helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SAT, NOV 08, 2025
ਮਾਨ ਸਰਕਾਰ ‘ਚ 144 Toyota Hilux ਘਪਲਾ, ਗਵਰਨਰ ਨੇ...
ਬਿਹਾਰ ਚੋਣਾਂ 'ਤੇ ਰਾਜਨਾਥ ਸਿੰਘ ਦਾ ਵੱਡਾ ਦਾਅਵਾ:...
6 ਬੀਅਰਾਂ ਪੀਣ ਦੀ ਗੱਲ ਕਰਨਾ ਇਸ ਧਾਕੜ ਖਿਡਾਰੀ ਨੂੰ...
ICC ਦਾ ਇਤਿਹਾਸਕ ਫੈਸਲਾ: World Cup 'ਚ ਕੀਤਾ...
ਪੰਜਾਬ
ਮਨੋਰੰਜਨ
Photos
Videos
ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ ਨੂੰ ਖ਼ੁਦਕੁਸ਼ੀ ਕਰਕੇ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ। ਕਿਹਾ ਜਾ ਰਿਹਾ ਹੈ ਕਿ ਉਹ ਹੁਣ ਤੱਕ ਆਪਣੇ ਫ਼ਿਲਮੀ ਕਰੀਅਰ ਤੋਂ ਖੁਸ਼ ਨਹੀਂ ਸੀ। ਕਈ ਵੱਡੀਆਂ-ਵੱਡੀਆਂ ਫ਼ਿਲਮਾਂ ਉਨ੍ਹਾਂ ਦੇ ਹੱਥੋਂ ਨਿਕਲ ਗਈਆਂ ਸਨ। ਆਓ ਤੁਹਾਨੂੰ ਇਨ੍ਹਾਂ ਫਿਲਮਾਂ ਬਾਰੇ ਦੱਸਦੇ ਹਾਂ :- ਸਾਲ 2013 'ਚ ਰਿਲੀਜ਼ ਹੋਈ ਫ਼ਿਲਮ 'ਆਸ਼ਕੀ 2' ਪਹਿਲਾਂ ਸੁਸ਼ਾਂਤ ਸਿੰਘ ਰਾਜਪੂਤ ਨੂੰ ਦਿੱਤੀ ਗਈ ਸੀ। ਸੁਸ਼ਾਂਤ ਨੇ ਇਸ ਲਈ ਆਡੀਸ਼ਨ ਵੀ ਦਿੱਤਾ। ਬਾਅਦ 'ਚ ਇਹ ਫ਼ਿਲਮ ਆਦਿੱਤਿਆ ਰਾਏ ਕਪੂਰ ਨੂੰ ਦਿੱਤੀ ਗਈ। ਸੁਸ਼ਾਂਤ ਸਿੰਘ ਰਾਜਪੂਤ ਸਾਲ 2013 'ਚ ਹੀ ਰਿਲੀਜ਼ ਹੋਈ ਫ਼ਿਲਮ 'ਰਾਮ-ਲੀਲਾ' ਲਈ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਪਹਿਲੀ ਪਸੰਦ ਸੀ। ਸੁਸ਼ਾਂਤ ਦੇ ਯਸ਼ਰਾਜ ਫ਼ਿਲਮਾਂ ਨਾਲ ਕੀਤੇ ਕਰਾਰ ਕਾਰਨ ਉਹ ਇਸ ਫ਼ਿਲਮ 'ਚ ਕੰਮ ਨਹੀਂ ਕਰ ਸਕੇ। ਸੁਸ਼ਾਂਤ ਸੰਜੇ ਲੀਲਾ ਦੀ ਸਾਲ 2015 ਦੀ ਸੁਪਰਹਿੱਟ ਫ਼ਿਲਮ 'ਬਾਜੀਰਾਵ ਮਸਤਾਨੀ' ਲਈ ਵੀ ਪਹਿਲੀ ਪਸੰਦ ਸੁਸ਼ਾਂਤ ਸੀ ਪਰ ਉਸ ਸਮੇਂ ਉਹ ਫ਼ਿਲਮ 'ਪਾਣੀ' 'ਤੇ ਕੰਮ ਕਰ ਰਹੇ ਸੀ। ਇਸ ਲਈ ਉਹ ਇਸ ਫ਼ਿਲਮ 'ਚ ਕੰਮ ਨਹੀਂ ਕਰ ਸਕੇ। ਬਾਅਦ 'ਚ 'ਪਾਣੀ' ਵੀ ਨਹੀਂ ਬਣ ਸਕੀ। ਨਿਰਦੇਸ਼ਕ ਅਭਿਸ਼ੇਕ ਕਪੂਰ ਦੀ ਫ਼ਿਲਮ 'ਫਿਤੂਰ' ਪਹਿਲਾਂ ਸੁਸ਼ਾਂਤ ਨੂੰ ਦਿੱਤੀ ਗਈ ਸੀ ਪਰ ਸੁਸ਼ਾਂਤ ਉਸ ਸਮੇਂ 'ਐਮ ਧੋਨੀ ਅਨਟੋਲਡ' ਦੀ ਸ਼ੂਟਿੰਗ 'ਚ ਰੁੱਝੇ ਹੋਏ ਸਨ। ਇਸ ਕਾਰਨ ਉਸ ਨੂੰ ਫ਼ਿਲਮ ਛੱਡਣੀ ਪਈ। ਸੁਸ਼ਾਂਤ ਸਿੰਘ ਰਾਜਪੂਤ ਨੂੰ ਸਾਲ 2016 ਦੀ ਫ਼ਿਲਮ 'ਬੇਫ੍ਰਿਕਸ' ਵੀ ਕਰਨੀ ਪਈ ਪਰ ਇਹ ਫ਼ਿਲਮ ਰਣਵੀਰ ਸਿੰਘ ਦੇ ਹਿੱਸੇ ਆਈ। ਇਸ ਫ਼ਿਲਮ ਦਾ ਨਿਰਦੇਸ਼ਨ ਆਦਿਤਿਆ ਚੋਪੜਾ ਨੇ ਕੀਤਾ ਸੀ। ਫ਼ਿਲਮ 'ਹਾਫਗਰਲਫਰੈਂਡ' ਦੀ ਪਹਿਲਾਂ ਪੇਸ਼ਕਸ਼ ਸੁਸ਼ਾਂਤ ਸਿੰਘ ਰਾਜਪੂਤ ਨੂੰ ਕੀਤੀ ਗਈ ਸੀ ਪਰ ਸੁਸ਼ਾਂਤ ਦੇ ਬਿਜ਼ੀ ਸ਼ਡਿਊਲ ਕਾਰਨ ਫ਼ਿਲਮ ਉਨ੍ਹਾਂ ਤੋਂ ਖੁੰਝ ਗਈ। ਸਾਲ 2019 'ਚ ਜੌਨ ਅਬ੍ਰਾਹਮ ਸਟਾਰਰ 'ਰੋਮੀਓ ਅਕਬਰ ਵਾਲਟਰ' ਨਿਰਦੇਸ਼ਕ ਰੌਬੀ ਗਰੇਵਾਲ ਨੇ ਸੁਸ਼ਾਂਤ ਸਿੰਘ ਨੂੰ ਆਪਣੀ ਪਹਿਲੀ ਪਸੰਦ ਦੱਸਿਆ ਸੀ। ਉਸ ਨੇ ਇਸ ਲਈ ਤਰੀਕਾਂ ਵੀ ਲੈ ਲਈਆਂ ਸਨ ਪਰ ਸੁਸ਼ਾਂਤ ਦੇ ਬਿਜ਼ੀ ਸ਼ਡਿਊਲ ਕਾਰਨ ਉਸ ਨੂੰ ਫ਼ਿਲਮ ਛੱਡਣੀ ਪਈ। ਸੁਸ਼ਾਂਤ, ਮਹੇਸ਼ ਦੀ ਭੱਟ ਦੀ ਆਉਣ ਵਾਲੀ 'ਸੜਕ 2' ਲਈ ਮੇਕਰਸ ਦੀ ਪਹਿਲੀ ਪਸੰਦ ਵੀ ਸਨ। ਮੁਕੇਸ਼ ਭੱਟ ਨੇ ਦੱਸਿਆ ਸੀ ਕਿ ਸੁਸ਼ਾਂਤ ਫ਼ਿਲਮ ਲਈ ਪਹਿਲੀ ਪਸੰਦ ਸੀ ਪਰ ਗੱਲ ਨਾ ਬਣਨ 'ਤੇ ਫ਼ਿਲਮ ਆਦਿਤਿਆ ਰਾਏ ਕਪੂਰ ਨੂੰ ਮਿਲ ਗਈ। ਦੇਸ਼ ਦੇ ਪਹਿਲੇ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਦੀ ਬਾਇਓਪਿਕ ਦੇ ਸਬੰਧ 'ਚ ਸੁਸ਼ਾਂਤ ਸਿੰਘ ਰਾਜਪੂਤ ਦਾ ਨਾਂ ਅੱਗੇ ਸੀ। ਹਾਲਾਂਕਿ ਇਸ ਫ਼ਿਲਮ 'ਚ ਸ਼ਾਹਰੁਖ ਖ਼ਾਨ ਅਤੇ ਵਿੱਕੀ ਕੌਸ਼ਲ ਦੇ ਨਾਂ ਵੀ ਸ਼ਾਮਲ ਕੀਤੇ ਗਏ ਸਨ ਪਰ ਫ਼ਿਲਮ ਲਈ ਅਜੇ ਤਕ ਕਈ ਫਾਈਨਲ ਨਹੀਂ ਹੋਇਆ।
ਬਾਲੀਵੁੱਡ ਫ਼ਿਲਮਾਂ ਦੇ ਅਸਲ ਹੀਰੋ ਬਣੇ ਵਿਕਰਮ ਬੱਤਰਾ, ਲੱਖਾਂ ਦੀ ਨੌਕਰੀ ਛੱਡ ਭਾਰਤੀ ਫੌਜ 'ਚ ਹੋਏ ਸਨ ਭਰਤੀ
Stories You May Like
ਬਿਨਾਂ ਸੋਚੇ-ਸਮਝੇ ਪ੍ਰੇਮੀ ਨਾਲ ਗੁਰਦਾਸਪੁਰ ਆਈ ਕੁੜੀ, ਬਾਅਦ 'ਚ ਮੁੰਡੇ ਨੇ ਉਹ...
31 ਦੀ ਉਮਰ 'ਚ 'ਐਗਸ ਫ੍ਰੀਜ਼' ਕਰਵਾਏਗੀ ਸ਼ਹਿਨਾਜ਼ ਗਿੱਲ ! ਮਾਂ ਬਣਨ ਨੂੰ ਲੈ...
ਕੀ ਚੋਰੀ ਹੋਇਆ Phone ਮਿਲ ਸਕਦੈ ਵਾਪਸ? ਗੁਆਚਦੇ ਸਾਰ ਕਰੋ ਬੱਸ ਛੋਟਾ ਜਿਹਾ ਕੰਮ
ਇਨ੍ਹਾਂ 6 ਅੱਖਰਾਂ ਤੋਂ ਨਾਮ ਵਾਲੀਆਂ ਔਰਤਾਂ ਆਪਣੇ ਪਤੀ ਲਈ ਹੁੰਦੀਆਂ ਨੇ ਬੇਹੱਦ...
