ਜਲੰਧਰ (ਬਿਊਰੋ) - ਪੰਜਾਬੀ ਗਾਇਕ ਨਿੰਜਾ ਇੰਨੀਂ ਦਿਨੀਂ ਧਾਰਮਿਕ ਸਥਾਨਾਂ ਦੀ ਯਾਤਰਾ ਕਰ ਰਹੇ ਹਨ।

ਹਾਲ ਹੀ 'ਚ ਨਿੰਜਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਇਹ ਤਸਵੀਰਾਂ ਮਹਾਕੁੰਭ ਤੋਂ ਸਾਂਝੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਨਿੰਜਾ ਨੇ ਸੋਸ਼ਲ ਮੀਡੀਆ 'ਤੇ ਕੈਪਸ਼ਨ 'ਚ ਲਿਖਿਆ ਹੈ, 'HAR HAR MAHADEV 🕉️'।

ਦੱਸ ਦਈਏ ਕਿ ਗਾਇਕ ਨਿੰਜਾ ਸੰਗੀਤ ਜਗਤ ਦਾ ਪ੍ਰਸਿੱਧ ਨਾਂ ਹੈ।

ਉਨ੍ਹਾਂ ਨੇ ਆਪਣੀ ਦਮਦਾਰ ਆਵਾਜ਼ ਦੇ ਸਦਕਾ ਸੰਗੀਤ ਜਗਤ 'ਚ ਵੱਡੀ ਬੁਲੰਦੀ ਹਾਸਲ ਕੀਤੀ ਹੈ।ਨਿੰਜਾ ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕਾਂ 'ਚੋਂ ਇੱਕ ਹਨ।

ਉਨ੍ਹਾਂ ਨੇ ਆਪਣੇ ਹੁਣ ਤੱਕ ਦੇ ਕਰੀਅਰ 'ਚ ਇੰਡਸਟਰੀ ਨੂੰ ਜ਼ਬਰਦਸਤ ਹਿੱਟ ਗੀਤ ਦਿੱਤੇ ਹਨ।

ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫ਼ੀ ਲੰਬੀ ਹੈ।


ਵਡਾਲੀ ਘਰਾਣੇ ਨੇ ਹਾਸਲ ਕੀਤੀ ਇਤਿਹਾਸਕ ਉਪਲਬਧੀ, ਪੰਜਾਬ ਦਾ ਨਾਂ ਕੀਤਾ ਰੋਸ਼ਨ
NEXT STORY