helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, JUL 13, 2025
ਸਰਕਾਰ ਨੇ ਜੂਨ ਤਿਮਾਹੀ ’ਚ ਸ਼ਰਾਬ ਵਿਕਰੀ ਤੋਂ ਕਮਾਏ...
1 ਕਰੋੜ ਤੋਂ ਪਾਰ ਹੋਈ ਇਸ ਸਿੱਕੇ ਦੀ ਕੀਮਤ, ਟੁੱਟ ਗਏ...
ਦਰਜਨਾਂ ਇਲਾਕਿਆਂ ’ਚ ਅੱਜ ਸ਼ਾਮ 4 ਵਜੇ ਤਕ ਬਿਜਲੀ...
ਬਜਟ ਫ੍ਰੈਂਡਲੀ ਇਲੈਕਟ੍ਰਿਕ ਸਕੂਟਰ ਲਾਂਚ, ਸਿਰਫ਼...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ (ਬਿਊਰੋ) : ਅੱਜ ਬਾਲੀਵੁੱਡ ਸਟਾਰ ਸੁਨੀਲ ਸ਼ੈੱਟੀ ਦਾ ਜਨਮਦਿਨ ਹੈ। ਸੁਨੀਲ ਸ਼ੈੱਟੀ ਉਨ੍ਹਾਂ ਅਦਾਕਾਰਾਂ 'ਚੋਂ ਇੱਕ ਹੈ, ਜੋ ਸਿਰਫ਼ ਆਪਣੀਆਂ ਫ਼ਿਲਮਾਂ ਨਾਲ ਹੀ ਨਹੀਂ ਸਗੋਂ ਆਪਣੇ ਬਿਜ਼ਨੈੱਸ ਨਾਲ ਵੀ ਜਾਣੇ ਜਾਂਦੇ ਹਨ। ਸੁਨੀਲ ਸ਼ੈੱਟੀ ਇੱਕ ਸਫ਼ਲ ਅਦਾਕਾਰ ਦੇ ਨਾਲ-ਨਾਲ ਇੱਕ ਸਫ਼ਲ ਬਿੱਜ਼ਨੈੱਸਮੈਨ ਵਜੋਂ ਵੀ ਮਸ਼ਹੂਰ ਹਨ। ਅਦਾਕਾਰ ਨੇ ਬਾਲੀਵੁੱਡ ਦੀਆਂ 100 ਤੋਂ ਜ਼ਿਆਦਾ ਫ਼ਿਲਮਾਂ 'ਚ ਕੰਮ ਕੀਤਾ ਹੈ, ਜਿਨ੍ਹਾਂ 'ਚ ਕਈ ਹਿੱਟ ਫ਼ਿਲਮਾਂ ਵੀ ਸ਼ਾਮਲ ਹਨ। ਉਨ੍ਹਾਂ ਦੇ ਫ਼ਿਲਮੀ ਕਰੀਅਰ ਬਾਰੇ ਤਾਂ ਬਹੁਤ ਕੁਝ ਜਾਣਦੇ ਹਨ ਪਰ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਬਿੱਜ਼ਨੈੱਸ ਬਾਰੇ ਦੱਸਾਂਗੇ, ਜੋ ਉਨ੍ਹਾਂ ਦੇ ਫ਼ਿਲਮੀ ਕਰੀਅਰ ਵਾਂਗ ਕਾਫ਼ੀ ਵਿਸ਼ਾਲ ਹੈ। ਸੁਨੀਲ ਸ਼ੈੱਟੀ ਦਾ ਜਨਮ ਕਰਨਾਟਕ ਦੇ ਮੰਗਲੌਰ 'ਚ ਹੋਇਆ ਅਤੇ ਉਨ੍ਹਾਂ ਨੇ ਆਪਣਾ ਫ਼ਿਲਮੀ ਕਰੀਅਰ 1992 'ਚ ਫ਼ਿਲਮ 'ਬਲਵਾਨ' ਨਾਲ ਸ਼ੁਰੂ ਕੀਤਾ। ਸੁਨੀਲ ਸ਼ੈੱਟੀ ਨੇ ਆਪਣੇ ਕਰੀਅਰ 'ਚ ਕਾਮੇਡੀ ਤੋਂ ਲੈ ਕੇ ਐਕਸ਼ਨ ਤਕ ਕਈ ਤਰ੍ਹਾਂ ਦੀਆਂ ਫ਼ਿਲਮਾਂ ਕੀਤੀਆਂ ਪਰ ਉਹ ਕਾਮੇਡੀ 'ਚ ਕਾਫ਼ੀ ਹਿੱਟ ਰਹੇ। ਕੀ ਤੁਸੀਂ ਜਾਣਦੇ ਹੋ ਸੁਨੀਲ ਸ਼ੈੱਟੀ ਕਦੇ ਵੀ ਅਦਾਕਾਰ ਨਹੀਂ ਬਣਨਾ ਚਾਹੁੰਦੇ ਸਨ, ਉਹ ਕ੍ਰਿਕਟਰ ਬਣਨਾ ਚਾਹੁੰਦੇ ਸਨ ਅਤੇ ਖ਼ਿਡਾਰੀ ਬਣਨ ਲਈ ਉਨ੍ਹਾਂ ਨੇ ਫਿੱਟਨੈੱਸ 'ਤੇ ਧਿਆਨ ਦਿੱਤਾ ਸੀ। ਸੁਨੀਲ ਸ਼ੈੱਟੀ ਫ਼ਿਲਮਾਂ ਦੇ ਨਾਲ-ਨਾਲ ਆਪਣੇ ਬਿੱਜ਼ਨੈੱਸ ਵਜੋਂ ਵੀ ਜਾਣੇ ਜਾਂਦੇ ਹਨ। ਉਨ੍ਹਾਂ ਦੇ ਕਈ ਰੈਸਟੋਰੈਂਟ ਅਤੇ ਕਲੱਬ ਹਨ। ਕਿਹਾ ਜਾਂਦਾ ਹੈ ਕਿ ਉਹ ਐਡਵੈਂਚਰ ਪਾਰਕ ਦੇ ਸਹਿ-ਮਾਲਕ ਵੀ ਹਨ। ਰੈਸਟੋਰੈਂਟ ਦੇ ਨਾਲ ਉਨ੍ਹਾਂ ਨੇ ਰਿਅਲ ਅਸਟੇਟ 'ਚ ਵੀ ਕਾਫ਼ੀ ਨਿਵੇਸ਼ ਕੀਤਾ ਹੋਇਆ ਹੈ। ਉਨ੍ਹਾਂ ਨੇ ਮੁੰਬਈ ਕੋਲ ਖੰਡਾਲਾ 'ਚ ਕਈ ਲਗਜ਼ਰੀ ਘਰ ਬਣਾਏ ਹਨ ਤੇ ਉਹ ਜ਼ਿਆਦਾ ਰਿਅਲ ਅਸਟੇਟ 'ਤੇ ਜ਼ਿਆਦਾ ਧਿਆਨ ਦਿੰਦੇ ਹਨ। ਉਨ੍ਹਾਂ ਨੇ ਲਾਇਵਮਿਟ 'ਤੇ ਦਿੱਤੀ ਇੰਟਰਵਿਊ 'ਚ ਦੱਸਿਆ ਸੀ ਕਿ ਉਨ੍ਹਾਂ ਨੂੰ ਪ੍ਰਾਪਰਟੀ 'ਚ ਕਾਫ਼ੀ ਦਿਲਚਸਪੀ ਹੈ। ਸੁਨੀਲ ਸ਼ੈੱਟੀ ਨੇ ਦੱਸਿਆ ਸੀ ਕਿ ਉਨ੍ਹਾਂ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕੀਤੀ ਹੈ ਤੇ ਰੈਸਟੋਰੈਂਟ ਬਿੱਜ਼ਨੈੱਸ ਸ਼ੁਰੂ ਕਰਨ ਤੋਂ ਬਾਅਦ ਉਨ੍ਹਾਂ ਦਾ ਧਿਆਨ ਰਿਅਲ ਅਸਟੇਟ 'ਤੇ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਰਿਅਲ ਅਸਟੇਟ 'ਚ ਆਪਣਾ ਵਪਾਰ ਵਧਾਇਆ ਅਤੇ ਕਈ ਘਰ ਬਣਾ ਕੇ ਵੇਚਦੇ ਹਨ। ਉਨ੍ਹਾਂ ਦੇ ਕਈ ਪ੍ਰਾਜੈਕਟ ਗੋਆ 'ਚ ਵੀ ਹਨ। ਇਸ ਤੋਂ ਇਲਾਵਾ ਉਨ੍ਹਾਂ ਦਾ ਖ਼ੁਦ ਦਾ ਪ੍ਰੋਡਕਸ਼ਨ ਹਾਊਸ 'ਪੋਪਕੌਰਨ ਇੰਟਰਟੇਨਮੈਂਟ' ਹੈ। ਉਨ੍ਹਾਂ ਦਾ ਖ਼ੁਦ ਦਾ ਬੁਟੀਕ ਹੈ, ਜੋ ਕੱਪੜਿਆਂ ਦੀ ਆਪਣੀ ਰੇਂਜ ਕੱਢਦਾ ਹੈ, ਨਾਲ ਹੀ ਅਦਾਕਾਰ ਕਈ ਫਿਟਨੈੱਸ ਬ੍ਰਾਂਡ ਨਾਲ ਵੀ ਜੁੜੇ ਹੋਏ ਹਨ। ਉਨ੍ਹਾਂ ਦੀ ਕਮਾਈ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਉਹ ਸਾਲਾਨਾ 100 ਕਰੋੜ ਰੁਪਏ ਤੋਂ ਜ਼ਿਆਦਾ ਕਮਾਉਂਦੇ ਹਨ।
ਅਮਰੀਕੀ ਮਾਡਲ ਨੇ ਹੌਟ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਫੈਲਾਈ ਸਨਸਨੀ
Stories You May Like
ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾਂ ਲਈ ਨਵੇਂ ਹੁਕਮ ਜਾਰੀ, ਕਰ ਲਓ ਇਹ ਕੰਮ ਨਹੀਂ...
