ਗੈਜੇਟ ਡੈਸਕ- ਗੂਗਲ ਪਿਕਸਲ ਫੋਨ, ਈਅਰਬਡਸ ਅਤੇ ਟੈਬ ਤਾਂ ਤੁਸੀਂ ਦੇਖਿਆ ਹੀ ਹੋਵੇਗਾ ਅਤੇ ਹੁਣ ਤੁਹਾਨੂੰ ਜਲਦੀ ਹੀ ਬਾਜ਼ਾਰ 'ਚ ਪਿਕਸਲ ਦਾ ਲੈਪਟਾਪ ਵੀ ਦੇਖਣ ਨੂੰ ਮਿਲੇਗਾ। ਰਿਪੋਰਟ ਮੁਤਾਬਕ, ਗੂਗਲ ਪਿਕਸਲ ਲੈਪਟਾਪ 'ਤੇ ਕੰਮ ਕਰ ਰਹੀ ਹੈ ਜੋ ਕਿ ਇਕ ਹਾਈ ਐਂਡ ਲੈਪਟਾਪ ਹੋਵੇਗਾ। ਪਿਕਸਲ ਲੈਪਟਾਪ ਦੇ ਨਾਲ ਕ੍ਰੋਮ ਓ.ਐੱਸ. ਅਤੇ ਵਿੰਡੋਜ਼ ਦੀ ਬਜਾਏ ChromeOS ਮਿਲੇਗਾ। ਪਿਕਸਲ ਲੈਪਟਾਪ ਦਾ ਮੁਕਾਬਲਾ ਲੈਪਟਾਪ ਬਾਜ਼ਾਰ 'ਚ MacBook Pro ਅਤੇ Microsoft's Surface ਲੈਪਟਾਪ ਨਾਲ ਹੋਵੇਗਾ।
ਐਂਡਰਾਇਡ ਹੈੱਡਲਾਈਨ ਦੀ ਇਕ ਰਿਪੋਰਟ ਮੁਤਾਬਕ, ਇਕ ਆਂਤਰਿਕ ਈਮੇਲ ਤੋਂ ਪਤਾ ਲੱਗਾ ਹੈ ਕਿ ਗੂਗਲ ਇਕ ਨਵੇਂ ਪ੍ਰੀਮੀਅਮ ਪਿਕਸਲ ਲੈਪਟਾਪ 'ਤੇ ਕੰਮ ਕਰ ਰਹੀ ਹੈ। ਇਸ ਲੈਪਟਾਪ ਦਾ ਕੋਡਨੇਮ "Snowy" ਰੱਖਿਆ ਗਿਆ ਹੈ ਅਤੇ ਇਸਨੂੰ ਮੈਕਬੁੱਕ ਪ੍ਰੋ, ਡੈੱਲ XPS, ਮਾਈਕ੍ਰੋਸਾਫਟ ਸਰਫੇਸ ਅਤੇ ਸੈਮਸੰਗ ਗਲੈਕਸੀ ਕ੍ਰੋਮਬੁੱਕ ਵਰਗੇ ਹਾਈਐਂਡ ਲੈਪਟਾਪਸ ਦੇ ਮੁਕਾਬਲੇਬਾਜ਼ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ।
ਪ੍ਰੀਮੀਅਮ ਸੈਗਮੈਂਟ 'ਚ ਗੂਗਲ ਦਾ ਕਦਮ
ਗੂਗਲ ਨੇ ਇਸ ਪ੍ਰੋਜੈਕਟ ਲਈ ਇਕ ਸਪੈਸ਼ਲ ਟੀਮ ਬਣਾਈ ਹੈ, ਜੋ ਇਸ ਨੂੰ ਇਕ ਪ੍ਰੀਮੀਅਮ ਲੈਪਟਾਪ ਦੇ ਰੂਪ 'ਚ ਤਿਆਰ ਕਰਨ 'ਤੇ ਕੰਮ ਕਰ ਰਹੀ ਹੈ। ਰਿਪੋਰਟਾਂ ਮੁਤਾਬਕ, ਇਹ ਲੈਪਟਾਪ ChromeOS 'ਤੇ ਚੱਲੇਗਾ ਅਤੇ ਇਸ ਦਾ ਪ੍ਰੋਡਕਸ਼ਨ ਪ੍ਰੀਮੀਅਮ ਕੁਆਲਿਟੀ ਨੂੰ ਧਿਆਨ 'ਚ ਰੱਖਦੇ ਹੋਏ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਰਿਪੋਰਟ 'ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਹ ਲੈਪਟਾਪ ਇਕ ਨਵੇਂ ਵਰਜ਼ਨ ਦੇ ਡੈਸਕਟਾਪ ਐਂਡਰਾਇਡ 'ਤੇ ਵੀ ਚੱਲ ਸਕਦਾ ਹੈ, ਹਾਲਾਂਕਿ, ਇਸ ਲੈਪਟਾਪ ਦੇ ਲਾਂਚ ਦੀ ਟਾਈਮਲਾਈਨ ਨੂੰ ਲੈ ਕੇ ਫਿਲਹਾਲ ਕੋਈ ਖਬਰ ਨਹੀਂ ਹੈ।
ਦੁਨੀਆ ਭਰ ’ਚ Instagram ਡਾਊਨ, Users ਨੇ ਕੀਤੀ Login ਸਮੱਸਿਆ ਦੀ ਸ਼ਿਕਾਇਤ
NEXT STORY