ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਦੇ ਦਿਹਾਂਤ 'ਤੇ ਪਤਨੀ ਸਾਇਰਾ ਬਾਨੋ ਨੇ ਕਿਹਾ ਕਿ ਉਨ੍ਹਾਂ ਨਾਲ ਜਿਉਣ ਦਾ ਕਾਰਨ ਖੋਹ ਲਿਆ ਹੈ। ਇਹ ਗੱਲ ਸਾਇਰਾ ਬਾਨੋ ਨੇ ਦਿਲੀਪ ਕੁਮਾਰ ਦੇ ਡਾਕਟਰ ਨੂੰ ਕਹੀ, ਜਦੋਂ ਡਾਕਟਰ ਨੇ ਦਿਲੀਪ ਕੁਮਾਰ ਦੇ ਦਿਹਾਂਤ ਦੇ ਬਾਰੇ ਦੱਸਿਆ ਸੀ। ਸਾਇਰਾ ਬਾਨੋ ਬੁੱਧਵਾਰ ਨੂੰ ਹੋਏ ਦਿਲੀਪ ਕੁਮਾਰ ਦੇ ਦਿਹਾਂਤ ਤੋਂ ਦੁਖੀ ਹੈ। ਦਿਲੀਪ ਕੁਮਾਰ ਦਾ ਦਿਹਾਂਤ ਮੁੰਬਈ ਦੇ ਪੀਡੀ ਹਿੰਦੁਜਾ ਹਸਪਤਾਲ 'ਚ 98 ਸਾਲ ਦੀ ਉਮਰ 'ਚ ਹੋਇਆ ਹੈ। ਉਹ ਲੰਬੇ ਸਮੇਂ ਤੋਂ ਬਿਮਾਰ ਸਨ।

ਦਿਲੀਪ ਕੁਮਾਰ ਦਾ ਮੁੰਬਈ ਦੇ ਜੁਹੂ ਸਥਿਤ ਕਬਰਸਿਤਾਨ 'ਚ ਸ਼ਾਮ 5 ਵਜੇ ਸੰਸਕਾਰ ਕੀਤਾ ਜਾਵੇਗਾ। ਇਸ ਗੱਲ ਦਾ ਐਲਾਨ ਉਨ੍ਹਾਂ ਦੇ ਟਵਿੱਟਰ ਅਕਾਊਂਟ 'ਤੇ ਕੀਤਾ ਗਿਆ ਹੈ। ਉਹ ਟ੍ਰੇਜੇਡੀ ਕਿੰਗ ਦੇ ਤੌਰ 'ਤੇ ਜਾਣੇ ਜਾਂਦੇ ਸਨ। ਉਨ੍ਹਾਂ ਨੇ ਕਈ ਫ਼ਿਲਮਾਂ 'ਚ ਕੰਮ ਕੀਤਾ ਸੀ। ਉਹ 'ਮੁਗਲ-ਏ-ਆਜ਼ਮ' ਅਤੇ 'ਦੇਵਦਾਸ' ਵਰਗੀਆਂ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ। ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਡਾਕਟਰ ਜਲੀਲ ਪਾਰਕਰ ਨੇ ਕੀਤੀ ਹੈ।

ਜਲੀਲ ਪਾਰਕਰ ਨੇ ਇਸ ਬਾਰੇ ਦੱਸਦਿਆਂ ਕਿਹਾ ਕਿ ਜਦੋਂ ਉਨ੍ਹਾਂ ਨੇ ਸਾਇਰਾ ਬਾਨੋ ਨੂੰ ਦਿਲੀਪ ਕੁਮਾਰ ਦੇ ਦਿਹਾਂਤ ਬਾਰੇ ਦੱਸਿਆ, 'ਉਦੋਂ ਸਾਇਰਾ ਬਾਨੋ ਨੇ ਉਨ੍ਹਾਂ ਨੂੰ ਕਿਹਾ, 'ਭਗਵਾਨ ਨੇ ਮੇਰੇ ਜਿਓਣ ਦਾ ਕਾਰਨ ਖੋਹ ਲਿਆ ਹੈ, ਸਾਹਿਬ ਦੇ ਬਿਨਾਂ ਮੈਂ ਕੁਝ ਵੀ ਸੋਚ ਨਹੀਂ ਪਾ ਰਹੀ ਹਾਂ। ਸਾਰੇ ਲੋਕ ਕ੍ਰਿਪਾ ਕਰ ਉਨ੍ਹਾਂ ਲਈ ਪ੍ਰਾਰਥਨਾ ਕਰਨ।' ਬੁੱਧਵਾਰ ਨੂੰ ਸਵੇਰੇ 7.30 ਵਜੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਡਾਕਟਰ ਜਲੀਲ ਪਾਰਕਰ ਨੇ ਇਕ ਚੈਨਲ ਨੂੰ ਦੱਸਿਆ, 'ਭਾਰੀ ਮਨ ਤੋਂ ਮੈਂ ਦੱਸ ਰਿਹਾ ਹਾਂ ਕਿ ਦਿਲੀਪ ਕੁਮਾਰ ਦਾ ਕੁਝ ਸਮੇਂ ਪਹਿਲਾਂ ਦਿਹਾਂਤ ਹੋ ਗਿਆ ਹੈ।'
‘ਗੰਦੀ ਬਾਤ’ ਫੇਮ ਗਿਹਾਨਾ ਵਸ਼ਿਸ਼ਠ ਦੀ ਹਾਲਤ ਨਾਜ਼ੁਕ, ਦਿਲ ਦਾ ਦੌਰਾ ਪੈਣ ਤੋਂ ਬਾਅਦ ਫੇਫੜੇ ਫੇਲ੍ਹ
NEXT STORY