ਮੁੰਬਈ (ਬਿਊਰੋ)– ਰਾਜ ਕੁੰਦਰਾ ਅਸ਼ਲੀਲ ਫ਼ਿਲਮਾਂ ਦੇ ਮਾਮਲੇ ’ਚ ਮੁੰਬਈ ਪੁਲਸ ਨੇ ਸ਼ੁੱਕਰਵਾਰ ਨੂੰ ਅਦਾਕਾਰਾ ਸ਼ਰਲਿਨ ਚੋਪੜਾ ਕੋਲੋਂ ਪੁੱਛਗਿੱਛ ਕੀਤੀ। ਪੁੱਛਗਿੱਛ ਤੋਂ ਪਹਿਲਾਂ ਅਦਾਕਾਰਾ ਨੇ ਦਾਅਵਾ ਕੀਤਾ ਕਿ ਉਹ ਇਕ ਗਵਾਹ ਵਜੋਂ ਬਿਆਨ ਦਰਜ ਕਰਵਾਉਣ ਆਈ ਹੈ। ਪੁਲਸ ਨੂੰ ਸੌਂਪਣ ਲਈ ਉਹ ਕੁਝ ਦਸਤਾਵੇਜ਼ ਵੀ ਲੈ ਕੇ ਆਈ ਸੀ।
ਮੁੰਬਈ ਪੁਲਸ ਨੇ ਕਰੀਬ ਦੋ ਹਫ਼ਤੇ ਪਹਿਲਾਂ ਹੀ ਸ਼ਰਲਿਨ ਚੋਪੜਾ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ ਸੀ। ਗ੍ਰਿਫ਼ਤਾਰੀ ਦੇ ਸ਼ੱਕ ਨੂੰ ਦੇਖਦਿਆਂ ਉਸ ਨੇ ਕੋਰਟ ’ਚ ਅਗਾਊਂ ਜ਼ਮਾਨਤ ਅਰਜ਼ੀ ਦਾਇਰ ਕੀਤੀ ਸੀ, ਜਿਸ ਨੂੰ ਕੋਰਟ ਨੇ ਖਾਰਜ ਕਰ ਦਿੱਤਾ। ਸ਼ੁੱਕਰਵਾਰ ਸਵੇਰੇ ਕਰੀਬ 11:30 ਵਜੇ ਸ਼ਰਲਿਨ ਦਸਤਾਵੇਜ਼ਾਂ ਨਾਲ ਕ੍ਰਾਈਮ ਬ੍ਰਾਂਚ ਦੇ ਦਫ਼ਤਰ ਪੁੱਜੀ।
ਇਹ ਖ਼ਬਰ ਵੀ ਪੜ੍ਹੋ : ਅਚਾਨਕ ਸ਼੍ਰੀਨਗਰ ਦੇ ਇਕ ਦੁਕਾਨਦਾਰ ਨੂੰ ਜਦੋਂ ਸੋਨੂੰ ਸੂਦ ਨੇ ਕੀਤਾ ਹੈਰਾਨ, ਦੇਖੋ ਮਜ਼ੇਦਾਰ ਵੀਡੀਓ
ਮੰਨਿਆ ਜਾ ਰਿਹਾ ਹੈ ਕਿ ਰਾਜ ਕੁੰਦਰਾ ’ਤੇ ਲਗਾਏ ਗਏ ਦੋਸ਼ਾਂ ਬਾਰੇ ਪੁੱਛਗਿੱਛ ਕੀਤੀ ਗਈ ਹੈ। ਸ਼ਰਲਿਨ ਨੇ ਰਾਜ ਕੁੰਦਰਾ ’ਤੇ ਧੋਖਾਧੜੀ ਦਾ ਦੋਸ਼ ਲਗਾਇਆ ਹੈ। ਰਾਜ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਰਲਿਨ ਨੇ ਕਿਹਾ ਸੀ ਕਿ ਰਾਜ ਨਾਲ ਉਸ ਦੀ ਇਕ ਬਿਜ਼ਨੈੱਸ ਡੀਲ ਨੂੰ ਲੈ ਕੇ ਗੱਲ ਹੋਈ ਸੀ ਪਰ ਇਹ ਹਾਟਸ਼ਾਟ ਐਪ ਲਈ ਨਹੀਂ ਸੀ।
ਦੱਸ ਦੇਈਏ ਕਿ ਰਾਜ ਕੁੰਦਰਾ ਫ਼ਿਲਹਾਲ 10 ਅਗਸਤ ਤਕ ਪੁਲਸ ਹਿਰਾਸਤ ’ਚ ਹਨ। ਰਾਜ ਦੀ ਜ਼ਮਾਨਤ ਅਰਜ਼ੀ ਕੋਰਟ ਵਲੋਂ ਰੱਦ ਕਰ ਦਿੱਤੀ ਗਈ ਹੈ ਪਰ ਰਾਜ ਦੇ ਵਕੀਲ ਨੇ ਮੁੜ ਤੋਂ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਹੈ, ਜਿਸ ’ਤੇ ਫ਼ੈਸਲਾ ਆਉਣਾ ਅਜੇ ਬਾਕੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸੈੱਟ ’ਤੇ ਆਇਆ ਨੁਸਰਤ ਭਰੂਚਾ ਨੂੰ ਅਟੈਕ, ਡਾਕਟਰ ਨੇ ਦਿੱਤੀ 15 ਦਿਨ ਆਰਾਮ ਕਰਨ ਦੀ ਸਲਾਹ
NEXT STORY