ਜਲੰਧਰ ਤੋਂ ਵੱਡੀ ਖ਼ਬਰ! ਫਿਲੌਰ ਰੇਲਵੇ ਸਟੇਸ਼ਨ 'ਤੇ ਟਰੇਨ 'ਤੇ ਚੜ੍ਹਿਆ ਵਿਅਕਤੀ...
Video : Club ਟਾਈਟ ਪੈਂਟ ਪਾ ਕੇ ਸਕੂਲ ਪੁੱਜੀ ਮਹਿਲਾ Teacher ਤਾਂ...
ਅਧਿਆਪਕ ਦੇ ਘਰ 'ਤੇ 2 ਵਾਰ ਪੈਟਰੋਲ ਬੰਬ ਨਾਲ ਹਮਲਾ, ਮਾਮਲਾ ਕਰੇਗਾ ਹੈਰਾਨ
ਇਕ ਸਾਲ ਬਾਅਦ ਮਸ਼ਹੂਰ ਜੋੜੇ ਨੇ ਪਹਿਲੀ ਵਾਰ ਦਿਖਾਈ ਧੀ ਦੀ ਝਲਕ, ਕਿਊਟਨੈੱਸ 'ਤੇ...
ਕੀ ਹਨ Petrol Pump ਖੋਲ੍ਹਣ ਦੀਆਂ ਸ਼ਰਤਾਂ? ਮਹੀਨੇ ਦੀ ਮੋਟੀ ਕਮਾਈ ਜਾਣ ਰਹਿ ਜਾਓਗੇ...
UPSC ਨੂੰ ਕੁੜੀ ਨੇ ਮੰਨ ਲਿਆ ਜ਼ਿੰਦਗੀ ਦਾ ਇਮਤਿਹਾਨ ! ਪ੍ਰੀਖਿਆ 'ਚ ਹੋਈ ਫੇਲ੍ਹ...
ਨਵਜੰਮੇ ਬੱਚੇ ਨੂੰ ਕੰਢਿਆਂ ’ਚ ਸੁੱਟਣ ਦੇ ਮਾਮਲੇ ’ਚ ਮਾਂ ਖਿਲਾਫ ਕੇਸ ਦਰਜ
ਨਵਜੰਮੇ ਬੱਚੇ ਨੂੰ ਕੰਢਿਆਂ ’ਚ ਸੁੱਟਣ ਦੇ ਮਾਮਲੇ 'ਚ ਨਵਾਂ ਮੋੜ, ਮਾਪਿਆਂ ਦੀ ਹੋਈ...
ਕਹਿਰ ਓ ਰੱਬਾ: ਅੰਮ੍ਰਿਤਸਰ 'ਚ ਕੰਡਿਆਂ 'ਤੇ ਸੁੱਟਿਆ ਮਿਲਿਆ ਨਵਜੰਮਿਆ ਬੱਚਾ
ਜਲੰਧਰ 'ਚ ਭਲਕੇ ਇਹ ਰਸਤੇ ਰਹਿਣਗੇ ਬੰਦ, ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ
ਫਾਜ਼ਿਲਕਾ 'ਚ ਲੱਗੀਆਂ ਵੱਡੀਆਂ ਪਾਬੰਦੀਆਂ, ਨਵੇਂ ਹੁਕਮ ਲਾਗੂ
'ਅਸੀਂ ਜਲਦੀ ਹੀ Good News ਦੇਵਾਂਗੇ...', ਵਿਆਹ ਦੇ 9 ਸਾਲ ਬਾਅਦ ਮਾਂ ਬਣੇਗੀ...
Whatsapp ਨੂੰ ਟੱਕਰ ਦੇਣ ਆਇਆ Arattai App ਹੋਇਆ Flop! ਡਿੱਗੀ ਰੈਂਕਿੰਗ
ਬਿਨਾਂ Air Purifier ਦੇ ਘਰ ਰਹੇਗਾ Pollution Free! ਵਰਤੋ ਇਹ ਆਸਾਨ ਤਰੀਕੇ
Subscribe Now!