ਪੰਜਾਬ ਦੇ ਕਿਸਾਨਾਂ 'ਤੇ ਮੰਡਰਾਉਣ ਲੱਗਾ ਵੱਡਾ ਖ਼ਤਰਾ! ਖੜ੍ਹੀ ਹੋਈ ਨਵੀਂ ਮੁਸੀਬਤ
Punjab: 24 ਜੁਲਾਈ ਨੂੰ ਲੈ ਕੇ ਹੋਇਆ ਵੱਡਾ ਐਲਾਨ, ਝਲਣੀ ਪਵੇਗੀ ਵੱਡੀ ਮੁਸੀਬਤ
SGPC ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਵਿਸ਼ੇਸ਼ ਜਨਰਲ ਇਜਲਾਸ ਬੁਲਾਉਣ ਦੀ ਕੀਤੀ...
ਪਾਕਿਸਤਾਨੀ ਅਦਾਕਾਰਾ-ਮਾਡਲ ਹੁਮੈਰਾ ਅਸਗਰ ਦਾ ਕੀਤਾ ਗਿਆ ਅੰਤਿਮ ਸੰਸਕਾਰ
Trump ਨੇ ਈਯੂ, ਮੈਕਸੀਕੋ 'ਤੇ ਲਗਾਇਆ 30 ਪ੍ਰਤੀਸ਼ਤ ਟੈਰਿਫ, 1 ਅਗਸਤ ਤੋਂ ਲਾਗੂ
ਪੰਜਾਬ: 302 ਖਾਲੀ ਪਲਾਟ ਮਾਲਕਾਂ 'ਤੇ ਹੋ ਗਈ ਕਾਰਵਾਈ, ਨੋਟਿਸ ਜਾਰੀ
ਪੰਜਾਬ ਦੇ ਸੁਵਿਧਾ ਕੇਂਦਰਾਂ ਨੂੰ ਲੈ ਕੇ ਜ਼ਰੂਰੀ ਖ਼ਬਰ
ਰੂਸ ਨੇ ਪਾਕਿਸਤਾਨ 'ਚ ਸਟੀਲ ਮਿੱਲ ਪ੍ਰੋਜੈਕਟ ਸਬੰਧੀ ਸਮਝੌਤੇ 'ਤੇ ਕੀਤੇ ਦਸਤਖ਼ਤ
ਗਾਜ਼ਾ 'ਤੇ ਇਜ਼ਰਾਇਲੀ ਹਵਾਈ ਹਮਲੇ ਜਾਰੀ, ਬੱਚਿਆਂ ਸਮੇਤ 28 ਫਲਸਤੀਨੀਆਂ ਦੀ ਮੌਤ
Canada 'ਚ ਵਧੇ ਰੁਜ਼ਗਾਰ ਦੇ ਮੌਕੇ, 83 ਹਜ਼ਾਰ ਨਵੀਆਂ ਨੌਕਰੀਆਂ ਸ਼ਾਮਲ
UK 'ਚ ਭਾਰਤੀ ਭਾਈਚਾਰੇ ਨੂੰ ਲੁੱਟਣ ਵਾਲਿਆਂ ਨੂੰ ਸੁਣਾਈ ਗਈ ਸਜ਼ਾ
ਅਮਰੀਕਾ ਦਾ ਸਖ਼ਤ ਕਦਮ, ਇਸ ਦੇਸ਼ ਦੇ ਰਾਸ਼ਟਰਪਤੀ ਸਮੇਤ ਹੋਰ ਅਧਿਕਾਰੀਆਂ 'ਤੇ ਲਾਈ...
ਜਲੰਧਰ 'ਚ ਵੱਡੀ ਵਾਰਦਾਤ! ਅਹਾਤਾ ਬਣਿਆ ਜੰਗ ਦਾ ਮੈਦਾਨ, ਸ਼ਰਾਬ ਪੀਣ ਮਗਰੋਂ ਦੋਸਤ...
ਅਮਰੀਕਾ 'ਚ ਗੈਂਗ ਨਾਲ ਸਬੰਧਤ ਮਾਮਲੇ 'ਚ 8 ਪੰਜਾਬੀ ਗ੍ਰਿਫ਼ਤਾਰ
...ਤਾਂ ਬੰਦ ਕਰ ਦਿੱਤਾ ਜਾਵੇਗਾ ਪੂਰਾ ਜਲੰਧਰ, ਫਗਵਾੜਾ ਗੇਟ ਤੋਂ ਸ਼ੁਰੂਆਤ, ਜਾਣੋ ਕੀ...
NASA ਦੀ ਐਕਸੀਓਮ ਮਿਸ਼ਨ 4 ਟੀਮ ਅਗਲੇ ਹਫ਼ਤੇ ਆਵੇਗੀ ਵਾਪਸ
ਟਰੰਪ ਪ੍ਰਸ਼ਾਸਨ ਨੂੰ ਇਮੀਗ੍ਰੇਸ਼ਨ ਗ੍ਰਿਫ਼ਤਾਰੀਆਂ ਰੋਕਣ ਦਾ ਹੁਕਮ
Subscribe Now!