ਮੁੰਬਈ (ਬਿਊਰੋ)– ਟੀ. ਵੀ. ਦੀ ਮੰਨੀ-ਪ੍ਰਮੰਨੀ ਅਦਾਕਾਰਾ ਸ਼ਵੇਤਾ ਤਿਵਾਰੀ ਦੀ ਜ਼ਿੰਦਗੀ ਸੌਖੀ ਨਹੀਂ ਰਹੀ ਹੈ। ਉਸ ਨੇ ਸਿੰਗਲ ਮਦਰ ਦੇ ਤੌਰ ’ਤੇ ਪਹਿਲਾਂ ਆਪਣੀ ਬੇਟੀ ਪਲਕ ਦੀ ਪਰਵਰਿਸ਼ ਕੀਤੀ ਤੇ ਹੁਣ ਉਹ ਬੇਟੇ ਰਿਆਂਸ਼ ਨੂੰ ਵੀ ਇਕੱਲਿਆਂ ਹੀ ਪਾਲ-ਪੋਸ ਰਹੀ ਹੈ। ਕੁਝ ਸਾਲ ਪਹਿਲਾਂ ਇਕ ਇੰਟਰਵਿਊ ’ਚ ਸ਼ਵੇਤਾ ਆਪਣੇ ਦੂਜੇ ਵਿਆਹ ਦੇ ਟੁੱਟਣ ’ਤੇ ਉਠੇ ਸਵਾਲਾਂ ’ਤੇ ਭੜਕ ਗਈ ਸੀ।
ਸ਼ਵੇਤਾ ਨੇ ਆਪਣੇ ਵਿਆਹ ਦੀ ਤੁਲਨਾ ਇੰਫੈਕਸ਼ਨ ਨਾਲ ਕਰਦਿਆਂ ਕਿਹਾ ਸੀ, ‘ਉਹ ਇਕ ਇੰਫੈਕਸ਼ਨ ਸੀ, ਜੋ ਮੈਨੂੰ ਬਹੁਤ ਤੰਗ ਕਰ ਰਿਹਾ ਸੀ ਤੇ ਮੈਂ ਉਸ ਨੂੰ ਆਪਣੀ ਜ਼ਿੰਦਗੀ ਤੋਂ ਹਟਾ ਦਿੱਤਾ। ਹੁਣ ਮੈਂ ਠੀਕ ਹਾਂ। ਜੇਕਰ ਇਕ ਹੱਥ ਕੱਟ ਜਾਂਦਾ ਹੈ ਤਾਂ ਅਸੀਂ ਜਿਊਣਾ ਤਾਂ ਨਹੀਂ ਛੱਡ ਦਿੰਦੇ। ਮੈਂ ਆਪਣਾ ਦੂਜਾ ਹੱਥ ਵਰਤਣਾ ਸਿੱਖ ਚੁੱਕੀ ਹਾਂ। ਉਸੇ ਤਰ੍ਹਾਂ ਜੇਕਰ ਜ਼ਿੰਦਗੀ ਦਾ ਇਕ ਹਿੱਸਾ ਖਰਾਬ ਹੋ ਗਿਆ ਤਾਂ ਇਸ ਦਾ ਮਲਤਬ ਇਹ ਨਹੀਂ ਹੈ ਕਿ ਮੈਂ ਜ਼ਿੰਦਗੀ ਜਿਊਣਾ ਹੀ ਬੰਦ ਕਰ ਦੇਵਾਂ, ਮੈਨੂੰ ਆਪਣੀ ਜ਼ਿੰਦਗੀ ਦੇ ਨਾਲ-ਨਾਲ ਆਪਣੇ ਬੱਚਿਆਂ ਨੂੰ ਦੇਖਣਾ ਪਸੰਦ ਹੈ।’
ਇਹ ਖ਼ਬਰ ਵੀ ਪੜ੍ਹੋ : ਅਸ਼ਲੀਲ ਫ਼ਿਲਮਾਂ ਦੇ ਮਾਮਲੇ ’ਚ ਸ਼ਰਲਿਨ ਚੋਪੜਾ ਕੋਲੋਂ ਪੁੱਛਗਿੱਛ, ਮੁੰਬਈ ਪੁਲਸ ਨੂੰ ਸੌਂਪੇ ਅਹਿਮ ਦਸਤਾਵੇਜ਼
