ਕੋਟਕਪੂਰਾ (ਨਰਿੰਦਰ ਬੈੜ੍ਹ) : ਟਰੇਨ ਹੇਠਾਂ ਆਉਣ ਨਾਲ ਇਕ ਅਧਖੱੜ ਉਮਰ ਦੇ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਏ.ਐਸ.ਆਈ. ਜਸਪਾਲ ਸ਼ਰਮਾ ਇੰਚਾਰਜ ਚੌਂਕੀ ਜੀ.ਆਰ.ਪੀ. ਕੋਟਕਪੂਰਾ ਨੇ ਦੱਸਿਆ ਕਿ ਅੱਜ ਰੇਲਵੇ ਸਟੇਸ਼ਨ ਵਾਂਦਰ ਜਟਾਣਾ ਤੋਂ ਬਰੀਵਾਲਾ ਦੇ ਵਿਚਕਾਰ ਟਰੇਨ ਨੰਬਰ-14730 ਹੇਠਾਂ ਆਉਣ ਕਾਰਨ ਇਕ 50-55 ਸਾਲਾਂ ਵਿਅਕਤੀ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਨੇ ਫਿੱਕੇ ਖਾਕੀ ਰੰਗ ਦਾ ਕੁੜਤਾ ਤੇ ਪਜਾਮਾ, ਗਰੇਅ ਰੰਗ ਦੀ ਜੈਕੇਟ ਤੇ ਰਬੜ ਦੇ ਬੂਟ ਪਹਿਣੇ ਹੋਏ ਸਨ ਅਤੇ ਦਾੜੀ ਕੇਸ ਕੱਟੇ ਹੋਏ ਸਨ, ਜਿਸਦੀ ਸ਼ਨਾਖਤ ਨਹੀ ਹੋਈ ਹੈ।
ਉਨ੍ਹਾਂ ਦੱਸਿਆ ਕਿ ਸ਼ਨਾਖਤ ਲਈ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਕੋਟਕਪੂਰਾ ਦੀ ਮੋਰਚਰੀ ਵਿਚ ਰੱਖਿਆ ਗਿਆ ਹੈ। ਜੇਕਰ ਇਸ ਸਬੰਧੀ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਉਹ ਜਸਪਾਲ ਸ਼ਰਮਾ ਇੰਚਾਰਜ ਚੌਂਕੀ ਜੀ.ਆਰ.ਪੀ ਕੋਟਕਪੂਰਾ ਦੇ ਨੰਬਰ 94636-20467 ਅਤੇ ਮੁੱਖ ਮੁਨਸ਼ੀ ਥਾਣਾ ਰੇਲਵੇ ਪੁਲਸ ਫਰੀਦਕੋਟ ਦੇ ਨੰਬਰ 82880-75639 ''ਤੇ ਸੰਪਰਕ ਕਰ ਸਕਦਾ ਹੈ।
ਕੇਂਦਰੀ ਮਾਡਲ ਜੇਲ ’ਚੋਂ 5 ਮੋਬਾਈਲ ਤੇ ਹੋਰ ਪਾਬੰਦੀਸ਼ੁਦਾ ਸਾਮਾਨ ਬਰਾਮਦ
NEXT STORY