ਬਰੇਲੀ : ਬਾਲੀਵੁੱਡ ਅਦਾਕਾਰ ਟਾਈਗਰ ਸ਼੍ਰੌਫ 'ਤੇ ਮੁੰਬਈ ਦੇ ਜੂਹੂ ਇਲਾਕੇ ਵਿੱਚ ਹੋਏ ਹਮਲੇ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਪੁਲਸ ਵੀ ਪੂਰੀ ਤਰ੍ਹਾਂ ਐਕਸ਼ਨ ਮੋਡ ਵਿੱਚ ਆ ਗਈ ਹੈ। ਸੁਰੱਖਿਆ ਦੇ ਮੱਦੇਨਜ਼ਰ ਯੂ.ਪੀ. ਪੁਲਸ ਵੱਲੋਂ ਬਰੇਲੀ ਦੇ ਸਿਵਲ ਲਾਈਨ ਇਲਾਕੇ ਵਿੱਚ ਸਥਿਤ ਮਸ਼ਹੂਰ ਬਾਲੀਵੁੱਡ ਅਦਾਕਾਰਾ ਦਿਸ਼ਾ ਪਾਟਨੀ ਦੇ ਘਰ ਦੇ ਬਾਹਰ ਪੁਲਿਸ ਪਹਿਰਾ ਅਤੇ ਸੁਰੱਖਿਆ ਵਧਾ ਦਿੱਤੀ ਗਈ ਹੈ, ਜਿੱਥੇ ਉਨ੍ਹਾਂ ਦਾ ਪਰਿਵਾਰ ਰਹਿੰਦਾ ਹੈ।
ਐਤਵਾਰ ਸ਼ਾਮ ਲਗਭਗ 7 ਵਜੇ ਜਦੋਂ ਟਾਈਗਰ ਸ਼੍ਰੌਫ ਜੂਹੂ ਦੇ ਇੱਕ ਗਰਾਊਂਡ ਤੋਂ ਫੁੱਟਬਾਲ ਖੇਡ ਕੇ ਵਾਪਸ ਪਰਤ ਰਹੇ ਸਨ, ਤਾਂ ਬਾਈਕ ਸਵਾਰ ਹਮਲਾਵਰਾਂ ਨੇ ਉਨ੍ਹਾਂ ਦੀ ਗੱਡੀ 'ਤੇ 5 ਰਾਊਂਡ ਫਾਇਰਿੰਗ ਕਰ ਦਿੱਤੀ ਸੀ। ਇਸ ਹਮਲੇ ਵਿੱਚ ਟਾਈਗਰ ਬਾਲ-ਬਾਲ ਬਚ ਗਏ। ਮੁੰਬਈ ਪੁਲਸ ਵੱਲੋਂ ਕਾਰਵਾਈ ਕਰਦਿਆਂ ਰਾਜਸਥਾਨ ਦੇ ਕੋਟਾ ਤੋਂ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਲੌਰੈਂਸ ਬਿਸ਼ਨੋਈ ਗੈਂਗ ਦੇ ਅਨਿਲ ਪੰਡਿਤ ਵੱਲੋਂ ਲਈ ਗਈ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ 11 ਅਤੇ 12 ਸਤੰਬਰ 2025 ਨੂੰ ਬਰੇਲੀ ਸਥਿਤ ਦਿਸ਼ਾ ਪਾਟਨੀ ਦੇ ਘਰ 'ਤੇ ਵੀ ਬਾਈਕ ਸਵਾਰ ਹਮਲਾਵਰਾਂ ਵੱਲੋਂ ਲਗਾਤਾਰ ਦੋ ਦਿਨ ਗੋਲੀਬਾਰੀ ਕੀਤੀ ਗਈ ਸੀ। ਦੂਜੇ ਦਿਨ ਹੋਏ ਹਮਲੇ ਵਿੱਚ ਘਰ 'ਤੇ 10 ਤੋਂ 12 ਗੋਲੀਆਂ ਚਲਾਈਆਂ ਗਈਆਂ ਸਨ। ਉਸ ਮਾਮਲੇ ਵਿੱਚ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਗੈਂਗ ਦਾ ਨਾਂ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਗਾਜ਼ੀਆਬਾਦ ਵਿਖੇ ਹੋਏ ਪੁਲਸ ਮੁਕਾਬਲੇ ਵਿੱਚ ਦੋ ਸ਼ੂਟਰ ਮਾਰੇ ਗਏ ਸਨ ਅਤੇ ਚਾਰ ਹੋਰ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖਲ ਕੀਤੀ ਗਈ ਸੀ।
ਪੁਰਾਣੀ ਘਟਨਾ ਅਤੇ ਟਾਈਗਰ ਸ਼੍ਰੌਫ 'ਤੇ ਹੋਏ ਤਾਜ਼ਾ ਹਮਲੇ ਦੇ ਮੱਦੇਨਜ਼ਰ ਬਰੇਲੀ ਦੇ ਸ਼ਹਿਰ ਕੋਤਵਾਲੀ ਖੇਤਰ ਦੇ ਸਿਵਲ ਲਾਈਨ ਸਥਿਤ ਦਿਸ਼ਾ ਪਾਟਨੀ ਦੇ ਘਰ ਬਾਹਰ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਦਿਸ਼ਾ ਪਾਟਨੀ ਫਿਲਹਾਲ ਮੁੰਬਈ ਵਿੱਚ ਹੈ ਅਤੇ ਘਟਨਾ ਤੋਂ ਬਾਅਦ ਉਹ ਟਾਈਗਰ ਸ਼੍ਰੌਫ ਨਾਲ ਮੁਲਾਕਾਤ ਕਰਨ ਵੀ ਪਹੁੰਚੀ ਸੀ।
"ਤੁਹਾਡੇ ਤੋਂ ਬੋਲਿਆ ਤਾਂ ਜਾ ਨਹੀਂ ਰਿਹਾ, ਗਾਣਾ ਕੀ ਗਾਓਗੇ", ਲਾਈਵ ਕੰਸਰਟ ਦੌਰਾਨ ਪੰਜਾਬੀ ਗਾਇਕ 'ਤੇ ਭੜਕਿਆ ਮੰਤਰੀ
NEXT STORY