ਗੈਜੇਟ ਡੈਸਕ- ਨਿੱਜੀ ਕੰਪਨੀਆਂ ਦੇ ਰੀਚਾਰਜ ਪਲਾਨ ਮਹਿੰਗੇ ਹੋਣ ਤੋਂ ਬਾਅਦ BSNL ਦੀ ਮੰਗ ਵੱਧ ਰਹੀ ਹੈ। ਸੋਸ਼ਲ ਮੀਡੀਆ 'ਤੇ ਹਰ ਰੋਜ਼ BSNL 'ਚ ਸਵਿੱਚ ਕਰਨ ਨੂੰ ਲੈ ਕੇ ਟ੍ਰੈਂਡ ਚਲਾਏ ਜਾ ਰਹੇ ਹਨ। BSNL ਵੱਲੋਂ ਵੀ ਅਧਿਕਾਰਤ ਤੌਰ 'ਤੇ ਪੋਰਟ ਕਰਵਾਉਣ ਦੀ ਅਪੀਲ ਹੋ ਰਹੀ ਹੈ ਪਰ ਇੱਥੇ ਇਕ ਜ਼ਰੂਰੀ ਗੱਲ ਇਹ ਹੈ ਕਿ ਤੁਹਾਡੇ ਇਲਾਕੇ 'ਚ ਨੈੱਟਵਰਕ ਹੈ ਜਾਂ ਨਹੀਂ।
ਇਹ ਵੀ ਪੜ੍ਹੋ- ਹੁਣ ਨਹੀਂ ਮਿਲੇਗਾ Unlimited Data,ਇਸ ਕੰਪਨੀ ਨੇ ਦਿੱਤਾ ਯੂਜ਼ਰਸ ਨੂੰ ਵੱਡਾ ਝਟਕਾ
ਸਭ ਤੋਂ ਬਿਹਤਰ ਤਰੀਕਾ ਇਹ ਹੁੰਦਾ ਹੈ ਕਿ ਕਿਸੇ ਵੀ ਕੰਪਨੀ ਦਾ ਸਿਮ ਕਾਰਡ ਲੈਣ ਤੋਂ ਪਹਿਲਾਂ ਇਹ ਜ਼ਰੂਰ ਚੈੱਕ ਕਰੋ ਕਿ ਤੁਹਾਡੇ ਇਲਾਕੇ 'ਚ ਉਸ ਕੰਪਨੀ ਦਾ ਨੈੱਟਵਰਕ ਹੈ ਜਾਂ ਨਹੀਂ, ਹਾਲਾਂਕਿ ਇਸ ਦਾ ਤਰੀਕਾ ਲੋਕਾਂ ਨੂੰ ਪਤਾ ਨਹੀਂ ਹੈ। ਅੱਜ ਦੀ ਇਸ ਰਿਪੋਰਟ ਤੋਂ ਬਾਅਦ ਤੁਹਾਨੂੰ ਪਰੇਸ਼ਾਨੀ ਨਹੀਂ ਹੋਵੇਗੀ। ਇਸ ਰਿਪੋਰਟ 'ਚ ਤੁਹਾਡੇ ਇਲਾਕੇ ਦੇ ਨੈੱਟਵਰਕ ਦੀ ਕਵਰੇਜ ਨੂੰ ਚੈੱਕ ਕਰਨ ਦਾ ਤਰੀਕਾ ਦੱਸਾਂਗੇ।
ਕਿਸੇ ਵੀ ਇਲਾਕੇ ਦੀ ਨੈੱਟਵਰਕ ਕਵਰੇਜ ਨੂੰ ਚੈੱਕ ਕਰਨ ਲਈ ਸਭ ਤੋਂ ਪਹਿਲਾਂ https://www.nperf.com/ 'ਤੇ ਵਿਜ਼ਿਟ ਕਰੋ। ਇਸ ਤੋਂ ਬਾਅਦ ਖੱਬੇ ਪਾਸੇ ਬਣੇ ਸਰਚ ਬਾਰ 'ਚ ਇੰਡੀਆ ਭਰੋ ਅਤੇ ਨਾਲ ਵਾਲੇ ਬਾਕਸ 'ਚ ਉਸ ਕੰਪਨੀ ਨੂੰ ਸਿਲੈਕਟ ਕਰੋ ਜਿਸਦਾ ਨੈੱਟਵਰਕ ਕਵਰੇਜ ਚੈੱਕ ਕਰਨਾ ਹੈ।
ਇਹ ਵੀ ਪੜ੍ਹੋ- ਮੋਬਾਈਲ ਦੀਆਂ ਵਧ SIM ਕਾਰਨ ਤੁਹਾਨੂੰ ਜਾਣਾ ਪੈ ਸਕਦਾ ਹੈ ਜੇਲ੍ਹ, ਹੋਵੇਗਾ 2 ਲੱਖ ਤੱਕ ਜੁਰਮਾਨਾ, ਜਾਣੋ ਕੀ ਹੈ ਵਜ੍ਹਾ
ਹੁਣ ਨਹੀਂ ਮਿਲੇਗਾ Unlimited Data,ਇਸ ਕੰਪਨੀ ਨੇ ਦਿੱਤਾ ਯੂਜ਼ਰਸ ਨੂੰ ਵੱਡਾ ਝਟਕਾ
NEXT STORY