ਮਨੋਰੰਜਨ ਡੈਸਕ : ਖੇਸਾਰੀ ਲਾਲ ਯਾਦਵ ਭੋਜਪੁਰੀ ਸਿਨੇਮਾ ਦੇ ਵੱਡੇ ਸਟਾਰ ਅਤੇ ਸਟਾਰਡਮ ਦੇ ਮਾਮਲੇ ਵਿੱਚ ਦਿਨੇਸ਼ ਲਾਲ ਯਾਦਵ ਅਤੇ ਪਾਵਰਸਟਾਰ ਪਵਨ ਸਿੰਘ ਜਿਹੈ ਸਟਾਰ ਨੂੰ ਟੱਕਰ ਦਿੰਦੇ ਹਨ । ਖੇਸਾਰੀ ਲਾਲ ਯਾਦਵ ਰਿਐਲਿਟੀ ਸ਼ੋਅ ਬਿੱਗ-ਬੌਸ ਵਿੱਚ ਨਜ਼ਰ ਆ ਚੁੱਕੇ ਹਨ ਅਤੇ ਹੁਣ ਇਕ ਹੈਰਾਨ ਕਰਨ ਵਾਲੀ ਘਟਨਾ ਨੂੰ ਲੈ ਕੇ ਚਰਚਾ ਵਿੱਚ ਹਨ । ਦਰਅਸਲ ਖੇਸਾਰੀ ਹਾਲ ਹੀ ਵਿੱਚ ਪੂਰਨਿਮਾ ਦੇ ਖੁਰਦਾ ਮਹਾਉਤਸਵ ਵਿੱਚ ਪਰਫਾਰਮ ਕਰਨ ਪਹੁੰਚੇ ਸਨ । ਭੋਜਪੁਰੀ ਸਟਾਰ ਜਦੋਂ ਸਟੇਜ਼ 'ਤੇ ਪਰਫਾਰਮ ਕਰ ਰਹੇ ਸਨ ਤਾਂ ਇਸ ਦੌਰਾਨ ਉਸ 'ਤੇ ਕਿਸੇ ਨੇ ਚੱਪਲ ਮਾਰ ਦਿੱਤੀ , ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਸਾਹਮਣੇ ਆਈ ਹੈ । ਖੇਸਾਲੀ ਲਾਲ ਦੇ ਨਾਲ ਅਜਿਹੀ ਹਰਕਤ ਦੇਖ ਕੇ ਉੱਥੇ ਮੌਜੂਦਾ ਸੰਸਦ ਪੱਪੂ ਯਾਦਵ ਦਾ ਵੀ ਪਾਰਾ ਚੜ੍ਹ ਗਿਆ ਅਤੇ ਉਸ ਨੇ ਪ੍ਰੋਗਰਾਮ ਦੌਰਾਨ ਇਸ ਨੂੰ ਲੈ ਕੇ ਗੁੱਸਾ ਜ਼ਾਹਿਰ ਕੀਤਾ ।
ਖੁਰਦਾ ਸਾਲਾਨਾ ਮਹਾਉਤਸਵ ਵਿੱਚ ਖੇਸਾਰੀ ਲਾਲ 'ਤੇ ਸੁੱਟੀ ਗਈ ਚੱਪਲ
ਪੂਰਨਿਮਾ ਵਿੱਚ ਇਹ ਦਿਨੀ ਸਾਲਾਨਾ ਮਹਾਉਤਸਵ ਚਲ ਰਿਹਾ ਹੈ । ਇਸ ਜ਼ਸ਼ਨ ਵਿੱਚ ਭੋਜਪੁਰੀ ਸਟਾਰ ਖੇਸਾਰੀ ਲਾਲ ਯਾਦਵ ਵੀ ਸ਼ਾਮਲ ਹੋਏ ਸਨ । ਮੇਲੇ ਵਿੱਚ ਉਸ ਨੇ ਆਪਣੀ ਗਾਇਕੀ ਨਾਲ ਜੋਸ਼ ਭਰੀ ਪਰਫਾਰਮਸ ਦਿੱਤੀ । ਜਦੋਂ ਖੇਸਾਰੀ ਪਰਫਾਰਮ ਕਰ ਰਹੇ ਸੀ ਤਾਂ ਇਵੇਂਟ ਦੌਰਾਨ ਸਾਰੇ ਲੋਕ ਜਸ਼ਨ ਵਿੱਚ ਡੁੱਬੇ ਸਨ, ਪਰ ਅਚਾਨਕ ਭੜ ਵਿੱਚ ਕਿਸੇ ਨੇ ਖੇਸਾਰੀ ਲਾਲ ਯਾਦਵ 'ਤੇ ਚੱਪਲ ਸੁੱਟ ਕੇ ਮਾਰ ਦਿੱਤੀ । ਇਸ ਘਟਨਾ ਨਾਲ ਭੋਜਪੁਰੀ ਸਟਾਰ ਵੀ ਹੈਰਾਨ ਰਹਿ ਗਏ ਅਤੇ ਫਿਰ ਉਸ ਨੇ ਆਪਣੀ ਪਰਫਾਰਮ ਰੋਕ ਦਿੱਤੀ । ਉੱਥੇ ਹੀ ਖੇਸਾਰੀ 'ਤੇ ਚੱਪਲ ਸੁੱਟਣ ਦੀ ਘਟਨਾ ਦੇਖ ਕੇ ਇਵੇਂਟ ਵਿੱਚ ਮੌਜੂਦ ਸੰਸਦ ਮੈਬਰ ਪੱਪੂ ਯਾਦਵ ਨਿਰਾਸ਼ ਹੋ ਗਏ ।
ਖੇਸਾਰੀ ਨੇ ਦਿੱਤਾ ਜਵਾਬ
ਚੱਪਲ ਸੁੱਟੇ ਜਾਣ 'ਤੇ ਖੇਸਾਰੀ ਲਾਲ ਯਾਦਵ ਵੀ ਨਿਰਾਸ਼ ਹੋ ਗਏ ਅਤੇ ਪਰਫਾਰਮ ਰੋਕ ਦਿੱਤੀ ਅਤੇ ਮੰਚ ਤੋਂ ਹੀ ਇਸ ਘਟਨਾ ਦੀ ਆਲੋਚਨਾ ਕੀਤੀ । ਉਸ ਨੇ ਤਿੱਖੇ ਸ਼ਬਦਾਂ ਵਿੱਚ ਇਸ ਹਰਕਤ 'ਤੇ ਉਸ ਸਖਸ਼ ਨੂੰ ਕਾਫੀ ਕੁਝ ਸੁਣਾ ਦਿੱਤਾ , ਜਿਸ ਨੇ ਖੇਸਾਰੀ 'ਤੇ ਚੱਪਲ ਸੁੱਟੀ ਸੀ । ਹਾਲਾਂਕਿ ਇਸ ਦੌਰਾਨ ਵੀ ਇਹ ਆਪੇ ਵਿੱਚ ਰਹੇ ਅਤੇ ਗਲਤ ਭਾਸ਼ਾ ਦਾ ਇਸਤੇਮਾਲ ਨਹੀਂ ਕੀਤਾ । ਉਸਨੇ ਕਿਹਾ ਕਿ 'ਵਧੀਆ ਕੀਤਾ ਬੇਟਾ, ਆਈ ਲਵ ਯੂ । ਕਿ ਲੜਕਾ ਹੈ, ਬਹੁਤ ਅੱਗੇ ਜਾਵੋਗੇ । ਇੰਨਾ ਅੱਗੇ ਕਿ ਜਮੀਨ ਵੀ ਨਹੀਂ ਹੋਵੇਗੀ, ਜਿਹੜੇ ਲੋਕ ਗਲਤੀ ਕਰਦੇ ਨੇ, ਮੈਂ ਉਨ੍ਹਾਂ ਦਾ ਸਨਮਾਨ ਕਰਦਾ ਹਾਂ, ਕਿਉਕਿ ਇਨ੍ਹਾਂ ਦੀ ਗਲਤੀ ਨਾਲ ਦੁਨੀਆ ਸਿੱਖੇਗੀ ।
ਮਸ਼ਹੂਰ ਪੰਜਾਬੀ ਅਦਾਕਾਰਾ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ ! ਖ਼ੁਦ ਕੀਤਾ ਖ਼ੁਲਾਸਾ
NEXT STORY