ਚੰਡੀਗੜ੍ਹ (ਬਿਊਰੋ)– ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ’ਤੇ ਹੌਲੀ-ਹੌਲੀ ਸਰਗਰਮ ਹੁੰਦੀ ਜਾ ਰਹੀ ਹੈ। ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਉਸ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਸੀ ਪਰ ਹੁਣ ਉਹ ਇਹ ਦੂਰੀ ਖ਼ਤਮ ਕਰ ਰਹੀ ਹੈ।

ਸ਼ਹਿਨਾਜ਼ ਨੇ ਕੁਝ ਘੰਟੇ ਪਹਿਲਾਂ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਸ਼ਹਿਨਾਜ਼ ਗਿੱਲ ਸ਼ਾਈਨਿੰਗ ਸਾੜ੍ਹੀ ’ਚ ਨਜ਼ਰ ਆ ਰਹੀ ਹੈ।

ਫੋਟੋਸ਼ੂਟ ’ਚ ਸ਼ਹਿਨਾਜ਼ ਦੀਆਂ ਅਦਾਵਾਂ ਦੇਖਣ ਵਾਲੀਆਂ ਹਨ। ਇਨ੍ਹਾਂ ਅਦਾਵਾਂ ’ਤੇ ਉਸ ਦੇ ਪ੍ਰਸ਼ੰਸਕ ਦਿਲ ਹਾਰ ਬੈਠੇ ਹਨ। ਤਸਵੀਰਾਂ ਨੂੰ ਹੁਣ ਤਕ 8 ਲੱਖ ਤੋਂ ਵੱਧ ਲੋਕਾਂ ਵਲੋਂ ਪਸੰਦ ਕੀਤਾ ਜਾ ਚੁੱਕਾ ਹੈ।

ਉਥੇ 40 ਹਜ਼ਾਰ ਤੋਂ ਵੱਧ ਲੋਕਾਂ ਨੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ।

ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਦਾ ਬੀਤੇ ਦਿਨੀਂ ਜਨਮਦਿਨ ਸੀ। ਇਸ ਮੌਕੇ ਸ਼ਹਿਨਾਜ਼ ਨੇ ਭਰਾ ਸ਼ਹਿਬਾਜ਼ ਬਦੇਸ਼ਾ ਨੇ ਉਸ ਨੂੰ ਇਕ ਗੀਤ ਸਮਰਪਿਤ ਕੀਤਾ।

ਇਸ ਗੀਤ ਨੂੰ ਉਸ ਨੇ ਇੰਸਟਾਗ੍ਰਾਮ ’ਤੇ ਸਾਂਝਾ ਕੀਤਾ। ਗੀਤ ’ਚ ਸ਼ਹਿਨਾਜ਼ ਤੇ ਸ਼ਹਿਬਾਜ਼ ਦੇ ‘ਬਿੱਗ ਬੌਸ’ ਦੇ ਘਰ ’ਚ ਬਤੀਤ ਕੀਤੇ ਪਲਾਂ ਨੂੰ ਦਿਖਾਇਆ ਗਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪਰਪਲ ਸ਼ਾਰਟ ਡ੍ਰੈਸ 'ਚ ਕੁੰਡਲੀ ਭਾਗਿਆ ਦੀ 'ਪ੍ਰੀਤਾ' ਨੇ ਬਖੇਰੇ ਹੁਸਨ ਦੇ ਜਲਵੇ
NEXT STORY