ਮੁੰਬਈ (ਬਿਊਰੋ)– ਮੈਗਾ ਪ੍ਰਿੰਸ ਵਰੁਣ ਤੇਜ, ਜੋ ਹਰ ਤਰ੍ਹਾਂ ਦੀਆਂ ਫ਼ਿਲਮਾਂ ਕਰਨ ਲਈ ਸਮਰੱਥ ਹਨ, ਆਪਣੀ 14ਵੀਂ ਫ਼ਿਲਮ ਲਈ ‘ਪਲਾਸਾ’ ਫੇਮ ਨਿਰਦੇਸ਼ਕ ਕਰੁਣਾ ਕੁਮਾਰ ਨਾਲ ਕੰਮ ਕਰਨਗੇ।
ਇਸ ਨੂੰ ਵਿਆਰਾ ਐਂਟਰਟੇਨਮੈਂਟ ਦੇ ਮੋਹਨ ਚੇਰੂਕੁਰੀ (ਸੀ. ਵੀ. ਐੱਮ.) ਤੇ ਡਾ. ਵਿਜੇਂਦਰ ਰੈੱਡੀ ਟੀਗਾਲਾ ਵਲੋਂ ਨਿਰਮਿਤ ਕੀਤਾ ਜਾਵੇਗਾ। ਵਰੁਣ ਤੇਜ ਦੀ ਵੱਡੇ ਬਜਟ ਵਾਲੀ ਫ਼ਿਲਮ ‘ਮਟਕਾ’ ਅੱਜ ਹੈਦਰਾਬਾਦ ’ਚ ਟੀਮ ਤੇ ਕਈ ਵਿਸ਼ੇਸ਼ ਮਹਿਮਾਨਾਂ ਦੀ ਮੌਜੂਦਗੀ ’ਚ ਸ਼ਾਨਦਾਰ ਤਰੀਕੇ ਨਾਲ ਲਾਂਚ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ : 308 ਕੁੜੀਆਂ ਨਾਲ ਇਸ਼ਕ, ਅਸਲ ਜ਼ਿੰਦਗੀ ਦਾ ਖਲਨਾਇਕ, ਅਜਿਹੀ ਰਹੀ ਸੰਜੇ ਦੱਤ ਦੀ ਜ਼ਿੰਦਗੀ
‘ਮਟਕਾ’ 1958-1982 ਦੇ ਵਿਚਕਾਰ ਵਾਪਰੀ ਇਕ ਸੱਚੀ ਘਟਨਾ ’ਤੇ ਆਧਾਰਿਤ ਹੈ, ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ ਤੇ ਇਹ ਕਹਾਣੀ ਵਿਜ਼ਾਗ ਦੇ ਪਿਛੋਕੜ ’ਤੇ ਆਧਾਰਿਤ ਹੈ।
ਫ਼ਿਲਮ ’ਚ ਵਰੁਣ 4 ਵੱਖ-ਵੱਖ ਲੁਕਸ ’ਚ ਨਜ਼ਰ ਆਉਣਗੇ। ਇਸ ਫ਼ਿਲਮ ’ਚ ਉਨ੍ਹਾਂ ਨਾਲ ਨੋਰਾ ਫਤੇਹੀ ਨਜ਼ਰ ਆਵੇਗੀ। ਇਹ ਨੋਰਾ ਦੀ ਪਹਿਲੀ ਪੈਨ ਇੰਡੀਆ ਫ਼ਿਲਮ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਤਾਲੀ’ ਦਾ ਟੀਜ਼ਰ ਰਿਲੀਜ਼ : ਟਰਾਂਸਜੈਂਡਰ ਬਣੀ ਸੁਸ਼ਮਿਤਾ ਸੇਨ, ਟਰਾਂਸਫਾਰਮੇਸ਼ਨ ਤੁਹਾਨੂੰ ਵੀ ਕਰੇਗੀ ਹੈਰਾਨ
NEXT STORY