ਗੈਜੇਟ ਡੈਸਕ - ਕੰਪਨੀ Vivo X500 ਸੀਰੀਜ਼ ਦਾ ਸਭ ਤੋਂ ਕਿਫਾਇਤੀ ਡਿਵਾਈਸ ਲਾਂਚ ਕਰਨ ਲਈ ਤਿਆਰ ਹੈ। ਚੀਨੀ ਕੰਪਨੀ ਨੇ ਹਾਲ ਹੀ 'ਚ ਇਸ ਸੀਰੀਜ਼ ਨੂੰ ਭਾਰਤੀ ਬਾਜ਼ਾਰ 'ਚ ਪੇਸ਼ ਕੀਤਾ ਹੈ। ਇਸ ਸੀਰੀਜ਼ 'ਚ Vivo X500, Vivo X500 Pro, ਅਤੇ Vivo X500 Pro Max ਪਹਿਲਾਂ ਹੀ ਲਾਂਚ ਕੀਤੇ ਜਾ ਚੁੱਕੇ ਹਨ। ਕੰਪਨੀ ਹੁਣ ਇਸ ਸੀਰੀਜ਼ 'ਚ Vivo X500s ਅਤੇ Vivo X500 FE 'ਤੇ ਕੰਮ ਕਰ ਰਹੀ ਹੈ।
Vivo X500s ਦੇ ਸਾਰੇ ਫੀਚਰਜ਼ ਆਨਲਾਈਨ ਸਾਹਮਣੇ ਆ ਗਏ ਹਨ। ਇਹ ਫੋਨ ਇਕ ਸ਼ਕਤੀਸ਼ਾਲੀ 8000mAh ਬੈਟਰੀ ਅਤੇ ਇੱਕ 64MP ਪੈਰੀਸਕੋਪ ਟੈਲੀਫੋਟੋ ਕੈਮਰੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਟਿਪਸਟਰ ਦੇਬਾਯਨ ਰਾਏ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਫੋਨ ਦੇ ਫੀਚਰਜ਼ ਸਾਂਝੇ ਕੀਤੇ ਅਤੇ ਫੋਨ ਦੀ ਇੱਕ ਫੋਟੋ ਵੀ ਪੋਸਟ ਕੀਤੀ। ਇਹ ਵੀਵੋ ਫੋਨ ਮੀਡੀਆਟੈੱਕ ਦੇ ਲੇਟੈਸਟ 2nm ਚਿੱਪਸੈੱਟ, ਡਾਇਮੈਂਸਿਟੀ 9600 ਪ੍ਰੋ ਨਾਲ ਲਾਂਚ ਕੀਤਾ ਜਾ ਸਕਦਾ ਹੈ।
ਕੰਪਨੀ ਇਸ ਫੋਨ 'ਚ LPDDR6 ਰੈਮ ਦੀ ਵਰਤੋਂ ਕਰ ਸਕਦੀ ਹੈ। ਇਸ ਫੋਨ 'ਚ ਇੱਕ LTPO OLED ਡਿਸਪਲੇਅ ਪੈਨਲ ਹੋਣ ਦੀ ਉਮੀਦ ਹੈ ਜੋ 2K ਰੈਜ਼ੋਲਿਊਸ਼ਨ ਅਤੇ 144Hz ਰਿਫਰੈਸ਼ ਰੇਟ ਦਾ ਸਮਰਥਨ ਕਰੇਗਾ। ਇਸ ਵੀਵੋ ਫੋਨ ਦੇ ਪਿਛਲੇ ਪਾਸੇ ਟ੍ਰਿਪਲ ਕੈਮਰਾ ਸੈੱਟਅਪ ਹੋਵੇਗਾ। ਫੋਨ 'ਚ 50MP ਮੁੱਖ ਸੋਨੀ LYT 828 ਸੈਂਸਰ ਹੋਵੇਗਾ, ਜੋ OIS (ਆਪਟੀਕਲ ਇਮੇਜ ਸਟੈਬਲਾਈਜ਼ੇਸ਼ਨ) ਨੂੰ ਸਪੋਰਟ ਕਰੇਗਾ। ਇਸ ਤੋਂ ਇਲਾਵਾ, ਫੋਨ 'ਚ 3x ਆਪਟੀਕਲ ਜ਼ੂਮ ਦੇ ਨਾਲ 64MP ਟੈਲੀਫੋਟੋ ਕੈਮਰਾ ਅਤੇ 50MP ਅਲਟਰਾਵਾਈਡ ਕੈਮਰਾ ਹੋਵੇਗਾ।
ਟਿਪਸਟਰ ਇਹ ਵੀ ਦਾਅਵਾ ਕਰਦਾ ਹੈ ਕਿ ਫੋਨ 'ਚ ਇਕ ਸ਼ਕਤੀਸ਼ਾਲੀ 8000mAh ਬੈਟਰੀ ਹੋਵੇਗੀ ਅਤੇ 90W ਵਾਇਰਡ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਕੰਪਨੀ ਇਸ ਫੋਨ 'ਚ ਇਕ ਮੈਟਲ ਮਿਡ-ਫ੍ਰੇਮ ਬਾਡੀ ਦੀ ਵਰਤੋਂ ਕਰੇਗੀ, ਜੋ ਕਿ IP69 ਰੇਟਿੰਗ ਦੇ ਨਾਲ ਆ ਸਕਦੀ ਹੈ, ਜਿਸ ਕਾਰਨ ਫੋਨ ਪਾਣੀ ਅਤੇ ਧੂੜ ਤੋਂ ਸੁਰੱਖਿਅਤ ਰਹੇਗਾ।
Vivo X500s ਤੋਂ ਇਲਾਵਾ, ਕੰਪਨੀ ਜਲਦੀ ਹੀ ਇਸ ਸੀਰੀਜ਼ 'ਚ Vivo X500 FE ਵੀ ਲਾਂਚ ਕਰੇਗੀ। ਇਸ ਫੋਨ ਨੂੰ SIRIM 'ਤੇ ਮਾਡਲ ਨੰਬਰ V2653 ਨਾਲ ਦੇਖਿਆ ਗਿਆ ਹੈ। ਇਸ ਫੋਨ ਨੂੰ NBD ਡੇਟਾਬੇਸ 'ਚ ਵੀ ਦੇਖਿਆ ਗਿਆ ਹੈ। ਇਹ ਫੋਨ 8GB ਤੱਕ RAM ਅਤੇ 256GB ਸਟੋਰੇਜ ਨੂੰ ਸਪੋਰਟ ਕਰੇਗਾ। Vivo X500 FE ਨੂੰ ਕੰਪਨੀ ਇਸ ਸੀਰੀਜ਼ ਦੇ ਸਭ ਤੋਂ ਕਿਫਾਇਤੀ ਮਾਡਲ ਵਜੋਂ ਪੇਸ਼ ਕਰ ਸਕਦੀ ਹੈ, ਇਸ ਦੇ ਜ਼ਿਆਦਾਤਰ ਫੀਚਰਜ਼ Vivo X500 ਵਰਗੇ ਹੋ ਸਕਦੇ ਹਨ।
10,000 ਤੋਂ ਵੀ ਘੱਟ ਕੀਮਤ 'ਚ ਲਾਂਚ ਹੋਇਆ ਸ਼ਾਨਦਾਰ ਫੋਨ ! ਪੜ੍ਹੋ ਪੂਰੀ ਖਬਰ
NEXT STORY