ਮੁੰਬਈ (ਬਿਊਰੋ) : ਅਦਾਕਾਰ ਟਾਈਗਰ ਸ਼ਰਾਫ ਬਾਲੀਵੁੱਡ ਦੇ ਉਨ੍ਹਾਂ ਸਿਤਾਰਿਆਂ 'ਚੋਂ ਇੱਕ ਹਨ, ਜੋ ਫ਼ਿਲਮਾਂ 'ਚ ਐਕਸ਼ਨ ਦੇ ਨਾਲ-ਨਾਲ ਆਪਣੇ ਡਾਂਸ ਅਤੇ ਫਿਟਨੈੱਸ ਲਈ ਜਾਣੇ ਜਾਂਦੇ ਹਨ। ਟਾਈਗਰ ਸ਼ਰਾਫ ਖ਼ੁਦ ਨੂੰ ਫਿੱਟ ਰੱਖਣ ਲਈ ਕਾਫ਼ੀ ਵਰਕਆਊਟ ਕਰਦੇ ਰਹਿੰਦੇ ਹਨ। ਇਸ ਗੱਲ ਦਾ ਪਤਾ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਤੋਂ ਲੱਗਦਾ ਹੈ ਪਰ ਹੁਣ ਟਾਈਗਰ ਸ਼ਰਾਫ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਅਦਾਕਾਰ ਆਪਣਾ ਬੀ. ਪੀ. (ਬਲੱਡ ਪ੍ਰੈਸ਼ਰ) ਚੈੱਕ ਕਰਵਾਉਂਦੇ ਨਜ਼ਰ ਆ ਰਹੇ ਹਨ। ਟਾਈਗਰ ਸ਼ਰਾਫ ਦਾ ਚੈਕਅੱਪ ਕਰਵਾਉਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
ਟਾਈਗਰ ਸ਼ਰਾਫ ਨੇ ਆਪਣੀ ਤਾਜ਼ਾ ਵੀਡੀਓ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਉਹ ਇੱਕ ਵਿਅਕਤੀ ਤੋਂ ਆਪਣਾ ਬੀ. ਪੀ. ਚੈੱਕ ਕਰਵਾਉਂਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਟਾਈਗਰ ਸ਼ਰਾਫ ਨੂੰ ਬਿਨਾਂ ਕਮੀਜ਼ ਦੇ ਸੋਫੇ 'ਤੇ ਲੰਮੇ ਪਏ ਵੇਖਿਆ ਜਾ ਸਕਦਾ ਹੈ। ਇਸ ਵੀਡੀਓ 'ਚ ਟਾਈਗਰ ਸ਼ਰਾਫ ਕੁਝ ਠੀਕ ਨਜ਼ਰ ਨਹੀਂ ਆ ਰਹੇ ਹਨ।

ਟਾਈਗਰ ਸ਼ਰਾਫ ਨੇ ਕੈਪਸ਼ਨ 'ਚ ਲਿਖਿਆ, ''ਐਕਸ਼ਨ ਹੀਰੋ ਦੀ ਜ਼ਿੰਦਗੀ 'ਚ ਬੱਸ ਇਕ ਦਿਨ ਹੋਰ...''। ਟਾਈਗਰ ਸ਼ਰਾਫ ਦੇ ਪ੍ਰਸ਼ੰਸਕ ਇਸ ਵੀਡੀਓ ਨੂੰ ਵੇਖ ਕੇ ਕਾਫ਼ੀ ਪ੍ਰੇਸ਼ਾਨ ਹੋ ਗਏ ਹਨ। ਕਈ ਪ੍ਰਸ਼ੰਸਕਾਂ ਨੇ ਵੀ ਟਿੱਪਣੀਆਂ ਕਰਕੇ ਅਦਾਕਾਰ ਲਈ ਚਿੰਤਾ ਪ੍ਰਗਟ ਕੀਤੀ ਹੈ। ਇੱਕ ਪ੍ਰਸ਼ੰਸਕ ਨੇ ਆਪਣੀ ਟਿੱਪਣੀ 'ਚ ਲਿਖਿਆ, 'ਸਰ ਕੀ ਹੋਇਆ।' ਇਕ ਹੋਰ ਨੇ ਲਿਖਿਆ, 'ਸਰ, ਪ੍ਰਾਰਥਨਾ ਕਰ ਰਿਹਾ ਹਾਂ ਕਿ ਤੁਸੀਂ ਜਲਦੀ ਠੀਕ ਹੋ ਜਾਓ।' ਦੂਜੇ ਪਾਸੇ ਦੂਜੇ ਪ੍ਰਸ਼ੰਸਕਾਂ ਨੇ ਲਿਖਿਆ ਹੈ ਕਿ 'ਜਨਾਬ ਆਪਣਾ ਖਿਆਲ ਰੱਖੋ।'

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
‘ਬਲੈਕ ਪੈਂਥਰ : ਵਕਾਂਡਾ ਫੌਰੈਵਰ’ ਦਾ ਧਮਾਕੇਦਾਰ ਟਰੇਲਰ ਰਿਲੀਜ਼, ਇਸ ਦਿਨ ਹੋਵੇਗੀ ਰਿਲੀਜ਼ (ਵੀਡੀਓ)
NEXT STORY