ਗੈਜੇਟ ਡੈਸਕ : ਭਾਰਤੀ ਆਟੋਮੋਬਾਈਲ ਬਾਜ਼ਾਰ 'ਚ ਇੱਕ ਨਵੇਂ ਲਗਜ਼ਰੀ ਕਾਰ ਬ੍ਰਾਂਡ BYD Denza ਦੀ ਐਂਟਰੀ ਹੋ ਗਈ ਹੈ। ਕੰਪਨੀ ਨੇ ਦੋ ਲਗਜ਼ਰੀ ਕਾਰਾਂ Denza D9 MPV ਤੇ Denza Z9 GT ਨਾਲ ਭਾਰਤੀ ਬਾਜ਼ਾਰ ਵਿੱਚ ਕਦਮ ਰੱਖਿਆ ਹੈ।
Denza D9 MPV ਦੀ ਬੁਕਿੰਗ 10 ਲੱਖ ਰੁਪਏ ਦੀ ਰਾਸ਼ੀ ਨਾਲ ਸ਼ੁਰੂ ਕੀਤੀ ਜਾ ਸਕਦੀ ਹੈ। ਇਸ ਕਾਰ ਦੀ ਐਕਸ-ਸ਼ੋਰੂਮ ਕੀਮਤ 90 ਲੱਖ ਰੁਪਏ ਰੱਖੀ ਗਈ ਹੈ। ਦੂਜੇ ਪਾਸੇ, ਲਗਜ਼ਰੀ ਮੋਡਲ Denza Z9 GT ਦੀ ਐਕਸ-ਸ਼ੋਰੂਮ ਕੀਮਤ 1.57 ਕਰੋੜ ਰੁਪਏ ਹੈ। ਭਾਰਤ ਵਿੱਚ Denza D9 ਦਾ ਸਿੱਧਾ ਮੁਕਾਬਲਾ ਟੋਇਓਟਾ ਵੈਲਫਾਇਰ, ਕੀਆ ਕਾਰਨੀਵਲ, ਐਮਜੀ ਐਮ9, ਲੈਕਸਸ ਐਲਐਮ ਅਤੇ ਮਰਸਡੀਜ਼-ਬੈਂਜ਼ ਵੀ-ਕਲਾਸ ਵਰਗੀਆਂ ਗੱਡੀਆਂ ਨਾਲ ਹੋਵੇਗਾ। Denza D9 MPV ਵਿੱਚ 115 kWh ਦੀ ਵੱਡੀ ਬੈਟਰੀ ਦਿੱਤੀ ਗਈ ਹੈ, ਜੋ ਸਿੰਗਲ ਮੋਟਰ ਨਾਲ ਆਉਂਦੀ ਹੈ। ਇਹ ਇੰਜਣ 456 bhp ਦੀ ਪਾਵਰ ਅਤੇ 365 Nm ਦਾ ਟਾਰਕ ਪੈਦਾ ਕਰਦਾ ਹੈ। ਕੰਪਨੀ ਦੇ ਦਾਅਵੇ ਮੁਤਾਬਕ ਇਹ ਕਾਰ ਸਿੰਗਲ ਚਾਰਜ ਵਿੱਚ 730 ਕਿਲੋਮੀਟਰ ਦੀ ਰੇਂਜ ਦਿੰਦੀ ਹੈ, ਯਾਨੀ ਇਸ ਨਾਲ ਦਿੱਲੀ ਤੋਂ ਪ੍ਰਯਾਗਰਾਜ ਤੱਕ ਦਾ ਸਫ਼ਰ ਬਿਨਾਂ ਦੁਬਾਰਾ ਚਾਰਜ ਕੀਤੇ ਆਸਾਨੀ ਨਾਲ ਕੀਤਾ ਜਾ ਸਕਦਾ ਹੈ।
ਕਾਰ ਦੇ ਕੈਬਿਨ ਵਿੱਚ ਮਲਟੀ-ਮੋਡ ਮਸਾਜ ਸੀਟਾਂ, 15.6 ਇੰਚ ਦੀ ਫਲੋਟਿੰਗ ਟੱਚਸਕ੍ਰੀਨ ਯੂਨਿਟ, 10.25 ਇੰਚ ਦਾ 3D ਇੰਸਟਰੂਮੈਂਟ ਕਲਸਟਰ, ਟੂ-ਸਪੋਕ ਸਟੀਅਰਿੰਗ ਵੀਲ ਤੇ ਐਂਬੀਐਂਟ ਲਾਈਟਿੰਗ ਦਿੱਤੀ ਗਈ ਹੈ। ਯਾਤਰੀਆਂ ਦੇ ਮਨੋਰੰਜਨ ਅਤੇ ਸੁਰੱਖਿਆ ਲਈ 16 ਸਪੀਕਰਾਂ ਵਾਲਾ ਮਿਊਜ਼ਿਕ ਸਿਸਟਮ, ADAS ਸੂਟ, 360-ਡਿਗਰੀ ਕੈਮਰਾ ਅਤੇ 9 ਏਅਰਬੈਗ ਵੀ ਮੌਜੂਦ ਹਨ।
ਆਪਸ਼ਨ ਇਸ MPV ਵਿੱਚ ਵਰਟੀਕਲ ਕਰੋਮ ਸਲੇਟਸ ਵਾਲੀ ਵੱਡੀ ਫਰੰਟ ਗ੍ਰਿਲ, ਮੀਟੀਓਰ-ਇੰਸਪਾਇਰਡ ਹੈੱਡਲੈਂਪਸ, 18 ਇੰਚ ਦੇ ਐਲੋਏ ਵੀਲ੍ਹ ਅਤੇ LED ਟੇਲਲਾਈਟ ਬਾਰ ਦਿੱਤੀ ਗਈ ਹੈ। ਇਹ ਗੱਡੀ ਚਾਰ ਰੰਗਾਂ—ਵ੍ਹੇਲ ਸੀ ਬਲੂ, ਕਾਸਮੋਸ ਬਲੈਕ, ਸਟਾਰੀ ਨਾਈਟ ਗ੍ਰੇਅ ਅਤੇ ਆਰਕਟਿਕ ਵਾਈਟ ਵਿੱਚ ਉਪਲਬਧ ਹੋਵੇਗੀ। ਫਿਲਹਾਲ ਇਸ ਦੀਆਂ ਡੀਲਰਸ਼ਿਪਾਂ ਗੁਰੂਗ੍ਰਾਮ, ਮੁੰਬਈ, ਅਹਿਮਦਾਬਾਦ, ਬੈਂਗਲੁਰੂ, ਚੇਨਈ ਅਤੇ ਹੈਦਰਾਬਾਦ ਵਿੱਚ ਖੋਲ੍ਹੀਆਂ ਗਈਆਂ ਹਨ।
ਦੁਕਾਨਦਾਰਾਂ ਲਈ ਸਰਕਾਰ ਵੱਲੋਂ ਇੱਕ ਵੱਡਾ ਤੋਹਫ਼ਾ! UPI QR ਕੋਡ ਅਤੇ ਸਾਊਂਡਬਾਕਸ ਲਗਾਉਣ 'ਤੇ ਮਿਲੇਗਾ Incentive
NEXT STORY