ਸ਼ਵੇਤਾ ਨੇ ਅੱਗੇ ਕਿਹਾ ਸੀ, ‘ਮੈਂ ਉਨ੍ਹਾਂ ਲੋਕਾਂ ਤੋਂ ਸਵਾਲ ਪੁੱਛਣਾ ਚਾਹੁੰਦੀ ਹਾਂ, ਜੋ ਇਹ ਕਹਿੰਦੇ ਹਨ ਕਿ ਦੂਜਾ ਵਿਆਹ ਵੀ ਕਿਵੇਂ ਨਾਕਾਮ ਹੋ ਸਕਦਾ ਹੈ। ਮੈਂ ਕਹਿੰਦੀ ਹਾਂ ਕਿਉਂ ਨਹੀਂ, ਦੂਜਾ ਵਿਆਹ ਵੀ ਨਾਕਾਮ ਹੋ ਸਕਦਾ ਹੈ। ਘੱਟ ਤੋਂ ਘੱਟ ਮੇਰੇ ਅੰਦਰ ਹਿੰਮਤ ਹੈ ਕਿ ਮੈਂ ਸਾਹਮਣੇ ਆ ਕੇ ਇਸ ਬਾਰੇ ਗੱਲ ਕਰ ਰਹੀ ਹਾਂ। ਅੱਜ ਮੈਂ ਜੋ ਵੀ ਕਰ ਰਹੀ ਹਾਂ, ਆਪਣੇ ਤੇ ਆਪਣੇ ਬੱਚਿਆਂ ਦੀ ਭਲਾਈ ਲਈ ਕਰ ਰਹੀ ਹਾਂ। ਮੈਂ ਅਜਿਹੇ ਕਈ ਲੋਕਾਂ ਨੂੰ ਦੇਖਿਆ ਹੈ, ਜੋ ਵਿਆਹੁਤਾ ਹੋਣ ਦੇ ਬਾਵਜੂਦ ਗਰਲਫਰੈਂਡ, ਬੁਆਏਫਰੈਂਡ ਨਾਲ ਘੁੰਮਦੇ ਹਨ ਪਰ ਘੱਟ ਤੋਂ ਘੱਟ ਮੇਰੇ ਅੰਦਰ ਇਹ ਹਿੰਮਤ ਤਾਂ ਹੈ ਕਿ ਮੈਂ ਆਪਣੇ ਪਾਰਟਨਰ ਨੂੰ ਕਹਿ ਸਕੀ ਕਿ ਮੈਂ ਉਸ ਨਾਲ ਨਹੀਂ ਰਹਿਣਾ।’
ਦੱਸ ਦੇਈਏ ਕਿ ਸ਼ਵੇਤਾ ਦਾ ਦੂਜਾ ਵਿਆਹ ਅਭਿਨਵ ਕੋਹਲੀ ਨਾਲ 2013 ’ਚ ਹੋਇਆ ਸੀ, ਜੋ ਕਿ 2019 ’ਚ ਟੁੱਟ ਗਿਆ ਸੀ। ਸ਼ਵੇਤਾ ਨੇ ਅਭਿਨਵ ’ਤੇ ਘਰੇਲੂ ਹਿੰਸਾ ਦੇ ਦੋਸ਼ ਲਗਾਏ ਸਨ। ਇਸ ਤੋਂ ਪਹਿਲਾਂ ਸ਼ਵੇਤਾ ਨੇ ਰਾਜਾ ਚੌਧਰੀ ਨਾਲ ਵਿਆਹ ਕਰਵਾਇਆ ਸੀ, ਜੋ ਕਿ 9 ਸਾਲਾਂ ’ਚ ਟੁੱਟ ਗਿਆ ਸੀ। ਸ਼ਵੇਤਾ ਨੇ ਰਾਜਾ ’ਤੇ ਵੀ ਘਰੇਲੂ ਹਿੰਸਾ ਦੇ ਦੋਸ਼ ਲਗਾਏ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਫ਼ਿਲਮ ਇੰਡਸਟਰੀ ਦੇ ਸਭ ਤੋਂ ਮਹਿੰਗੇ ਤਲਾਕ, ਕਿਸੇ ਨੇ ਦਿੱਤੇ 380 ਕਰੋੜ ਤੇ ਕਿਸੇ ਨੂੰ ਦੇਣੀ ਪਈ ਅੱਧੀ ਜਾਇਦਾਦ
NEXT STORY