਲੇ 'ਤੇ ਸਲਮਾਨ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਦੱਸਣਯੋਗ ਹੈ ਕਿ ਸਲਮਾਨ ਖ਼ਾਨ ਅਤੇ ਉਨ੍ਹਾਂ ਦੇ ਪਿਤਾ ਸਲੀਮ ਨੂੰ ਕੁਝ ਸਮਾਂ ਪਹਿਲਾਂ ਲਾਰੈਂਸ ਬਿਸ਼ਨੋਈ ਅਤੇ ਉਨ੍ਹਾਂ ਦੇ ਗੈਂਗ ਨੇ ਧਮਕੀ ਭਰਿਆ ਪੱਤਰ ਭੇਜਿਆ ਸੀ। ਸਲਮਾਨ ਇਨ੍ਹਾਂ ਧਮਕੀਆਂ ਦੀ ਪ੍ਰਵਾਹ ਕੀਤੇ ਬਿਨਾਂ ਆਪਣਾ ਕੰਮ ਕਰਦੇ ਰਹੇ। ਹਾਲਾਂਕਿ ਇਸ ਪੱਤਰ ਤੋਂ ਬਾਅਦ ਸਲਮਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ ਅਤੇ ਮਾਮਲੇ ਦੀ ਜਾਂਚ 'ਚ ਕਈ ਗੈਂਗਸਟਰ ਸਾਹਮਣੇ ਆਏ ਸਨ। ਇਸ ਲਿਸਟ 'ਚ ਗੋਲਡੀ ਬਰਾੜ ਦਾ ਵੀ ਨਾਂ ਵੀ ਹੈ।
ਗਿੱਪੀ ਗਰੇਵਾਲ ਨੇ ਘਰ ਲਿਆਂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ, ਵੇਖੋ ਤਸਵੀਰਾਂ
NEXT STORY