ਗੈਜੇਟ ਡੈਸਕ - ਜੀਓ ਨੇ ਆਪਣੇ ਗਾਹਕਾਂ ਲਈ ‘ਨੋ ਡਾਟਾ ਲਿਮਿਟ’ ਵਾਲੇ ‘ਹੈਪੀ ਨਿਊ ਯੀਅਰ ਆਫਰ 2.0’ ਤਹਿਤ ਅਨਲਿਮਟਿਡ 4ਜੀ ਅਤੇ 5ਜੀ ਡਾਟਾ ਵਾਲੇ ਨਵੇਂ ਪਲਾਨ ਲਾਂਚ ਕੀਤੇ ਹਨ। 399 ਰੁਪਏ ਦੇ ਨਵੇਂ ਫਲੈਗਸ਼ਿਪ ਪਲਾਨ ਤਹਿਤ 28 ਦਿਨਾਂ ਤੱਕ ਬਿਨਾਂ ਡਾਟਾ ਲਿਮਟ ਦੇ 4ਜੀ-5ਜੀ ਇੰਟਰਨੈੱਟ ਵਰਤਿਆ ਜਾ ਸਕੇਗਾ। ਵਾਇਸ ਕਾਲਿੰਗ ਵੀ ਮੁਫਤ ਹੈ ਅਤੇ ਰੋਜ਼ਾਨਾ 100 ਐੱਸ. ਐੱਮ. ਐੱਸ. ਮਿਲਣਗੇ। ਇਸ ਤੋਂ ਇਲਾਵਾ ਜੀਓ ਨੇ 3,999 ਰੁਪਏ ਦਾ ਸਾਲਾਨਾ ਪਲਾਨ ਵੀ ਪੇਸ਼ ਕੀਤਾ ਹੈ। ਇਕ ਵਾਰ ਰਿਚਾਰਜ ਕਰਵਾਉਣ ’ਤੇ ਪੂਰੇ 365 ਦਿਨਾਂ ਤੱਕ ਅਨਲਿਮਟਿਡ 4ਜੀ-5ਜੀ ਡਾਟਾ ਮਿਲੇਗਾ। ਇਸ ’ਚ ਵੀ ਮੁਫਤ ਵਾਇਸ ਕਾਲਿੰਗ ਅਤੇ ਰੋਜ਼ਾਨਾ 100 ਐੱਸ. ਐੱਮ. ਐੱਸ. ਦੀ ਸਹੂਲਤ ਸ਼ਾਮਲ ਹੈ।
ਇਸ ਤੋਂ ਇਲਾਵਾ ਥੋੜ੍ਹੇ ਸਮੇਂ ਲਈ ਵੱਧ ਡਾਟਾ ਵਰਤਣ ਵਾਲੇ ਗਾਹਕਾਂ ਲਈ 15 ਰੁਪਏ ’ਚ ਇਕ ਦਿਨ ਅਤੇ 25 ਰੁਪਏ ’ਚ 2 ਦਿਨਾਂ ਤੱਕ ਅਨਲਿਮਟਿਡ 5ਜੀ ਡਾਟਾ ਦਾ ਪਲਾਨ ਵੀ ਲਾਂਚ ਕੀਤਾ ਹੈ, ਜਦੋਂਕਿ ਦੇਰ ਰਾਤ ਤੱਕ ਗੇਮਿੰਗ, ਬਿੰਜ-ਵਾਚਿੰਗ ਜਾਂ ਕੰਮ ਕਰਨ ਵਾਲਿਆਂ ਲਈ 50 ਰੁਪਏ ਦਾ ਨਾਈਟ ਡਾਟਾ ਪੈਕ ਮਿਲੇਗਾ। ਨਵੇਂ ਪਲਾਨ 25 ਅਤੇ 26 ਨਵੰਬਰ ਤੋਂ ਮਾਈਜੀਓ ਐਪ, ਜੀਓ ਦੀ ਵੈੱਬਸਾਈਟ ਅਤੇ ਦੇਸ਼ਭਰ ਦੇ ਜੀਓ ਸਟੋਰਾਂ ਤੇ ਰਿਟੇਲਰਾਂ ਕੋਲ ਰਿਚਾਰਜ ਲਈ ਉਪਲੱਬਧ ਹੋਣਗੇ।
11 ਸਾਲਾਂ ਦੇ ਲੰਬੇ ਸਫਰ ਨੂੰ ਅਲਵਿਦਾ ਕਹਿਣ ਜਾ ਰਹੇ Flipkart ਦੇ CEO ਕਲਿਆਣ ਕ੍ਰਿਸ਼ਨਮੂਰਤੀ
NEXT STORY